ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਵਿਲੱਖਣ ਅਪੰਗਤਾ ਪਹਿਚਾਣ ਪੱਤਰ (ਓਣਜ਼ਣ) ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਲੱਖਣ ਅਪੰਗਤਾ ਪਹਿਚਾਣ ਪੱਤਰ ਅਨੇਕਾਂ ਲਾਭ ਲੈਣ ਲਈ ਦਿਵਿਆਂਗਜਨਾ ਦੀ ਪਛਾਣ ਅਤੇ ਤਸਦੀਕ ਕਰਨ ਦਾ ਇੱਕੋ ਇਕ ਦਸਤਾਵੇਜ ਹੈ ਅਤੇ ਰਾਸ਼ਟਰੀ ਪੱਧਰ *ਤੇ ਲਾਭਪਾਤਰੀਆਂ ਦੀ ਸਰੀਰਿਕ ਅਤੇ ਵਿੱਤੀ ਪ੍ਰਗਤੀ ਕਰਨ ਵਿਚ ਸਹਾਇਤਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਜਿ਼ਲ੍ਹੇ ਦੇ ਦਿਵਿਆਂਗ ਵਿਅਕਤੀ ਜੋ ਕਿ ਲੰਮੇ ਸਮੇਂ ਤੋਂ ਵਿਲੱਖਣ ਅਪੰਗਤਾ ਪਹਿਚਾਣ ਪੱਤਰ ਰਜਿਸਟਰਡ ਕਰਵਾ ਚੁੱਕੇ ਹਨ ਅਤੇ ਮੈਡੀਕਲ ਕਰਵਾਉਣ ਨਹੀਂ ਗਏ, ਉਨ੍ਹਾਂ ਲੋਕਾਂ ਨੂੰ ਜਾਗਰੂੂਕ ਕਰਨ ਲਈ ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ ਹੈ। ਇਸ ਦੌਰਾਨ ਆਂਗਣਵਾੜੀ ਵਰਕਰਾਂ ਰਾਹੀਂ ਲੋਕਾਂ ਨੂੰ ਸੁਨੇਹੇ ਲਗਾਏ ਗਏ ਕਿ ਉਹ ਆਪਣੇ ਮੈਡੀਕਲ ਸਰਟੀਫਿਕੇਟ ਨੂੰ ਜਲਦ ਤੋਂ ਜਲਦ ਡਿਪੀਟਲਾਈਜ ਕਰਵਾਉਣ ਅਤੇ ਨਾਲ ਹੀ ਕਾਰਨ ਜਾਣੇ ਗਏ ਕਿ ਕਿਸ ਵਜਾਹ ਨਾਲ ਉਹ ਲੰਮੇ ਸਮੇਂ ਤੋਂ ਆਪਣੇ ਮੈਡੀਕਲ ਕਰਵਾਉਣ ਨਹੀਂ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਪਾਸੋਂ ਮਿਲੀ ਜਾਣਕਾਰੀ ਮੁਤਾਬਕ ਕਿ ਬਹੁਤ ਸਾਰੇ ਕੇਸ ਕਲੀਅਰ ਸਕੈਨ ਨਾ ਹੋਣ ਕਾਰਨ ਰੱਦ ਹੋ ਜਾਂਦੇ ਹਨ, ਵਧੀਕ ਡਿਪਟੀ ਕਮਿਸ਼ਨਰ ਦੁਆਰਾ ਇਸ ਸਬੰਧੀ ਸੇਵਾ ਕੇਂਦਰ ਦੇ ਜਿ਼ਲ੍ਹਾ ਇੰਚਾਰਜ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਸੇਵਾ ਕੇਂਦਰਾਂ ਨੂੰ ਇਸ ਬਾਬਤ ਹਦਾਇਤਾਂ ਕੀਤੀਆਂ ਜਾਣ ਤਾਂ ਜੋ ਕੋਈ ਵੀ ਕੇਸ ਰੱਦ ਨਾ ਹੋ ਸਕੇ।
ਜਿ਼ਲ੍ਹਾ ਸਿੱਖਿਆ ਅਫ਼ਸਰ ਨੂੰ ਉਨ੍ਹਾਂ ਦੇ ਸਕੂਲਾਂ ਵਿਚ ਦਾਖ਼ਲ ਦਿਵਿਆਂਗ ਬੱਚਿਆਂ ਦੇ ਵਿਲੱਖਣ ਅਪੰਗਤਾ ਪਹਿਚਾਣ ਪੱਤਰ ਬਣਵਾਉਣੇ ਯਕੀਨੀ ਬਣਾਉਣ ਲਈ ਕਿਹਾ ਗਿਆ ਅਤੇ ਨਾਲ ਹੀ ਹਦਾਇਤ ਕੀਤੀ ਗਈ ਕਿ ਜਿੰਨ੍ਹਾਂ ਦੇ ਵਿਲੱਖਣ ਅਪੰਗਤਾ ਪਹਿਚਾਣ ਪੱਤਰ ਨਹੀਂ ਬਣੇ ਉਨ੍ਹਾਂ ਦੇ ਕਾਰਨ ਸਪਸ਼ਟ ਕੀਤੇ ਜਾਣ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਸਿਵਲ ਸਰਜਨ ਦਫ਼ਤਰ ਵੱਲੋਂ ਇਸ ਸਬੰਧੀ ਟਰੇਨਿੰਗ ਦੇਣ ਲਈ ਨਾਵਾਂ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿ਼ਲ਼੍ਹੇ ਵਿਚ ਦਿਵਿਆਂਗਜਨਾਂ ਲਈ ਵਿਲੱਖਣ ਪਹਿਚਾਣ ਪੱਤਰ ਬਣਾਉਣ ਦੀ ਪ੍ਰਕਿਰਿਆ ਵਿਚ ਤੇਜੀ ਲਿਆਂਦੀ ਜਾ ਰਹੀ ਹੈ।





