
ਚੰਡੀਗੜ, (ਮੋਹਨ ਕੇ.ਪੀ.) : ਪੰਜਾਬ ਦੇ ਅਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਇਸ ਦੇ ਪਿੱਛੇ ਕਾਰਨ ਨਿੱਜੀ ਦੱਸਿਆ। ਰਮੀਜ਼ਾ ਹਕੀਮ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਪਤਨੀ ਹਨ। ਅਤੁਲ ਨੰਦਾ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹੋਣ ਕਾਰਨ ਇਸ ਵੇਲੇ ਉਨ੍ਹਾਂ ਦੀ ਪਤਨੀ ਦਾ ਅਸਤੀਫ਼ਾ ਚਰਚਾ ਦਾ ਕਾਰਨ ਬਣ ਗਿਆ ਹੈ। ਉਨ੍ਹਾਂ ਤਿੰਨ ਸਾਲ ਤਕ ਆਪਣੇ ਇਸ ਅਹੁਦੇ ‘ਤੇ ਸੇਵਾਵਾਂ ਦਿੱਤੀਆਂ।





