ਸਿੱਖਿਆ ਜਗਤ ਵਿੱਚ ਘੋਟਾਲਿਆਂ ਦੇ ਸਿੱਟੇ ਵਜੋਂ ਸਿੱਖਿਆ ਦਾ ਮਿਆਰ ਡਿਗਦਾ ਜਾ ਰਿਹਾ : ਪਿਆਰਾ ਸਿੰਘ

ਮੋਗਾ (ਹੈਪੀ – ਹਰਪਾਲ) : ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਐਸ. ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ ਸ. ਪਿਆਰਾ ਸਿੰਘ ਵੱਲੋਂ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵਜੀਫੇ ਘੋਟਾਲੇ ਦੇ ਰੋਸ ਵਜੋ DC ਕੰਪਲੈਕਸ ਦੇ ਸਾਹਮਣੇ ਅੱਜ 15 ਜੂਨ ਤੋਂ ਇੱਕ ਹਫਤੇ ਦੀ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ। ਸਿੱਖਿਆ ਜਗਤ ਵਿੱਚ ਘੋਟਾਲਿਆਂ ਦੇ ਸਿੱਟੇ ਵਜੋਂ ਸਿੱਖਿਆ ਦਾ ਮਿਆਰ ਡਿਗਦਾ ਜਾ ਰਿਹਾ ਹੈ। ਜਿਕਰ ਯੋਗ ਗੱਲ ਹੈ ਕਿ ਕਾਂਗਰਸ ਪਾਰਟੀ ਘੋਟਾਲਿਆਂ ਦੀ ਸਰਕਾਰ ਵਿਕਾਸ ਦੀਆਂ ਦੁਹਾਈ ਦਿੰਦੀ ਨਹੀਂ ਥੱਕਦੀ। ਘੋਟਾਲਿਆਂ ਦਾ ਦੂਜਾ ਨਾਂ ਕਾਂਗਰਸ ਪਾਰਟੀ ਹੈ। ਇਸ ਤਰਾਂ ਦੇ ਘਪਲਿਆਂ ਨੇ ਹਜਾਰਾਂ ਬੱਚਿਆਂ ਦਾ ਭਵਿੱਖ ਖਰਾਬ ਕਰਕੇ ਰੱਖ ਦਿੱਤਾ ਹੈ। ਹੁਣ ਇਹੋ ਜਿਹੀਆਂ ਸਰਕਾਰਾਂ ਲੋਕਾਂ ਨੂੰ ਨਹੀਂ ਚਾਹੀਦੀਆਂ। ਲੋਕ ਹੁਣ ਭ੍ਰਿਸ਼ਟ ਸਰਕਾਰ ਨਹੀਂ ਚਾਹੁੰਦੇ। ਸਰਕਾਰ ਗਰੀਬਾਂ ਦੀ ਮਦਦਗਾਰ, ਬਚਿਆਂ ਦਾ ਭਵਿੱਖ ਬਨਾਣ ਵਾਲੀ ਚਾਹੀਦੀ ਹੈ,ਸੱਭ ਜਾਣੂ ਹਨ ਕਿ ਪੂਰੇ ਭਾਰਤ ਚ ਜੇ ਕੋਈ ਸਰਕਾਰ ਬਚਿਆ ਦੇ ਭਵਿੱਖ ਨੂੰ ਸੁਨਹਿਰਾ ਬਣਾ ਰਹੀ ਹੈ ਤਾਂ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਚ ਸਰਕਾਰ। ਆਓ ਇਹ ਗੰਦੀ ਰਾਜਨੀਤੀ ਵਾਲੀ ਸਰਕਾਰ ਨੂੰ ਕੁਰਸੀ ਤੋਂ ਹੇਠਾਂ ਲਾਹੀਏ ਬਚਿਆਂ ਦਾ ਸੁਨਹਿਰਾ ਭਵਿੱਖ ਬਣਾਈਏ ਪੰਜਾਬ ਚ 2022 ਚ’ ਆਮ ਆਦਮੀ ਪਾਰਟੀ ਦਾ ਸਰਕਾਰ ਸਥਾਪਿਤ ਕਰੀਏ




