17.1 C
Chandigarh

TODAY NOW NEWS

Thursday, March 19, 2026
HomeBREAKING NEWSਅਡੀਸ਼ਨਲ ਐਸਐਚਓ ਨਰਿੰਦਰ ਸਿੰਘ ਗ੍ਰਿਫਤਾਰ, ਨਸ਼ਾ ਤਸਕਰ ਕੋਲੋਂ ਲਏ ਪੈਸੇ

ਅਡੀਸ਼ਨਲ ਐਸਐਚਓ ਨਰਿੰਦਰ ਸਿੰਘ ਗ੍ਰਿਫਤਾਰ, ਨਸ਼ਾ ਤਸਕਰ ਕੋਲੋਂ ਲਏ ਪੈਸੇ

ਅੰਮ੍ਰਿਤਸਰ: ਜ਼ਿਲ੍ਹੇ ਚ ਐਸਟੀਐਫ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਥਾਣਾ ਲੋਪੋਕੇ ਦੇ ਅਡੀਸ਼ਨਲ ਐਸਐਚਓ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਮਾਮਲਾ ਮਈ ਮਹੀਨੇ ਚ ਵੱਡੇ ਨਸ਼ਾ ਤਸਕਰ ਕੋਲੋਂ 10 ਲੱਖ ਰੁਪਏ ਲੈਣ ਦੀ ਗੱਲ ਸਾਹਮਣੇ ਆਈ ਹੈ।

ਦੱਸ ਦਈਏ ਕਿ ਥਾਣਾ ਲੋਪੋਕੇ ਦਾ ਇਲਾਕਾ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ। ਫਿਲਹਾਲ ਐਸਟੀਐਫ ਅਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਵੱਲੋਂ ਨਰਿੰਦਰ ਸਿੰਘ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।ਕਾਬਿਲੇਗੌਰ ਹੈ ਕਿ ਪਿਛਲੀ ਦਿਨੀਂ ਐਸਟੀਐਪ ਨੇ ਥਾਣਾ ਲੋਪੋਕੇ ਦੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਸੀ। ਸੰਭਾਵਨਾ ਹੈ ਕਿ ਉਸੇ ਮਾਮਲੇ ਚ ਕੀਤੀ ਗਈ ਪੁੱਛਗਿੱਛ ਦੌਰਾਨ ਨਰਿੰਦਰ ਸਿੰਘ ਦਾ ਨਾਂ ਸਾਹਮਣੇ ਆਇਆ ਸੀ।

Today Now News

RELATED ARTICLES
- Advertisment -

POPULAR POSTS