16 C
Chandigarh

TODAY NOW NEWS

Friday, March 20, 2026
HomePOLITICSਹਲਕਾ ਖੇਮਕਰਨ ਵਿੱਚ ਆਮ ਆਦਮੀ ਪਾਰਟੀ ਵੱਲੋ ਸਰਵਣ ਸਿੰਘ ਧੁੰਨ ਨੂੰ ਹਲਕਾ...

ਹਲਕਾ ਖੇਮਕਰਨ ਵਿੱਚ ਆਮ ਆਦਮੀ ਪਾਰਟੀ ਵੱਲੋ ਸਰਵਣ ਸਿੰਘ ਧੁੰਨ ਨੂੰ ਹਲਕਾ ਇਂਨਚਾਰਜ ਲਾਇਆ ਗਿਆ

ਆਮ ਆਦਮੀ ਪਾਰਟੀ ਵਰਕਰਾਂ ਵਿੱਚ ਭਾਰੀ ਉਤਸਾਹ, ਸਰਵਣ ਸਿੰਘ ਧੁੰਨ ਦਾ ਕੀਤਾ ਸਨਮਾਨ

ਖੇਮਕਰਨ (ਗੁਰਦਿਆਲ ਸਿੰਘ) : ਆਉਣ ਵਾਲਿਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈਕੇ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਆਪਣੀ ਪੂਰੀ ਵਾਹ ਲਗਾ ਰਹੀਆਂ ਹਨ, ਇਸ ਵਾਰ ਵੋਟਰਾਂ ਦੀ ਮਨੋਦਸ਼ਾ ਨੂੰ ਸਮਝ ਪਾਉਣਾ ਔਖਾ ਹੋ ਗਿਆ ਹੈ, ਜਿਥੇ ਲੋਕ ਪੰਜਾਬ ਦੀਆਂ ਸਬ ਤੋਂ ਪੁਰਾਣੀਆਂ ਦੋਨੋ ਸਿਆਸੀ ਪਾਰਟੀਆਂ ਤੋਂ ਨਾਰਾਜ ਦਿੱਖ ਰਹੇ ਹਨ ਓਥੇ ਹੀ ਆਮ ਆਦਮੀ ਪਾਰਟੀ ਇੱਕ ਨਵੀ ਉਮੀਦ ਬਣ ਕੇ ਉੱਭਰ ਰਹੀ ਹੈ, ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਇਸੇ ਮੁਹਿੰਮ ਦੇ ਚਲਦਿਆਂ ਹਲਕਾ ਖੇਮਕਰਨ ਵਿੱਚ ਆਮ ਆਦਮੀ ਪਾਰਟੀ ਵੱਲੋ ਸਰਵਣ ਸਿੰਘ ਧੁੰਨ ਨੂੰ ਹਲਕਾ ਇਂਨਚਾਰਜ ਲਗਾਇਆ ਗਿਆ

ਹਲਕਾ ਖੇਮਕਰਨ ਦੇ ਪਿੰਡ ਅਲਗੋਂ ਖੁਰਦ ਵਿਖੇ ਵਰਕਰਾਂ ਦੇ ਭਰਵੇਂ ਇਕੱਠ ਵੱਲੋਂ ਸਰਵਣ ਸਿੰਘ ਧੁੰਨ ਨੂੰ ਹਲਕਾ ਇੰਚਾਰਜ ਬਨਣ ਤੇ ਸਨਮਾਨਿਤ ਕੀਤਾ ਗਿਆ। ਪਿੰਡ ਦੇ ਮਾਣਕ ਗਰੁੱਪ ਦੇ ਮੈਂਬਰਾਂ ਵੱਲੋਂ ਵੀ ਇਸ ਮੌਕੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਸ ਸਮੇਂ ਪਿੰਡ ਸੇ ਸਪਰੰਚ ਨਰਿੰਦਰ ਸਿੰਘ, ਰਣਜੀਤ ਕੁਮਾਰ, ਜਸਵਿੰਦਰ ਸਿੰਘ ਚੁੰਘ ਸਮੇਤ ਹੋਰ ਆਗੂ ਅਤੇ ਵਰਕਰ ਸਾਹਿਬਾਨ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS