17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਦੁਆਰਾ 100 ਕਿਲੋਮੀਟਰ ਦਾ ਟਰੈਕਟਰ...

ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਦੁਆਰਾ 100 ਕਿਲੋਮੀਟਰ ਦਾ ਟਰੈਕਟਰ ਰੋਸ਼ ਮਾਰਚ ।

ਇਸ ਟਰੈਕਟਰ ਰੋਸ਼ ਮਾਰਚ ਵਿੱਚ ਆਪ ਵਰਕਰਾਂ ਵੱਲੋਂ ਟਰੈਕਟਰਾਂ ਉੱਪਰ ‘ ਟਰੈਕਟਰ ਵਿਕਾਊ ਹੈ ‘ ਦੀਆਂ ਤਖ਼ਤੀਆਂ ਵੀ ਲਾਇਆ ਹੋਈਆਂ ਸਨ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਲੀਡਰ ਆਫ਼ ਓਪੋਜਿਸ਼ਨ ਹਰਪਾਲ ਸਿੰਘ ਚੀਮਾ ਅਤੇ ਬਠਿੰਡਾ ਦਿਹਾਤੀ ਤੋਂ ਆਪ ਪਾਰਟੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸਿੰਧਵਾਂ ਅਤੇ 2 ਜ਼ਿਲ੍ਹਿਆਂ ਦੀ ਲੀਡਰਸ਼ਿਪ ਅਤੇ ਵਰਕਰਾਂ ਵੋਲਨਟਿਆਰਾਂ ਵੱਲੋਂ ਅੱਜ ਬਠਿੰਡਾ ਦੇ ਨਰੂਆਣਾ ਤੋਂ ਲੈਕੇ ਲੰਬੀ ਦੇ ਪਿੰਡ ਬਾਦਲ ਵਿਖੇ ਬਾਦਲਾਂ ਦੀ ਰਿਹਾਇਸ਼ ਅੱਗੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ਉਤੇ ਬੈਠੇ ਕਿਸਾਨਾਂ ਦਾ ਸਮਰਥਨ ਕਰਨ ਲਈ ਆਪਣੇ ਟਰੈਕਟਰਾਂ ਅਤੇ ਆਪਣੇ ਵਾਹਨਾਂ ਉੱਤੇ ਕਰੀਬ 100 ਕਿਲੋਮੀਟਰ ਦਾ ਟਰੈਕਟਰ ਰੋਸ਼ ਮਾਰਚ ਤੈਅ ਕੀਤਾ ਪਿੰਡ ਬਾਦਲ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਪਿੰਡ ਬਾਦਲ ਤੋਂ 1 ਕਿਲੋਮੀਟਰ ਦੂਰ ਬੈਰੀਗੇਟਿੰਗ ਕਰਕੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਗਿਆ ਜਿੱਥੇ ਉਹਨਾਂ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਅਤੇ ਮੋਦੀ ਬਾਦਲ ਦੇ ਅਤੇ ਕੈਪਟਨ ਦੇ ਮੁਰਦਾਬਾਦ ਦੇ ਨਾਰੇ ਵੀ ਲਾਏ। ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਆਰਡੀਨੈਂਸ ਬਿਲ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ। ਇਸ ਟਰੈਕਟਰ ਰੋਸ਼ ਮਾਰਚ ਵਿੱਚ ਆਪ ਵਰਕਰਾਂ ਵੱਲੋਂ ਟਰੈਕਟਰਾਂ ਉੱਪਰ ‘ ਟਰੈਕਟਰ ਵਿਕਾਊ ਹੈ ‘ ਦੀਆਂ ਤਖ਼ਤੀਆਂ ਵੀ ਲਾਇਆ ਹੋਈਆਂ ਸਨ ।

Today Now News

RELATED ARTICLES
- Advertisment -

POPULAR POSTS