
ਹਰੇਕ ਭਾਰਤੀ ਲਈ ਆਧਾਰ ਕਾਰਡ ਦਾ ਅਪਡੇਟ ਹੋਣਾ ਸਭ ਤੋਂ ਮਹੱਤਵਪੂਰਨ ਹੈ। ਇਸ ਨਾਲ ਤੁਹਾਨੂੰ ਬੈਂਕ ‘ਚ ਆਸਾਨੀ ਨਾਲ ਖਾਤਾ ਖੁੱਲ੍ਹਵਾਉਣ, ਲੋਨ ਅਪਲਾਈ ਕਰਨ, ਨਵਾਂ ਸਿਮ ਕਾਰਡ ਖਰੀਦਣ ਤੇ ਹੋਰ ਕੰਮਾਂ ‘ਚ ਕਾਫੀ ਮਦਦ ਮਿਲਦੀ ਹੈ। 12 ਅੰਕਾਂ ਦਾ ਆਧਾਰ ਨੰਬਰ ਜਾਰੀ ਕਰਨ ਵਾਲਾ ਸੰਗਠਨ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਆਧਾਰ ਕਾਰਡ ਧਾਰਕਾਂ ਨੂੰ ਕਾਰਡ ਨਾਲ ਜੁੜੇ ਕਈ ਵੇਰਵੇ ਆਨਲਾਈਨ ਅਪਡੇਟ ਕਰਨ ਦੀ ਸਹੂਲਤ ਦਿੰਦਾ ਹੈ। ਕੋਰੋਨਾ ਕਾਲ ‘ਚ ਇਹ ਇਕ ਵੱਡੀ ਸਹੂਲਤ ਹੈ ਪਰ ਹੁਣ ਕਈ ਤਰ੍ਹਾਂ ਦੇ ਵੇਰਵਿਆਂ ਨੂੰ ਘਰ ਬੈਠੇ ਨਹੀਂ ਅਪਡੇਟ ਕੀਤਾ ਜਾ ਸਕਦਾ ਹੈ। UIDAI ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਹੁਣ ਜਦੋਂ UIDAI ਦੀ ਵੈੱਬਸਾਈਟ ਤੋਂ ਡੈਮੋਗ੍ਰਾਫੀ ਨਾਲ ਜੁੜੇ ਵੇਰਵਿਆਂ ਨੂੰ ਅਪਡੇਟ ਕਰਨ ਲਈ ਅੱਗੇ ਵਧਦੇ ਹਾਂ ਤਾਂ ਤੁਹਾਡੇ ਸਾਹਮਣੇ ਇਕ ਮੈਸੇਜ ਆਉਂਦਾ ਹੈ ਕਿ ‘ਸੈਲਫ ਸਰਵਿਸ ਅਪਡੇਟ ਪੋਰਟਲ ‘ਤੇ ਲੈਂਗਵੇਜ, ਮੋਬਾਈਲ ਨੰਬਰ ਤੇ ਈ-ਮੇਲ ਆਈਡੀ ਅਪਡੇਟ ਕਰਨ ਦੀ ਸਹੂਲਤ ਨੂੰ ਅਸਥਾਈ ਤੌਰ ‘ਤੇ Disable ਕਰ ਦਿੱਤਾ ਗਿਆ ਹੈ। ਇਨ੍ਹਾਂ ਵੇਰਵਿਆਂ ਨੂੰ ਅਪਡੇਟ ਕਰਵਾਉਣ ਲਈ ਕਿਸੇ ਵੀ ਆਧਾਰ ਸੇਵਾ ਕੇਂਦਰ ਜਾਂ ਐਨਰੋਲਮੈਂਟ ਸੈਂਟਰ ‘ਤੇ ਜਾਓ।’
ਇਨ੍ਹਾਂ ਡਿਟੇਲਜ਼ ਨੂੰ ਘਰ ਬੈਠੇ ਕਰ ਸਕਦੇ ਹੋ ਅਪਡੇਟ
ਤੁਸੀਂ ਆਪਣੇ ਆਧਾਰ ਕਾਰਡ ‘ਚ ਘਰ ਬੈਠੇ ਨਾਂ, ਪਤਾ, ਜੈਂਡਰ ਤੇ ਜਨਮ ਤਰੀਕ ਬਦਲ ਸਕਦੇ ਹੋ। UIDAI ਕਿਸੇ ਵੀ ਆਧਾਰ ਕਾਰਡ ਧਾਰਕ ਨੂੰ ਇਕ ਵਾਰ ਲਿੰਗ ਨਾਲ ਜੁੜੇ ਵੇਰਵੇ ‘ਚ ਬਦਲਾਅ ਕਰਨ, ਦੋ ਵਾਰ ਨਾਂ ਤੇ ਇਕ ਵਾਰ ਜਨਮ ਤਰੀਕ ਬਦਲਣ ਦੀ ਸਹੂਲਤ ਦਿੰਦਾ ਹੈ।






