ਭਾਜਪਾ ਸਰਕਾਰ ਮਾਰੂ ਨੀਤੀ ਨਾਲ ਕਿਸਾਨਾਂ ਨੂੰ ਮੌਤ ਦੇ ਮੂੰਹ ‘ਚ ਧੱਕ ਰਹੀ ਹੈ

ਫਿਰੋਜ਼ਪੁਰ (ਜਗਦੀਪ ਸੈਣੀ) : ਖੇਤੀ ਕਾਨੂੰਨਾਂ ਪ੍ਰਤੀ ਕੇਂਦਰ ਦੀ ਭਾਜਪਾ ਸਰਕਾਰ ਦੇ ਰਵੱਈਏ ਤੋਂ ਦੁਖੀ ਪੰਜਾਬ ਭਾਜਪਾ ਦੇ ਕਈ ਆਗੂਆਂ ਤੇ ਅਹੁਦੇਦਾਰਾਂ ਵੱਲੋਂ ਅਸਤੀਫੇ ਦਿੱਤੇ ਜਾ ਰਹੇ ਹਨ। ਇਸ ਸਿਲਸਿਲੇ ‘ਚ ਐਤਵਾਰ ਨੂੰ ਜ਼ਿਲ੍ਹਾਂ ਫਿਰੋਜ਼ਪੁਰ ਤੋਂ ਭਾਜਪਾ ਦੇ ਇਕ ਸਾਬਕਾ ਬਲਾਕ ਸੰਮਤੀ ਚੇਅਰਮੈਨ, ਕੌਂਸਲਰ, ਕਈ ਸਰਪੰਚਾਂ ਤੇ ਨੰਬਰਦਾਰਾਂ ਸਮੇਤ 3 ਦਰਜਨ ਦੇ ਕਰੀਬ ਭਾਜਪਾ ਅਹੁਦੇਦਾਰਾਂ ਵੱਲੋਂ ਅਸਤੀਫੇ ਦਿੱਤੇ ਗਏ। ਪ੍ਰੈਸ ਕਾਂਨਫਰੰਸ ਦੌਰਾਨ ਅਸਤੀਫਿਆਂ ਦਾ ਐਲਾਨ ਕਰਨ ਮੌਕੇ ਬਲਵਿੰਦਰ ਸਿੰਘ ਪੱਪੂ, ਜਸਪਾਲ ਸਿੰਘ ਜਿੰਮੀ ਸੰਧੂ, ਬਲਵੰਤ ਸਿੰਘ ਰੱਖੜੀ ਆਦਿ ਨੇ ਕਿਹਾ ਕਿ ਭਾਜਪਾ ਸਰਕਾਰ ਮਾਰੂ ਨੀਤੀ ਨਾਲ ਕਿਸਾਨਾਂ ਨੂੰ ਮੌਤ ਦੇ ਮੂੰੰਹ ‘ਚ ਧੱਕ ਰਹੀ ਹੈ ਪਰ ਉਹ ਕਿਸਾਨਾਂ ਦੇ ਪੁੱਤ ਹਨ, ਖੁਦ ਕਿਸਾਨ ਹਨ, ਇਸ ਲਈ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ। ਬੜੇ ਦੁਖੀ ਮਨ ਨਾਲ ਅਸੀਂ ਕਿਸਾਨੀ ਕਾਨੂੰਨਾਂ ਦੇ ਮਸਲੇ ‘ਤੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੇ ਆਪਣੀ ਅਹੁਦੇਦਾਰੀ ਤੋਂ ਅਸਤੀਫੇ ਦੇ ਰਹੇ ਹਾਂ, ਇਸ ਲਈ ਜਿਨ੍ਹਾਂ ਸਮਾਂ ਕਿਸਾਨਾਂ ਨੂੰ ਇਨਸਾਫ ਨਹੀਂ ਮਿਲੇਗਾ ਉਹ ਕਿਸਾਨਾਂ ਦੇ ਸੰਘਰਸ਼ ਦਾ ਹਿੱਸਾ ਬਣਨਗੇ। ਇਸ ਮੌਕੇ ਬਲਵੰਤ ਸਿੰਘ ਰੱਖੜੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਫਿਰੋਜ਼ਪੁਰ, ਬਲਵਿੰਦਰ ਸਿੰਘ ਪੱਪੂ ਜ਼ਿਲ੍ਹਾਂ ਵਾਈਸ ਪ੍ਰਧਾਨ , ਜਸਪਾਲ ਸਿੰਘ ਜਿੰਮੀ ਪ੍ਰੈੱਸ ਸਕੱਤਰ, ਰੋਹਿਤ ਵਧਵਾ ਪ੍ਰੈੱਸ ਸਕੱਤਰ, ਮਹਾਂਵੀਰ ਸਿੰਘ ਜਨਰਲ ਸਕੱਤਰ ਭੇਡੀਆਂ, ਮਨੋਹਰ ਲਾਲ ਜ਼ਿਲ੍ਹਾਂ ਪ੍ਰੈੱਸ ਸਕੱਤਰ ਕਿਸਾਨ ਮੋਰਚਾ , ਸੁਖਵਿੰਦਰ ਸਿੰਘ ਸੱੁਖਾ ਕੌਸ਼ਲਰ, ਗੁਰਭੇਜ ਸਿੰਘ ਬਹਾਦਰ ਵਾਲਾ ਸਾਬਕਾ ਪ੍ਰਧਾਨ ਕਿਸਾਨ ਮੋਰਚਾ ਫਿਰੋਜ਼ਪੁਰ, ਹਰਜਿੰਦਰ ਸਿੰਘ ਸਰਪੰਚ ਐਕਸ ਸੈਕਟਰੀ ਕਿਸਾਨ ਮੋਰਚਾ, ਬਖਸ਼ੀਸ ਸਿੰਘ ਐਕਸ ਵਾਇਸ ਪ੍ਰਧਾਨ ਯੁਵਾ ਮੋਰਚਾ, ਸ਼ੇਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਜਸਵਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਸਮੇਤ ਕਰੀਬ ਤਿੰਨ ਦਰਜਨ ਸਾਬਕਾ ਸਰਪੰਚ, ਪੰਚ, ਨੰਬਰਦਾਰਾਂ ਨੇ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫੇ ਦਿੱਤੇ।





