16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਮ ਆਦਮੀ ਪਾਰਟੀ ਨੇ ਮਨਾਈ ਕਾਲੀ ਲੋਹੜੀ, ਫੂਕੀਆਂ ਖੇਤੀ ਕਨੂੰਨਾਂ ਦੀਆਂ...

ਆਮ ਆਦਮੀ ਪਾਰਟੀ ਨੇ ਮਨਾਈ ਕਾਲੀ ਲੋਹੜੀ, ਫੂਕੀਆਂ ਖੇਤੀ ਕਨੂੰਨਾਂ ਦੀਆਂ ਕਾਪੀਆਂ

ਪੰਜਾਬ ਵਿਚ ਹਰੇਕ ਪਿੰਡ, ਬੂਥ ,ਵਾਰਡ ਵਿਚ ਕਾਲੀ ਲੋਹੜੀ ਬਾਲੀ ਜਾਵੇਗੀ

ਫਿਰੋਜਪੁਰ (ਜਗਦੀਪ ਸਿੰਘ) : ਆਮ ਆਦਮੀ ਪਾਰਟੀ ਜਿਲਾ ਫਿਰੋਜਪੁਰ ਦੀ ਟੀਮ ਵੱਲੋਂ ਵੀ ਜ਼ਿਲਾ ਪ੍ਰਧਾਨ ਬੀਬੀ ਭੁਪਿੰਦਰ ਕੌਰ ਅਤੇ ਜ਼ਿਲਾ ਸੈਕਟਰੀ ਇਕਬਾਲ ਸਿੰਘ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਫਿਰੋਜਪੁਰ ਦੇ ਦਫਤਰ ਬਾਹਰ ਲੋਹੜੀ ਬਾਲ ਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਆਪਣਾ ਰੋਸ਼ ਜ਼ਾਹਰ ਕੀਤਾ। ਇਸ ਮੌਕੇ ਪਾਰਟੀ ਦੇ ਪ੍ਰੈਸ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿਛਲੇ ਦਿਨੀਂ ਪਾਸ ਕੀਤੇ ਖੇਤੀ ਕਾਨੂੰਨ ਜਿੰਨਾ ਨੂੰ ਲੈਕੇ ਪੂਰੇ ਦੇਸ਼ ਦੇ ਕਿਸਾਨ ਦਿੱਲੀ ਬਾਰਡਰਾਂ ਤੇ ਕੜਕਵੀਂ ਠੰਡ ਅਤੇ ਬਰਸਾਤਾਂ ਝਲਦੇ ਹੋਏ ਸੰਘਰਸ਼ ਕਰ ਰਹੇ ਹਨ, ਪਰੰਤੂ ਕਈ ਵਾਰ ਕੇਂਦਰ ਦੇ ਵਜ਼ੀਰਾਂ ਨਾਲ ਮੀਟਿੰਗਾਂ ਹੋਣ ਤੋਂ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਆਪਣੀ ਅੜੀ ਨਹੀਂ ਛੱਡੀ ਜਾ ਰਹੀ ਹੈ, ਜਿਸਦਾ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਪੂਰਨ ਤੋਰ ’ਤੇ ਵਿਰੋਧ ਕਰਦੀ ਆਈ ਹੈ ਅਤੇ ਉਸੇ ਨੂੰ ਮੱਖ ਰੱਖਦੇ ਹੋਏ ਸਾਰੇ ਪੰਜਾਬ ਵਿਚ ਹਰੇਕ ਪਿੰਡ, ਬੂਥ ,ਵਾਰਡ ਵਿਚ ਕਾਲੀ ਲੋਹੜੀ ਬਾਲੀ ਜਾਵੇਗੀ ਅਤੇ “ਕਾਲੇ ਤਿਲਾਂ ਦੀ ਜਗ੍ਹਾ ਖੇਤੀ ਵਿਰੋਧੀ ਕਾਲੇ ਕਨੂੰਨਾਂ“ ਦੀਆਂ ਕਾਪੀਆਂ ਸਾੜਕੇ ਆਪਣਾ ਵਿਰੋਧ ਜ਼ਾਹਿਰ ਕਰੇਗੀ। ਇਸ ਮੌਕੇ ਸਰਬਜੀਤ ਕੌਰ ਜਿਲਾ ਖਜਾਨਚੀ ,ਗੁਰਭੇਜ ਸਿੰਘ ਮਾਨ ਦਫਤਰ ਇੰਚਾਰਜ ,ਬਖਸ਼ੀਸ਼ ਸਿੰਘ ਸ਼ੋਸ਼ਲ ਮੀਡੀਆ ਇੰਚਾਰਜ, ਹਰਜਿੰਦਰ ਸਿੰਘ ਘੱਗਾ ਈਵੈਂਟ ਇੰਚਾਰਜ, ਚੰਦ ਸਿੰਘ ਗਿੱਲ ਜ਼ੀਰਾ, ਸਾਬਕਾ ਐਮ ਐਲ ਏ ਨਰੇਸ਼ ਕਟਾਰੀਆ, ਮਲਕੀਤ ਥਿੰਦ , ਦੀਪਕ ਸ਼ਰਮਾਂ, ਰਣਬੀਰ ਭੁੱਲਰ, ਐਡਵੋਕੇਟ ਰਜਨੀਸ਼ ਦਹੀਆ, ਮੋੜਾ ਸਿੰਘ ਅਨਜਾਣ, ਸੁਖਰਾਜ ਸਿੰਘ ਗੋਰਾ ਅਦਿ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS