300 ਏਕੜ ਦੇ ਕਰੀਬ ਕਣਕ ਦੀ ਫਸਲ ਬਰਬਾਦ : ਮਹਿਕਮੇ ਦਾ ਕੋਈ ਕਰਮਚਾਰੀ ਮੌਕੇ ਤੇ ਨਹੀਂ ਪੁਜਿਆ

ਮਲੋਟ (ਅਨਮੋਲ ਵੜਿੰਗ) : ਅੱਜ ਸਵੇਰੇ 5 ਵਜੇ ਦੇ ਕਰੀਬ ਮਲੋਟ ਦੇ ਨਜ਼ਦੀਕ ਪਿੰਡ ਕਰਮਗੜ੍ਹ ਕੋਲ ਕਰਮਗੜ੍ਹ ਮਾਈਨਰ ਵਿਚ ਪਾਣੀ ਜ਼ਿਆਦਾ ਹੋ ਕਰਕੇ ਪਾੜ ਪੈ ਗਿਆ ਅਤੇ ਕਿਸਾਨਾਂ ਦੀ ਕਣਕ ਦੀ ਖੜੀ ਫਸਲ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ ਜਿਸ ਨਾਲ ਕਾਫੀ ਨੁਕਸਾਨ ਹੋ ਦਾ ਖਦਸਾ ਹੈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਕਿ ਮਾਈਨਰ ਵਿਚ ਪਾੜ ਪੈ ਗਿਆ ਜਿਸ ਨਾਲ ਊਨਾ ਦੀ ਕਰੀਬ 300 ਦੇ ਕਰੀਬ ਕਣਕ ਦੀ ਫਸਲ ਵਿਚ ਪਾਣੀ ਭਰ ਗਿਆ ਜਿਸ ਨਾਲ ਕਾਫੀ ਨੁਕਸਾਨ ਹੋਇਆ ਹੈ ਊਨਾ ਦੱਸਿਆ ਕਿ ਇਹ ਮਾਈਨਰ ਹਰ ਸਾਲ ਹੀ ਟੁੱਟਦਾ ਹੈ ਤੇ ਊਨਾ ਦੀਆ ਫਸਲਾ ਦਾ ਨੁਕਸਾਨ ਹੋ ਜਾਂਦਾ ਹੈ ਅੱਜ ਵੀ ਮਾਈਨਰ ਸਵੇਰ ਦਾ ਟੁੱਟਿਆ ਪਰ ਕੋਈ ਮਹਿਕਮੇ ਦਾ ਕਰਮਚਾਰੀ ਨਹੀਂ ਆਇਆ ਬੇਸ਼ਕ ਪਾਣੀ ਜਰੂਰ ਘੱਟ ਕੀਤਾ ਲਗਦਾ ਪਰ ਪਾਣੀ ਅਜੇ ਵੀ ਆ ਰਿਹਾ ਹੈ ਜਿਸ ਨਾਲ ਨੁਕਸਾਨ ਹੋਰ ਵੀ ਹੋ ਸਕਦਾ ਹੈ





