17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਪ ਨੇ ਮਾਨਸਾ ਵਿੱਚ ਚੋਣ ਮੁਹਿੰਮ ਭਖਾਈ ਵੱਖ ਵੱਖ ਵਾਰਡਾ ਵਿੱਚ...

ਆਪ ਨੇ ਮਾਨਸਾ ਵਿੱਚ ਚੋਣ ਮੁਹਿੰਮ ਭਖਾਈ ਵੱਖ ਵੱਖ ਵਾਰਡਾ ਵਿੱਚ ਕੀਤੀਆਂ ਨੁਕੜ ਮੀਟਿੰਗਾ ਅਤੇ ਦਫਤਰਾਂ ਦੇ ਉਦਘਾਟਨ

ਸਾਫ ਸੁਥਰੀ ਅਤੇ ਭ੍ਰਿਸ਼ਟਾਚਾਰ ਮੁਕਤ ਨਗਰ ਪਾਲਿਕਾ ਲਈ ਆਪ ਦੇ ਉਮੀਦਵਾਰਾ ਦਾ ਕਰੋ ਸਮਰਥਨ : ਮੀਤ ਹੇਅਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਨਸਾ ਵਿੱਚ ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰਾ ਦੇ ਹਕ ਵਿਚ ਨੁਕੜ ਮੀਟਿੰਗਾ ਤੇ ਦਫਤਰਾਂ ਦੇ ਉਦਘਾਟਨ ਹਲਕਾ ਬਰਨਾਲਾ ਤੋਂ ਵਿਧਾਇਕ ਤੇ ਯੂਥ ਵਿੰਗ ਪੰਜਾਬ ਦੇ ਇੰਚਾਰਜ ਗੁਰਮੀਤ ਮੀਤ ਹੇਅਰ ਨੇ ਕੀਤੇ। ਮੀਤ ਹੇਅਰ ਨੇ ਵਾਰਡ ਨੰਬਰ 16, ਵਾਰਡ ਨੰਬਰ 11, ਵਾਰਡ ਨੰਬਰ 14, ਵਾਰਡ ਨੰਬਰ 2 ਤੇ 3 ਵਿਚ ਆਮ ਆਦਮੀ ਪਾਰਟੀ ਦੇ ਜਿਥੇ ਦਫਤਰਾਂ ਦੇ ਉਦਘਾਟਨ ਕੀਤੇ ਉਥੇ ਹੀ ਨੁਕੜ ਮੀਟਿੰਗਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਤੇ ਸਾਫ ਸੁਥਰੀ ਨਗਰ ਪਾਲਿਕਾ ਵਿਚ ਪ੍ਰਬੰਧ ਲਿਆਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਾਵਾਰਾ ਨੂੰ ਵਧ ਤੋਂ ਵਧ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ। ਆਮ ਆਦਮੀ ਪਾਰਟੀ ਨੇ ਜੋ ਵੀ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ ਉਹ ਆਮ ਘਰਾਂ ਦੇ ਅਤੇ ਲੋਕਾਂ ਵਿਚ ਵਿਚਰਨ ਵਾਲੇ ਸਾਫ ਸੁਥਰੇ ਅਕਸ਼ ਵਾਲੇ ਉਮੀਦਵਾਰ ਹਨ ਜੋ ਆਪਣੇ ਆਪਣੇ ਵਾਰਡ ਵਿਚ ਲੋਕਾਂ ਦੀ ਨਿਰਸੁਆਰਥ ਸੇਵਾ ਪਹਿਲਾਂ ਵੀ ਕਰਦੇ ਹਨ ਅਤੇ ਜਿਤ ਕੇ ਵੀ ਕਰਦੇ ਰਹਿਣਗੇ। ਨਗਰ ਕੌਂਸਲ ਚੋਣਾਂ ਲੋਕਤੰਤਰ ਦਾ ਮੁਢਲਾ ਥੰਮ ਹਨ ਜਿਸ ਦਾ ਸਿਧਾ ਸਬੰਧ ਆਮ ਲੋਕਾਂ ਨਾਲ ਹੁੰਦਾ ਹੈ ਅਤੇ ਨਿਕੇ ਨਿਕੇ ਕੰਮ ਕਰਵਾਉਣ ਲਈ ਐਮਸੀ ਦਾ ਮਿਹਨਤੀ ਅਤੇ ਇਮਾਨਦਾਰ ਹੋਣਾ ਬਹੁਤ ਜਰੂਰੀ ਹੈ। ਲੋਕ ਰਵਾਈਤੀ ਪਾਰਟੀਅਾ ਤੋਂ ਤੰਗ ਆ ਚੁਕੇ ਹਨ ਜਿੰਨਾਂ ਨੇ ਕਦੇ ਵੀ ਪਿਛਲੇ 50 ਸਾਲਾਂ
ਵਿਚ ਲੋਕਾਂ ਦੀਆਂ ਸਮਸਿਆਵਾਂ ਅਤੇ ਸ਼ਹਿਰ ਦੀਆਂ ਸਮਸਿਆਵਾਂ ਵਲ ਧਿਆਨ ਨਹੀਂ ਦਿੱਤਾ । ਅਜ ਵੀ ਲੋਕ ਪੀਣ ਵਾਲੇ ਪਾਣੀ, ਸੀਵਰੇਜ ਦੇ ਨਿਕਾਸ, ਸਟਰੀਟ ਲਾਇਟਾ ਲਈ ਤਰਸ ਰਹੇ ਹਨ। ਸ਼ਹਿਰ ਵਿੱਚ ਚ ਆਉਣ ਵਾਲੇ ਸਾਰੇ ਹੀ ਰਸਤਿਆਂ ਦਾ, ਸੜਕਾਂ ਦਾ ਅਤੇ ਸ਼ਹਿਰ ਵਿਚਲੀਆਂ ਗਲੀਆਂ ਦਾ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਟੁਟਣ ਕਾਰਨ ਬੁਰਾ ਹਾਲ ਹੈ। ਅਜ ਨਿਕੇ^ਨਿਕੇ ਕੰਮਾਂ ਲਈ ਲੋਕਾਂ ਨੂੰ ਨਗਰ ਕੌਂਸਲ ਦੇ ਦਫਤਰਾਂ ਵਿਚ ਗੇੜੇ ਮਾਰਦਿਆਂ ਆਮ ਦੇਖਿਆ ਜਾ ਸਕਦਾ ਹੈ, ਇਨ੍ਹਾਂ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਇਕੋ ਹੀ ਰਸਤਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਤਾ ਕੇ ਸ਼ਹਿਰ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹਵਾਲੇ ਕੀਤੀ ਜਾਵੇ ਤਾਂ ਜੋ ਲੋਕਾਂ ਦੀਆਂ ਸਮਸਿਆਵਾਂ ਦਾ ਹਲ ਪਹਿਲ ਦੇ ਆਧਾਰ ਤੇ ਹੋ ਸਕੇ। ਮੀਤ ਹੇਅਰ ਨੇ ਸੁਰਿੰਦਰ ਗਜੂ, ਸੁਖਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਜੰਟਾ ਕੋਚ, ਪਰਮਜੀਤ ਕੌਰ ਦੇ ਦਫਤਰਾਂ ਦੇ ਉਦਘਾਟਨ ਵੀ ਕੀਤੇ ਅਤੇ ਨਾਲ ਹੀ ਨੁਕੜ ਮੀਟਿੰਗਾ ਨੂੰ ਸਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਾ. ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਭੁਚਰ ਜਿਲ੍ਹਾ ਜਨਰਲ ਸਕਤਰ, ਗੁਰਪ੍ਰੀਤ ਸਿੰਘ ਬਣਾਵਾਲੀ ਜ਼ਿਲ੍ਹਾ ਮੀਡੀਆ ਇੰਚਾਰਜ , ਸਰਬਜੀਤ ਸਿੰਘ ਜਵਾਹਰਕੇ ,ਪਰਮਿੰਦਰ ਕੌਰ ਸਮਾਘ, ਹਰਜੀਤ ਸਿੰਘ ਦੰਦੀਵਾਲ, ਸਿੰਗਾਰਾ ਖਾਨ ਜਵਾਹਰਕੇ, ਵਰਿੰਦਰ ਸੋਨੀ, ਸੁਖਵਿੰਦਰ ਖੋਖਰ , ਰਣਦੀਪ ਸ਼ਰਮਾ ਐਡਵੋਕੇਟ, ਕਮਲ ਗੋਇਲ ਐਡਵੋਕੇਟ, ਜਸਕਰਨ ਘਰਾਗਣਾ, ਰਮਨ ਮਾਨਸ਼ਾਹੀਅਾ ਅਤੇ ਵਾਰਡਾ ਦੇ ਉਮੀਦਵਾਰ ਅਤੇ ਵਡੀ ਗਿਣਤੀ ਵਿਚ ਵਾਰਡਾ ਦੇ ਵੋਟਰ ਹਾਜਰ ਸਨ।

Today Now News

RELATED ARTICLES
- Advertisment -

POPULAR POSTS