ਆਮ ਆਦਮੀ ਪਾਰਟੀ ਨੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਮਜੀਠੀਆ ਵਿਰੁੱਧ ਵਿਜੀਲੈਂਸ ਕਾਰਵਾਈ ਉਤੇ ਸਵਾਲ ਚੁੱਕਣ ਕਾਰਨ ਪਾਰਟੀ ਤੋਂ 5 ਸਾਲਾਂ ਲਈ ਮੁਅੱਤਲ ਕਰ ਦਿੱਤਾ। ਪੂਰੀ ਖ਼ਬਰ ਪੜ੍ਹੋ।

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਆਪਣੀ ਹੀ ਸਰਕਾਰ ਅਤੇ ਵਿਜੀਲੈਂਸ ਕਾਰਵਾਈ ਉੱਤੇ ਸਵਾਲ ਉਠਾਉਣ ਵਾਲੇ ਮੌਜੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਤੋਂ 5 ਸਾਲਾਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਫ਼ੈਸਲਾ ਪਾਰਟੀ ਦੀ ਪੋਲਿਟੀਕਲ ਅਫੇਅਰ ਕਮੇਟੀ (PAC) ਵੱਲੋਂ ਲਿਆ ਗਿਆ।
ਪਾਰਟੀ ਅਧਿਕਾਰੀਆਂ ਦੇ ਅਨੁਸਾਰ, ਕੁੰਵਰ ਵਿਜੇ ਪ੍ਰਤਾਪ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ। ਉਨ੍ਹਾਂ ਨੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਵਿਰੁੱਧ ਹੋਈ ਵਿਜੀਲੈਂਸ ਜਾਂਚ ‘ਤੇ ਸਵਾਲ ਚੁੱਕੇ ਸਨ।
ਕੁੰਵਰ ਵਿਜੇ ਪ੍ਰਤਾਪ ਨੇ ਕਿਹਾ:
“ਜਦੋਂ ਮਜੀਠੀਆ ਜੀ ਜੇਲ੍ਹ ਵਿੱਚ ਸਨ, ਮਾਨ ਸਰਕਾਰ ਨੇ ਉਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਕੀਤੀ। ਉਨ੍ਹਾਂ ਨੂੰ ਜ਼ਮਾਨਤ ਮਿਲ ਗਈ, ਜਦਕਿ ਉਹ ਕਾਂਗਰਸ ਰਾਜ ਵਿਚ ਦਰਜ ਹੋਏ ਕੇਸ ‘ਚ ਅੰਦਰ ਸਨ। ਪਰਿਵਾਰ ਦੀ ਇੱਜ਼ਤ ਹਰ ਕਿਸੇ ਲਈ ਮਹੱਤਵਪੂਰਨ ਹੁੰਦੀ ਹੈ – ਚਾਹੇ ਨੇਤਾ ਹੋਵੇ ਜਾਂ ਆਮ ਆਦਮੀ। ਕਿਸੇ ਦੇ ਘਰ ਉੱਤੇ ਤੜਕੇ ਛਾਪੇ ਮਾਰਨਾ ਗਲਤ ਰਵੱਈਆ ਹੈ।”
ਉਨ੍ਹਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੀਆਂ ਸਰਕਾਰਾਂ ਨੇ ਪੁਲਿਸ ਅਤੇ ਵਿਜੀਲੈਂਸ ਦਾ ਦੁਰਪਯੋਗ ਕੀਤਾ ਹੈ ਪਰ ਨਤੀਜੇ ਵਧੀਆ ਨਹੀਂ ਨਿਕਲੇ।
“ਮਤਭੇਦ ਹੋ ਸਕਦੇ ਹਨ, ਪਰ ਨੀਤੀ ਅਤੇ ਦਿਆਨਤਦਾਰੀ ਉੱਤੇ ਚਰਚਾ ਹੋਣੀ ਚਾਹੀਦੀ ਹੈ।”
ਇਸ ਬਿਆਨ ਤੋਂ ਬਾਅਦ AAP ਨੇ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਕੁੰਵਰ ਵਿਜੇ ਪ੍ਰਤਾਪ ਅਗਲੇ ਚੋਣਾਂ ‘ਚ ਕਿਸੇ ਹੋਰ ਪਾਰਟੀ ਦੀ ਚੋਣ ਕਰਦੇ ਹਨ ਜਾਂ ਨਹੀਂ।





