ਸਰਬ ਸੰਮਤੀ ਨਾਲ ਗੁਰਮੇਲ ਸਿੰਘ ਖਾਲਸਾ (ਮਿੱਠੂ) ਨੂੰ ਪਿੰਡ ਬਾਜੇਵਾਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਆਮ ਆਦਮੀ ਪਾਰਟੀ ਪਿੰਡ ਬਾਜੇਵਾਲਾ ਦੇ ਪ੍ਰੇਮ ਸਾਗਰ ਗੁਰਦੁਆਰਾ ਸਾਹਿਬ ਵਿਖੇ ਪਿੰਡ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਗੁਰਮੇਲ ਸਿੰਘ ਖਾਲਸਾ (ਮਿੱਠੂ) ਨੂੰ ਪਿੰਡ ਬਾਜੇਵਾਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਮੀਤ ਪ੍ਰਧਾਨ ਨੱਛਤਰ ਸਿੰਘ ਖਾਲਸਾ ਨੂੰ ਚੁਣਿਆ ਗਿਆ। ਬੰਤ ਸਿੰਘ ਸਾਬਕਾ ਮੈਂਬਰ, ਰੂਪ ਸਿੰਘ, ਗੁਰਪ੍ਰੀਤ ਸਿੰਘ ਢੱਲਾ,ਕਾਲਾ ਸਿੰਘ, ਹੈਪੀ ਸ਼ਰਮਾ, ਬੰਤ ਸਿੰਘ,ਸਿੰਦਰ ਸਿੰਘ ਆਦਿ ਵਰਕਰ ਹਾਜ਼ਰ ਸਨ I





