17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਾਰ ਐਸੋਸੀਏਸ਼ਨ ਬੁਢਲਾਡਾ ਵੱਲੋਂ ਐਡਵੋਕੇਟ ਲਖਨਪਾਲ ਦਾ ਸਨਮਾਨ

ਬਾਰ ਐਸੋਸੀਏਸ਼ਨ ਬੁਢਲਾਡਾ ਵੱਲੋਂ ਐਡਵੋਕੇਟ ਲਖਨਪਾਲ ਦਾ ਸਨਮਾਨ

ਲਖਨਪਾਲ ਨੂੰ ਲੀਗਲ ਸੈੱਲ (ਕਾਨੂੰਨੀ ਸਲਾਹਕਾਰ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬਾਰ ਐਸੋਸੀਏਸ਼ਨ ਬੁਢਲਾਡਾ ਵੱਲੋੰ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਦਾ ਸਨਮਾਨ ਕੀਤਾ ਗਿਆ। ਪਿਛਲੇ ਦਿਨੀਂ ਲਖਨਪਾਲ ਨੂੰ ਲੀਗਲ ਸੈੱਲ (ਕਾਨੂੰਨੀ ਸਲਾਹਕਾਰ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਬਾਰ ਐਸੋਸੀਏਸ਼ਨ ਬੁਢਲਾਡਾ ਨੇ ਲੱਡੂ ਵੰਡ ਕੇ ਇਸ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਨੇ ਸਮੁੱਚੀ ਕਾਂਗਰਸ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਨਾਲ ਸਬੰਧਤ ਕਿਸੇ ਵੀ ਵਰਕਰ ਨੂੰ ਕੋਈ ਕਾਨੂੰਨੀ ਅੜਚਨ ਨਹੀਂ ਆਉਣ ਦੇਣਗੇ।
ਇਸ ਮੌਕੇ ਜਸਵਿੰਦਰ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ ਬੁਢਲਾਡਾ, ਸੁਖਦਰਸ਼ਨ ਚੌਹਾਨ ਸਾਬਕਾ ਪ੍ਰਧਾਨ, ਐਡਵੋਕੇਠ ਕੇਸਰ ਸਿੰਘ ਧਲੇਵਾਂ, ਸ਼ਿੰਦਰਪਾਲ ਬੀਰੋਕੇ, ਜਸਪ੍ਰੀਤ ਸਿੰਘ ਗੁਰਨੇ, ਸੁਨੀਲ ਗਰਗ, ਅਸ਼ੋਕ ਕੁਮਾਰ, ਰਾਜ ਕੁਮਾਰ ਮਨਚੰਦਾ, ਅਵਤਾਰ ਕਲੀਪੁਰ, ਸੁਧੀਰ ਕੁਮਾਰ ਗਰਗ ਗੁਰਵਿੰਦਰ ਖੱਤਰੀਵਾਲ, ਜਗਦੀਪ ਦਾਤੇਵਾਸ, ਜਸ਼ਵਿੰਦਰ ਝਿੰਜਰ, ਰਣਵੀਰ ਸੋਮਲ, ਬਲਕਰਨ ਧਾਲੀਵਾਲ, ਭੁਪੇਸ਼ ਬਾਂਸਲ, ਸੱਤੂ ਸਿੰਘ, ਮੁਕੇਸ਼ ਗੋਇਲ, ਭਗਵੰਤ ਚਹਿਲ ਅਤੇ ਸੁੱਖੀ ਦੂਲੋਵਾਲ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS