17.1 C
Chandigarh

TODAY NOW NEWS

Friday, March 20, 2026
HomeWEIRD NEWSਤਰਨਤਾਰਨ : ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇੱਕ ਨੌਜਵਾਨ ਲੜਕੇ ਨੇ...

ਤਰਨਤਾਰਨ : ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇੱਕ ਨੌਜਵਾਨ ਲੜਕੇ ਨੇ ਫਾਹਾ ਲੈਕੇ ਕੀਤੀ ਖੁਦਕੁਸ਼ੀ

ਪਤਨੀ ਦੇ ਭਰਾ ਦਿੰਦੇ ਸੀ ਜਾਨੋਂ ਮਾਰਨ ਦੀ ਧਮਕੀਆਂ : ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ

ਤਰਨ ਤਾਰਨ (ਰਿੰਪਲ ਗੋਲਣ) : ਨਜ਼ਦੀਕੀ ਪਿੰਡ ਕੰਗ ਦੇ ਇਕ ਨੌਜਵਾਨ ਨੇ ਆਪਣੇ ਗਲ ਵਿੱਚ ਫੰਦਾ ਪਾ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਦੇ ਪਿਤਾ ਨੇ ਕਿਹਾ ਹੈ ਕਿ ਮੇਰੇ ਬੇਟੇ ਦਾ ਵਿਆਹ ਕੁਝ ਚਿਰ ਪਹਿਲਾਂ ਜਮਸਤਪੁਰ ਦੀ ਇਕ ਲੜਕੀ ਦੇ ਨਾਲ ਹੋਇਆ ਸੀ ਅਤੇ ਵਿਆਹ ਦੇ ਕੁਝ ਬਾਅਦ ਹੀ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਉਪਰ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਮ੍ਰਿਤਕ ਦੀ ਪਤਨੀ ਦੇ ਭਰਾ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਜਿਸ ਕਰਕੇ ਸਾਡਾ ਬੇਟਾ ਪਰੇਸ਼ਾਨ ਰਹਿਣ ਲੱਗ ਪਿਆ ਤੇ ਉਸ ਨੇ 31- 5- 2021 ਨੂੰ ਪੁਲਿਸ ਨੂੰ ਲਿਖਤੀ ਰੂਪ ਵਿੱਚ ਦਰਖ਼ਾਸਤ ਵੀ ਦਿੱਤੀ ਪਰ ਪੁਲਿਸ ਨੇ ਇਸ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜੇਕੁਰ ਪੁਲਿਸ ਦਿੱਤੀ ਗਈ ਦਰਖਾਸਤ ਦੇ ਕਾਰਵਾਈ ਕਰਨ ਦੀ ਤਾਂ ਸਾਡੇ ਪੁੱਤਰ ਨੇ ਖੁਦਕੁਸ਼ੀ ਨਹੀਂ ਸੀ ਕਰਨੀ ਮਿ੍ਤਕ ਦੀ ਮਾਤਾ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਲੜਕੀ ਦੇ ਪਰਿਵਾਰ ਵਾਲਿਆਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਏ ।

Today Now News

RELATED ARTICLES
- Advertisment -

POPULAR POSTS