ਮੋਦੀ ਸਰਕਾਰ ਔਰਤਾਂ ਦੀ ਰੱਖਿਆ ਕਰਨ ਵਾਲੇ ਕਾਨੂੰਨ ਲਿਆਉਣਾ ਚ ਅਸਫਲ ਹੈ ।

ਮੋਗਾ (ਹਰਪਾਲ ਸਹਾਰਨ) : ਦੇਸ਼ ਦੇ ਉੱਤਰਪ੍ਰਦੇਸ਼ ਸੂਬੇ ਦੇ ਹਾਥਰਸ ਵਿਖੇ 19 ਸਾਲਾਂ ਲੜਕੀ ਨਾਲ ਵਹਿਸ਼ੀ ਦਰਿੰਦਿਆਂ ਵੱਲੋਂ ਸਮੂਹਿਕ ਬਲਾਤਕਾਰ ਅਤੇ ਉਸਦੀ ਮੌਤ ਦੀ ਵਾਰਦਾਤ ਦੇ ਰੋਸ ਵਜੋਂ ਮੋਗਾ ਸ਼ਹਿਰ ਚ ਆਮ ਆਦਮੀ ਪਾਰਟੀ ਵੱਲੋਂ ਅੱਜ ਕੈਂਡਲ ਮਾਰਚ ਕੱਢਿਆ ਗਿਆ ਹੈ । ਇਸ ਦੌਰਾਨ ਗੱਲਬਾਤ ਕਰਦੇ ਹੋਏ ਆਪ ਦੇ ਆਗੂਆਂ ਨੇ ਕਿਹਾ ਕਿ ਇਸ ਘਟਨਾ ਦੀ ਕੜੇ ਸ਼ਬਦਾਂ ਚ ਨਿੰਦਾ ਕਰਦੇ ਹਨ ਅਤੇ ਉਹਨਾਂ ਕਿਹਾ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਹਿਸ਼ੀ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਬਰਬਾਦੀ ਕਰਨ ਵਾਲੇ ਕਾਨੂੰਨ ਬਹੁਤ ਲਿਆਈ ਹੈ, ਪਰ ਔਰਤਾਂ ਦੀ ਰੱਖਿਆ ਕਰਨ ਵਾਲੇ ਕਾਨੂੰਨ ਲਿਆਉਣਾ ਚ ਅਸਫਲ ਹੈ ਅਤੇ ਦੇਸ਼ ਚ ਔਰਤਾਂ ਅਤੇ ਲੜਕੀਆਂ ਸੁਰੱਖਿਤ ਨਹੀਂ ਹਨ । ਉਨ੍ਹਾਂ ਕਿਹਾ ਕਿ ਲੜਕੀਆਂ ਨਾਲ ਦਰਿੰਦਗੀ ਕਰਨ ਵਾਲੇ ਦੇਸ਼ ਦੇ ਉਹ ਵਹਿਸ਼ੀ ਦਰਿੰਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਸਮਾਜ ‘ਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਉਥੇ ਹੀ ਇਸ ਕੈਂਡਲ ਮਾਰਚ ਚ ਸ਼ਾਮਿਲ ਨੌਜਵਾਨਾਂ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਗੁਹਾਰ ਲਗਾਈ ਅਤੇ ਉਤਰਪ੍ਰਦੇਸ਼ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ।






