17.4 C
Chandigarh

TODAY NOW NEWS

Friday, March 20, 2026
Homeਪੰਜਾਬਹੁਸ਼ਿਆਰਪੁਰਸਿਵਲ ਹਸਪਤਾਲ ਗੜ੍ਹਸ਼ੰਕਰ ਦੇ 10 ਦੇ ਕਰੀਬ ਸਟਾਫ਼ ਮੈਂਬਰ ਆਏ ਕੋਰੋਨਾ ਪੋਜ਼ਿਟਿਵ...

ਸਿਵਲ ਹਸਪਤਾਲ ਗੜ੍ਹਸ਼ੰਕਰ ਦੇ 10 ਦੇ ਕਰੀਬ ਸਟਾਫ਼ ਮੈਂਬਰ ਆਏ ਕੋਰੋਨਾ ਪੋਜ਼ਿਟਿਵ ।

ਐਸ.ਐਮ.ਓ. ਗੜ੍ਹਸ਼ੰਕਰ, ਟੇਕ ਰਾਜ ਵੱਲੋਂ ਉੱਚ ਅਧਿਕਾਰੀਆਂ ਕੋਲੋਂ ਸਟਾਫ ਦੀ ਮੰਗ ।

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਕਰੋਨਾ ਵਾਇਰਸ ਦੇ ਨਾਲ ਪਿੱਛਲੇ ਦਿਨੀਂ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ 10 ਦੇ ਕਰੀਬ ਸਟਾਫ਼ ਮੈਂਬਰ ਕੋਰੋਨਾ ਪੋਜ਼ਿਟਿਵ ਆਏ ਸਨ । ਜਿਨ੍ਹਾਂ ਨੂੰ ਘਰ ਵਿੱਚ ਇਕਾਂਤਵਾਸ ਲਈ ਰੱਖ ਦਿੱਤਾ ਸੀ । ਇਸ ਤੋਂ ਬਾਅਦ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਡਾਕਟਰਾਂ ਵਿੱਚ ਹੜਕੰਪ ਮੱਚ ਗਿਆ । ਸਿਵਲ ਹਸਪਤਾਲ ਦੇ ਸਟਾਫ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਸੀ ਕਿ ਹਸਪਤਾਲ ਨੂੰ ਕੁੱਝ ਦਿਨਾਂ ਲਈ ਵੰਦ ਕਰ ਦਿੱਤਾ ਜਾਵੇ । ਪਰ ਉੱਚ ਅਧਿਕਾਰੀਆਂ ਨੇ ਮੰਗ ਨੂੰ ਨਹੀਂ ਮੰਨਿਆ । ਜਿਸਦੇ ਕਾਰਨ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾਕਟਰ ਦਫ਼ਤਰ ਦੀ ਬਜਾਏ ਬਾਹਰ ਬੈਠ ਗਏ । ਡਾਕਟਰਾਂ ਮੁਤਾਬਿਕ ਉਹ ਸਰਕਾਰ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹਨ । ਪਰ ਸਰਕਾਰ ਨੂੰ ਵੀ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਨਾ ਚਾਹੀਦਾ ਜਾ ਕੋਈ ਹੋਰ ਰਾਹਤ ਦੇਣੀ ਚਾਹੀਦੀ ਹੈ ।ਐਸ ਐਮ ਓ ਗੜ੍ਹਸ਼ੰਕਰ ਟੇਕ ਰਾਜ ਮੁਤਾਬਿਕ ਉਨ੍ਹਾਂ ਉੱਚ ਅਧਿਕਾਰੀਆਂ ਕੋਲੋਂ ਸਟਾਫ ਦੀ ਮੰਗ ਕੀਤੀ ਹੈ ਤਾਕੀ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇ ।

Today Now News

RELATED ARTICLES
- Advertisment -

POPULAR POSTS