16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ

ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ

ਪੰਜਾਬ ‘ਚ ਸ਼ਰਾਬ ‘ਤੇ ਮੁਕੰਮਲ ਪਾਬੰਦੀ ਲੱਗੇ : ਨਸੀਬ ਬਾਵਾ

ਮੋਗਾ, (ਹਰਪਾਲ ਸਹਾਰਨ) : ਸ਼ਰਾਬ ਦੀ ਵਰਤੋਂ ਦੂਸਰੇ ਚਿੱਟੇ ਵਰਗੇ ਨਸ਼ਿਆਂ ਤੋਂ ਵੀ ਮਾੜੀ ਹੈ ਅਤੇ ਸਰਕਾਰਾਂ ਨੂੰ ਸ਼ਰਾਬ ਦੇ ਨਸ਼ੇ ‘ਤੇ ਵੀ ਪੂਰਨ ਪਾਬੰਦੀ ਲਾਉਣੀ ਚਾਹੀਦੀ ਹੈ। ਉਕਤ ਪ੍ਰਗਟਾਵਾ ਐਤਵਾਰ ਨੂੰ ਮੋਗਾ ਦੇ ਬਾਜ਼ਾਰ ਵਿਚ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਐਡਵੋਕੇਟ ਨੇ ਕੀਤਾ। ਬਾਵਾ ਨੇ ਕਿਹਾ ਕਿ ਇੱਕੋ ਝਟਕੇ ਵਿਚ 86 ਲੋਕਾਂ ਦੀ ਮੌਤ ਮਾੜੀ ਸ਼ਰਾਬ ਪੀਣ ਕਾਰਨ ਹੋਈ ਹੈ ਸ਼ਾਇਦ ਇੰਨੀਆਂ ਮੌਤਾਂ ਚਿੱਟੇ ਵਰਗੇ ਮਾੜੇ ਨਸ਼ੇ ਦੇ ਸੇਵਨ ਨਾਲ ਕਈ ਸਾਲਾਂ ਵਿਚ ਨਹੀਂ ਹੋਈਆਂ ਹੋਣਗੀਆਂ ਪੰਜਾਬ ਸਰਕਾਰ ਨੂੰ ਲਾਹਨਤ ਪਾਉਂਦੇ ਹੋਏ ਬਾਵਾ ਨੇ ਕਿਹਾ ਕਿ ਪੰਜਾਬ ਵਿਚ ਜਿਸ ਤਰ੍ਹਾਂ ਮਾਈਨਿੰਗ ਮਾਫੀਆ, ਲੈਂਡ ਮਾਫੀਆ, ਡਰੱਗ ਮਾਫੀਆ, ਕੇਵਲ ਮਾਫੀਆ ਆਦਿ ਮਾਫੀਆ ਧੜੱਲੇਦਾਰੀ ਨਾਲ ਦਿਨ ਰਾਤ ਵਧ ਫੁਲ ਰਿਹਾ ਹੈ। ਸਰਕਾਰਾਂ ਦੀ ਸਰਪਰਸਤੀ ਹੇਠ ਸਿਆਸੀ ਲੋਕ ਸ਼ਰਾਬ ਮਾਫੀਆ ਨੂੰ ਖੁੱਦ ਚਲਾ ਰਹੇ ਹਨ ਅਤੇ ਸ਼ਰਾਬ ਮਾਫੀਆ ਨੇ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਆਪਣੇ ਰਹਿੰਦੇ ਵਾੜੇ ਹੋਏ ਹਨ। ਉਨ੍ਹਾਂ ਕਿਹਾ ਕਿ ਅਥਾਹ ਪੈਸੇ ਦੀ ਆੜ ਹੇਠ ਉਹ ਵੱਡੇ ਵੱਡੇ ਸਿਆਸੀ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈਂਦੇ ਹਨ। ਫਿਰ ਜਿਹੜੀ ਵੀ ਸਿਆਸੀ ਪਾਰਟੀ ਸੱਤਾ ਵਿਚ ਆਉਂਦੀ ਹੈ ਉੱਥੇ ਬੇਲਗਾਮ ਹੋ ਕੇ ਆਪਣੇ ਧੰਦੇ ਨੂੰ ਸਰਕਾਰਾਂ ਦੀ ਸਰਪਰਸਤੀ ਹੇਠ ਅਰਬਾਂ ਰੁਪਏ ਇਕੱਠੇ ਕਰਦੇ ਹਨ। ਵੱਡੇ ਪ੍ਰਸ਼ਾਸਨ ਅਧਿਕਾਰੀਆਂ ਨੇ ਉਨ੍ਹਾਂ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਪ੍ਰਸ਼ਾਸਨ ਦੇ ਦਫਤਰਾਂ ਵਿਚ ਉਨ੍ਹਾਂ ਨੂੰ ਇੱਜ਼ਤ ਮਾਨ ਦਿੱਤਾ ਜਾਂਦਾ ਹੈ। ਸਰਕਾਰਾਂ ਇਸ ਆੜ ਹੇਠ ਸ਼ਰਾਬ ਤੋਂ ਵੱਡਾ ਮਾਲੀਆ ਇਕੱਠਾ ਹੁੰਦਾ ਹੈ। ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕਰ ਕੇ ਪੈਸਾ ਇਕੱਠਾ ਕਰਨਾ ਆਪਣੀ ਮਜਬੂਰੀ ਸਮਝਦੀ ਹੈ ਅਤੇ ਠੇਕਿਆਂ ਦੀ ਆੜ ਵਿਚ ਸੂਬੇ ਵਿਚ ਗੈਰ ਕਾਨੂੰਨੀ ਫੈਕਟਰੀਆਂ ਧੜੱਲੇ ਨਾਲ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਵੀ ਬਹੁਤ ਵੱਡੀ ਸਿਆਸੀ ਆੜ ਹੈ। ਸਰਕਾਰਾਂ ਸ਼ਰਾਬ ਦੇ ਨਸ਼ੇ ਨੂੰ ਗੰਭੀਰਤਾ ਨਾਲ ਨਹੀਂ ਕਾਨੂੰਨ ਵਿਚ ਿਢੱਲ ਹੋਣ ਕਾਰਨ ਸ਼ਰਾਬ ਦੀ ਇੰਨੀ ਵੀ ਮਾਤਰਾ ਫੜੀ ਜਾਵੇ ਥੋੜੇ ਦਿਨ ਜੇਲ੍ਹ ਵਿਚ ਰਹਿਣ ਤੋਂ ਬਾਅਦ ਮਾਣਯੋਗ ਅਦਾਲਤ ਉਸ ਦੀ ਜ਼ਮਾਨਤ ਲੈ ਲੈਂਦੀ ਹੈ। ਇਸ ਲਈ ਇਹ ਨਸ਼ਾ ਅਤਿ ਗੰਭੀਰ ਰੂਪ ਧਾਰਨ ਕਰ ਰਿਹਾ ਹੈ।ਮੋਗਾ, (ਹਰਪਾਲ ਸਹਾਰਨ) :

Today Now News

RELATED ARTICLES
- Advertisment -

POPULAR POSTS