17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬੇਗੁਨਾਹ ਕਿਸਾਨਾਂ ਦੇ ਮੋਗਾ ਵਿਖੇ ਰੈਲੀ ਦੌਰਾਨ ਹੋਏ ਝੂਠੇ ਪਰਚਿਆਂ ਦੇ ਕੇਸ...

ਬੇਗੁਨਾਹ ਕਿਸਾਨਾਂ ਦੇ ਮੋਗਾ ਵਿਖੇ ਰੈਲੀ ਦੌਰਾਨ ਹੋਏ ਝੂਠੇ ਪਰਚਿਆਂ ਦੇ ਕੇਸ ਲੜਨ ਲਈ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਨੇ ਵਕੀਲਾਂ ਦਾ ਕਾਨੂੰਨੀ ਪੈਨਲ ਬਨਾਇਆ

ਮੋਗਾ(ਹੈੱਪੀ ਢੰਡ)ਹਰ ਇੱਕ ਵਿਅਕਤੀ ਨੂੰ ਕਾਨੂੰਨੀ ਅਧਿਕਾਰ ਹੈ ਕਿ ਉਹ ਆਪਣੇ ਨਾਲ ਹੁੰਦੀ ਬੇਇਨਸਾਫੀ ਦੇ ਖਿਲਾਫ ਆਪਣਾ ਵਿਰੋਧ ਪ੍ਰਗਟ ਕਰ ਸਕਦਾ ਹੈ। ਕਿਸਾਨਾਂ ਦੇ ਖਿਲਾਫ ਬੀਜੇ.ਪੀ. ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਉਸ ਸਮੇਂ ਅਕਾਲੀ ਪਾਰਟੀ ਵੀ ਬੀ.ਜੀ.ਪੀ. ਦੀ ਭਾਈਵਾਲ ਪਾਰਟੀ ਸੀ, ਪਿਛਲੀ ਅਕਾਲੀ ਸਰਕਾਰ ਦੇ ਦੌਰਾਨ ਗੁਰੂ ਸਾਹਿਬ ਦੇ ਪਾਵਨ ਅੰਗਾਂ ਦੀ ਬੇਅਦਬੀ ਹੋਈ ਅਤੇ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਰਹੀ ਮੋਗਾ ਰੈਲੀ ਦੌਰਾਨ ਜਦੋਂ ਕਿਸਾਨਾਂ ਅਤੇ ਮਜਦੂਰਾਂ ਨੇ ਅਕਾਲੀ ਪਾਰਟੀ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਤੇ ਪਾਣੀ ਦੀਆਂ ਬੁਛਾੜਾਂ ਅਤੇ ਡੰਡਿਆਂ ਨਾਲ ਕਿਸਾਨਾਂ ਦੀ ਕੁੱਟਮਾਰ ਕੀਤੀ ਅਤੇ ਬਹੁਤ ਸਾਰੇ ਕਿਸਾਨਾਂ ਅਤੇ ਮਜਦੂਰਾਂ ਨੂੰ ਝੂਠੇ ਪਰਚਿਆਂ ਵਿੱਚ ਫਸਾ ਦਿੱਤਾ ਗਿਆ ਅਤੇ ਉਨ੍ਹਾਂ ਦੇ ਟਰੈਕਟਰ ਆਦਿ ਵੀ ਜਬਤ ਕਰ ਲਏ ਗਏ। ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੀ ਇੱਕ ਹੰਗਾਮੀ ਮੀਟਿੰਗ ਲੀਗਲ ਸੈੱਲ ਦੇ ਸੂਬਾ ਵਾਈਸ ਪ੍ਰਧਾਨ ਸ਼੍ਰੀ ਨਸੀਬ ਬਾਵਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਲੀਗਲ ਸੈੱਲ ਦੇ ਜਿ਼ਲ੍ਹਾ ਪ੍ਰਧਾਨ ਵਰਿੰਦਰਪਾਲ ਸਿੰਘ ਰੱਤੀਆਂ, ਸ: ਤਾਰਾ ਸਿੰਘ ਸੰਧੂ, ਗੁਰਪ੍ਰੀਤ ਸਿੰਘ ਕੰਬੋਜ਼, ਗੁਰਪ੍ਰੀਤ ਸਿੰਘ ਜੱਸਲ, ਪ੍ਰਿੰਸ ਸਿੰਗਲਾ, ਸੰਜੈ, ਹਰਵਿੰਦਰ ਸਿੰਘ ਰਾਏ, ਕਰਨ ਸੱਚਦੇਵਾ ਹਾਜਰ ਆਏ ਅਤੇ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਿ਼ਲ੍ਹਾ ਮੋਗਾ ਦੀ ਧਰਤੀ ਤੇ ਕਿਸਾਨਾਂ ਤੇ ਮਜਦੂਰਾਂ ਨਾਲ ਕੋਈ ਵੀ ਬੇਇਨਸਾਫੀ ਹੁੰਦੀ ਹੈ, ਝੂਠੇ ਪਰਚੇ ਦਰਜ ਕੀਤੇ ਜਾਂਦੇ ਹਨ ਤਾਂ ਆਮ ਆਦਮੀ ਪਾਰਟੀ ਦਾ ਲੀਗਲ ਸੈੱਲ ਉਨ੍ਹਾਂ ਬੇਕਸੂਰ ਕਿਸਾਨਾਂ ਨੂੰ ਇਨਸਾਫ ਦਿਵਾਏਗਾ ਅਤੇ ਜੋ ਵੀ ਸਰਕਾਰ ਨੇ ਝੂਠੇ ਪਰਚੇ ਦਰਜ ਕੀਤੇ ਉਨ੍ਹਾਂ ਦੀ ਪੈਰਵਾਈ ਮੁਫਤ ਕਰਨ ਲਈ ਅੱਜ ਵਕੀਲਾਂ ਦਾ ਪੈਨਲ ਬਨਾਇਆ ਗਿਆ ਹੈ। ਇਹ ਪੈਨਲ ਹਮੇਸ਼ਾ ਬੇਕਸੂਰ ਕਿਸਾਨਾਂ ਤੇ ਹੋਏ ਪਰਚਿਆਂ ਨੂੰ ਕੈਂਸਲ ਕਰਵਾਉਣ ਜਾਂ ਕੇਸਾਂ ਦੇ ਫੈਸਲੇ ਤੱਕ ਕਿਸਾਨਾਂ ਦੀ ਮਦਦ ਕਰੇਗਾ ਇਸ ਪੈਨਲ ਵਿੱਚ ਸਰਵ ਸ਼੍ਰੀ ਨਸੀਬ ਬਾਵਾ, ਵਰਿੰਦਰ ਸਿੰਘ, ਤਾਰਾ ਸਿੰਘ ਸੰਧੂ, ਗੁਰਪ੍ਰੀਤ ਸਿੰਘ ਕੰਬੋਜ਼, ਗੁਰਪ੍ਰੀਤ ਸਿੰਘ ਜੱਸਲ, ਪ੍ਰਿੰਸ ਸਿੰਗਲਾ, ਸੰਜੈ ਐਡਵੋਕੇਟ, ਹਰਵਿੰਦਰ ਸਿੰਘ ਰਾਏ, ਕਰਨ ਸੱਚਦੇਵਾ, ਪਵਨਦੀਪ ਕੌਰ, ਮਿਸ ਮਾਹਵੀ ਅਤੇ ਮੈਡਮ ਗੁਰਜੋਤ ਕੌਰ ਸਾਰੇ ਵਕੀਲ ਸਾਹਿਬ ਹੋਣਗੇ ਅਤੇ ਲੋੜਵੰਦ ਕਿਸਾਨ ਜਿਸ ਨਾਲ ਕੋਈ ਜਿਆਦਤੀ ਹੋਈ ਹੈ ਜਾਂ ਪਰਚਾ ਦਰਜ ਹੋਇਆ ਹੈ ਇਸ ਪੈਨਲ ਵਿੱਚੋਂ ਕਿਸੇ ਵਕੀਲ ਨਾਲ ਸੰਪਰਕ ਕਰਕੇ ਮੁਫਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ ,,,,,,,

Today Now News

RELATED ARTICLES
- Advertisment -

POPULAR POSTS