16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੋਵਿਡ ਮਹਾਮਾਰੀ ਤਹਿਤ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਟੀਕਾਕਰਨ ਕੈਂਪ ਚ 200...

ਕੋਵਿਡ ਮਹਾਮਾਰੀ ਤਹਿਤ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਟੀਕਾਕਰਨ ਕੈਂਪ ਚ 200 ਲੱਗਭੱਗ ਸ਼ਹਿਰੀਆਂ ਨੇਂ ਲਗਵਾਈ ਵੈਕਸੀਨ

ਕਿੰਗਜ ਗਰੁੱਪ ਅਤੇ ਮਿਲੇਨੀਅਮ ਵਰਲਡ ਸਕੂਲ ਦੇ ਚੇਅਰਮੈਨ ਹਰਦੇਵ ਸਿੰਘ ਲੀਲਾ ਬਾਜਵਾ ਨੇਂ ਵੀ ਆਪਣੀ ਪਹਿਲੀ ਦੋਜ਼ ਵੈਕਸੀਨ ਲਗਵਾਈ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਕੋਵਿਡ ਮਹਾਂਮਾਰੀ ਤਹਿਤ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਟੀਕਾਕਰਨ ਕੈਂਪ ਚ 200 ਦੇ ਲੱਗਭੱਗ ਸ਼ਹਿਰੀਆਂ ਨੇਂ ਵੈਕਸੀਨ ਲਗਵਾਈ। ਇਸ ਸਬੰਧੀ ਰਾਧਾ ਸੁਆਮੀ ਸਤਿਸੰਗ ਘਰ ਦੇ ਪ੍ਰਬੰਧਕਾਂ ਪਰਧਾਨ ਵਿਜੈ ਕੁਮਾਰ ਸਿੰਗਲਾ ਅਤੇ ਸੈਕਟਰੀ ਰੰਜੀਵ ਗੋਇਲ ਨੇਂ ਦੱਸਿਆ ਕਿ ਜ਼ਿਲਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਹਿਦਾਇਤਾਂ ਦੇ ਮੱਧੇਨਜ਼ਰ ਕੋਵਿਡ ਨਿਯਮਾਂ ਨੂੰ ਲਾਗੂ ਕਰਦਿਆਂ ਸਤਿਸੰਗ ਘਰ ਦੇ ਸੇਵਾਦਾਰਾਂ ਵੱਲੋਂ ਬਰਨਾਲਾ ਸਿਵਲ ਹਸਪਤਾਲ ਦੇ ਐਸ.ਐਮ.ੳ ਡਾਕਟਰ ਰਾਜਿੰਦਰ ਸਿੰਗਲਾ ਦੀ ਰਹਿਨਮਾਈ ਹੇਠ ਡਾਕਟਰਾਂ ਨਰਸਾਂ ਤੇ ਵੈਕਸੀਨ ਲਵਾਉਣ ਆਏ ਸ਼ਹਿਰੀਆਂ ਦਾ ਪੂਰਨ ਸਹਿਯੋਗ ਦਿੱਤਾ ਗਿਆ। ਜਿੱਥੇ ਡਾਕਟਰੀ ਚੈੱਕਅਪ ਸਮੇਂ ਅਧਾਰ ਕਾਰਡ ਤਹਿਤ ਬਲੱਡ ਪ੍ਰੈਸ਼ਰ ਸੂਗਰ ਆਦਿ ਦੀ ਜਾਂਚ ਕੀਤੀ ਗਈ ਅਤੇ ਵਾਰੀ ਸਿਰ ਸ਼ਹਿਰੀਆਂ ਨੇਂ ਕੋਵਿਡਸ਼ੀਲ ਵੈਕਸੀਨ ਲਗਵਾਈ। ਇਸ ਮੌਕੇ ਕਿੰਗਜ ਗਰੁੱਪ ਅਤੇ ਮਿਲੇਨੀਅਮ ਵਰਲਡ ਸਕੂਲ ਦੇ ਚੇਅਰਮੈਨ ਸਰਦਾਰ ਹਰਦੇਵ ਸਿੰਘ ਲੀਲਾ ਬਾਜਵਾ ਨੇਂ ਵੀ ਆਪਣੀ ਪਹਿਲੀ ਵੈਕਸੀਨ ਲਗਵਾਈ ਉਹਨਾਂ ਰਾਧਾ ਸੁਆਮੀ ਸਤਿਸੰਗ ਘਰ ਦੇ ਸੇਵਾਦਾਰਾਂ ਸੇਹਤ ਵਿਭਾਗ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਜ਼ੁਕ ਦੌਰ ਵਿੱਚ ਪੁਲਿਸ ਡਾਕਟਰ ਨਰਸਾਂ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ

Today Now News

RELATED ARTICLES
- Advertisment -

POPULAR POSTS