17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਓ. ਐਫ਼ . ਸੀ. ਕੋਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵੈਬੀਨਾਰ ਅੰਤਰਰਾਸ਼ਟਰੀ...

ਓ. ਐਫ਼ . ਸੀ. ਕੋਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵੈਬੀਨਾਰ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਗਿਆ

ਉਂਨਟਾਰੀਓ ਫ਼ਰੈਂਡਜ਼ ਕਲੱਬ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਦੀ ਸਫ਼ਲ ਪੇਸ਼ਕਾਰੀ

ਉਨਟਾਰੀਓ (ਵਾਲੀਆ) : ਓ. ਐਫ਼ . ਸੀ. ਵੱਲੋਂ 21 ਫ਼ਰਵਰੀ ਐਤਵਾਰ ਸਵੇਰੇ 9.30 ਵਜੇ ਕੈਨੇਡਾ ਸਮਾਂ ਤੇ ਭਾਰਤ ਸ਼ਨੀਵਾਰ ਸ਼ਾਮ 8 ਵਜੇ ਕੋਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵੈਬੀਨਾਰ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਗਿਆ । ਇਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਮੈਂਬਰਜ਼ ਨੇ ਸ਼ਿਰਕਤ ਕੀਤੀ । ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਜੀ ਨੇ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆ ਕਿਹਾ ਤੇ ਸਭਾ ਦੀ ਜਨਰਲ ਸਕੱਤਰ ਤੇ ਸੰਚਾਲਕ ਡਾ: ਅਮਨਪ੍ਰੀਤ ਕੌਰ ਕੰਗ ਜੀ ਨੂੰ ਮੀਟਿੰਗ ਦਾ ਸੰਚਾਲਨ ਕਰਨ ਲਈ ਕਿਹਾ । ਅਮਨਪ੍ਰੀਤ ਕੰਗ ਨੇ ਚੇਅਰਮੈਨ ਸ : ਅਜੈਬ ਸਿੰਘ ਚੱਠਾ , ਪ੍ਰਧਾਨ ਰਵਿੰਦਰ ਸਿੰਘ ਕੰਗ ਤੇ ਵੂਮੈਨ ਵਿੰਗ ਦੀ ਸਰਪ੍ਰਸਤ ਰਮਿੰਦਰ ਵਾਲੀਆ ਨੂੰ ਜੀ ਆਇਆ ਕਿਹਾ । ਵਿਸ਼ੇਸ਼ ਬੁਲਾਰੇ ਪਾਕਿਸਤਾਨ ਤੋਂ ਡਾਕਟਰ ਸਾਇਮਾ ਬਾਤੂਲ ਸਹਾਇਕ ਪ੍ਰੋਫੈਸਰ ਲਾਹੋਰ ਕਾਲਜ ( ਯੂਨੀਵਰਸਿਟੀ ਫਾਰ ਵੂਮੈਨ ਲਾਹੋਰ ) , ਡਾਕਟਰ ਨੈਬ ਸਿੰਘ ਮੰਡੇਰ ਤੇ ਡਾਕਟਰ ਸਰਵਨ ਸਿੰਘ ਜੀ ਨੇ ਮਾਂ ਬੋਲੀ ਸੰਬੰਧੀ ਵਿਚਾਰ ਪੇਸ਼ ਕੀਤੇ ।

ਸਾਇਮਾ ਬਾਤੂਲ ਜੀ :- ਅਸਿਸਟੈਂਟ ਪ੍ਰੋਫੈਸਰ
ਜੱਗ ਵਿੱਚ ਇੰਝ ਨਾ ਰੋਲ ਪੰਜਾਬੀ ਨਜ਼ਮ ਸੁਣਾਈ ਤੇ ਦੱਸਿਆ ਕਿ ਮਾਂ ਬੋਲੀ ਵਿੱਚ ਬੱਚਾ ਜਲਦੀ ਪੜ੍ਹਣਾ ਲਿਖਣਾ ਸਿੱਖ ਜਾਂਦਾ ਹੈ ਤੇ ਅੱਗੇ ਜਾ ਕੇ ਉਸਨੂੰ ਕੁਝ ਵੀ ਸਿੱਖਣ ਵਿੱਚ ਦਿੱਕਤ ਨਹੀਂ ਆਉਂਦੀ ।ਜ਼ੁਬਾਨ ਕੋਮ ਦੀ ਪਹਿਚਾਣ ਹੁੰਦੀ ਹੈ ।ਖਿਆਲਾਂ ਦੀ ਸਾਂਝ ਵੀ ਆਪਣੀ ਮਾਂ ਬੋਲੀ ਵਿੱਚ ਜ਼ਿਆਦਾ ਹੁੰਦੀ ਹੈ ।ਸਕੂਲਾਂ ਵਿੱਚ ਵੀ ਮਾਂ ਬੋਲੀ ਲਾਜ਼ਮੀ ਹੁੰਦੀ ਹੈ । ਡਾ: ਨੈਬ ਸਿੰਘ ਮੰਡੇਰ ਵੇ ਕਿਹਾ ਕਿ ਬੱਚਾ ਆਪਣੀ ਮਾਂ ਤੋਂ ਹੀ ਸਿੱਖਦਾ ਹੈ । ਮਾਤ ਭਾਸ਼ਾ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ । ਜੋ ਜ਼ਜ਼ਬਾਤ ਅਸੀਂ ਆਪਣੀ ਮਾਂ ਬੋਲੀ ਵਿੱਚ ਚੰਗੀ ਤਰਾਂ ਪੇਸ਼ ਕਰ ਸਕਦੇ ਹਾਂ , ਉਹ ਕਿਸੇ ਦੂਸਰੀ ਭਾਸ਼ਾ ਵਿੱਚ ਨਹੀਂ ਕਰ ਸਕਦੇ । ਡਾਕਟਰ ਸਰਵਨ ਸਿੰਘ ਨੇ ਕਿਹਾ ਕਿ ਸੁਨਣ ਦਾ ਮਹੱਤਵ ਵੀ ਜ਼ਿਆਦਾ ਹੁੰਦਾ ਹੈ । ਸਾਨੂੰ ਗੁਰਬਾਣੀ ਵਿਆਕਰਣ ਨੂੰ ਪੜ੍ਹਣ ਤੇ ਸਮਝਣ ਦੀ ਲੋੜ ਹੈ । ਪ੍ਰਧਾਨ ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਕੂਲਾਂ ਵਿੱਚ ਮਾਂ ਬੋਲੀ ਪੰਜਾਬੀ ਵਿੱਚ ਪੜ੍ਹਾਈ ਲਾਗੂ ਹੋਣੀ ਚਾਹੀਦੀ ਹੈ ਤੇ ਪੰਜਾਬੀ ਦਾ ਵਿਸ਼ਾ ਵੀ ਲਾਜ਼ਮੀ ਹੋਣਾ ਚਾਹੀਦਾ ਹੈ । ਚੇਅਰਮੈਨ ਸ: ਅਜੈਬ ਸਿੰਘ ਚੱਠਾ ਨੇ ਕਿਹਾ ਕਿ ਹੁਣ ਸਾਡੀ ਮਾਂ ਬੋਲੀ ਪੰਜਾਬੀ ਨੂੰ ਕੋਈ ਖਤਰਾ ਨਹੀਂ ਹੈ । ਹੋਰ ਜ਼ਿਆਦਾ ਕੰਮ ਕਰਨ ਦੀ ਲੋੜ ਹੈ ।ਇਸਦੇ ਬਾਦ ਵੈਬੀਨਾਰ ਵਿੱਚ ਮਿਨੀ ਕਹਾਣੀ ਪਾਠ ਤੇ ਸੰਗੀਤਕ ਮਹਿਫ਼ਲ ਦਾ ਵੀ ਆਯੋਜਨ ਕੀਤਾ ਗਿਆ । ਡਾ: ਅਮਨਪ੍ਰੀਤ ਕੌਰ ਕੰਗ ਨੇ ਮਿਨੀ ਕਹਾਣੀਕਾਰਾਂ ਨੂੰ 5 ਮਿੰਟ ਵਿੱਚ ਆਪਣੀ ਕਹਾਣੀ ਸੁਨਾਉਣ ਲਈ ਕਿਹਾ । ਜਿਹਨਾਂ ਦੇ ਨਾਮ ਤੇ ਕਹਾਣੀ ਨਾਮ ਇਸ ਤਰਾਂ ਸੀ । ਕਹਾਣੀ ਪਾਠ 1 ) ਰਜਿੰਦਰ ਕੌਰ :- ਤ੍ਰਾਸਦੀ 2 ) ਹਰਜਿੰਦਰ ਸਿੰਘ :- ਨੋਂਹ ਮਾਸ ਦੇ ਰਿਸ਼ਤੇ 3 ) ਡਾਕਟਰ ਇੰਦਰਪਾਲ ਕੌਰ :- ਘਰ ਕਿਵੇਂ ਬਣਦਾ ਹੈ 4 ) ਵੀਨਾ ਰਾਣੀ :- ਫੁੱਲ ਦਾ ਕਤਲ 5 ) ਮਲਕੀਤ ਸਿੰਘ ਹੀਰ :- ਦਰਵੇਸ਼ 6 ) ਗੁਰਜੀਤ ਅਜਨਾਲਾ 7 ) ਸੁਖਵਿੰਦਰ ਸਿੰਘ ਅਨਹਦ :- ਵਿਚੋਲਣ 8 ) ਮਨਜੀਤ ਕੌਰ ਧੀਮਾਨ :- ਕਮੀ ਹਰ-ਇਕ ਕਹਾਣੀਕਾਰ ਨੇ ਆਪਣੇ ਆਪਣੇ ਅੰਦਾਜ਼ ਵਿੱਚ 5 ਮਿੰਟ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਖ਼ੂਬਸੂਰਤ ਅੰਦਾਜ਼ ਵਿੱਚ ਕਹਾਣੀ ਨੂੰ ਪੇਸ਼ ਕੀਤਾ । ਬਾਦ ਵਿੱਚ ਡਾ: ਨੈਬ ਸਿੰਘ ਮੰਡੇਰ ਨੇ ਕਹਾਣੀਕਾਰਾਂ ਦੀ ਕਹਾਣੀ ਦਾ ਵਿਸ਼ਲੇਸ਼ਣ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ।

ਇਸਦੇ ਬਾਦ ਮਾਹੋਲ ਨੂੰ ਸੁਖਾਵਾਂ ਬਣਾਉਣ ਲਈ ਸੰਗੀਤਕ ਮਹਿਫ਼ਲ ਦਾ ਆਯੋਜਨ ਕੀਤਾ ਜਾਂਦਾ ਹੈ ਸੰਗੀਤਕ ਮਹਿਫ਼ਲ ਵਿੱਚ ਗੀਤ ਪੇਸ਼ ਕਰਨ ਵਾਲੇ ਮੈਂਬਰਜ਼ :- 1 ) ਕੁਲਵੰਤ ਕੌਰ ਚੰਨ :- ਮਾਂ ਬੋਲੀ ਪੰਜਾਬੀ ਤੇ ਗੀਤ , ਲੱਗਦੇ ਪਿਆਰੇ ਜਿਹੜੇ ਮਾਂ ਪੰਜਾਬੀ ਬੋਲਦੇ 2 ) ਰਣਜੀਤ ਕੌਰ ਅਰੋੜਾ :- ਸ਼ਹਿਦ ਨਾਲ਼ੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ 3 ) ਸੁਖਵਿੰਦਰ ਸਿੰਘ ਅਨਹਦ :- ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ 4 ) ਡਾਕਟਰ ਹਰਜੀਤ ਸਿੰਘ ਸੱਧਰ :- ਕਿਉਂ ਨਾ ਪੂਜਾ ਮਾਂ ਬੋਲੀ ਨੂੰ ਜਿਸਨੇ ਦਿੱਤੀਆਂ ਲੋਰੀਆਂ । 5 ) ਉਮਾ ਮਧੂ ਭਰਦਵਾਜ :- ਗੁਰੂਆਂ ਸਾਨੂੰ ਗੁਰਮੁਖੀ ਬਖ਼ਸ਼ੀ ਪੜੀਏ ਬਾਰਮਬਾਰ 6) ਪ੍ਰਭ ਧੀਮਾਨ :- ਪੰਜਾਬੀਏ ਜਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ 7 ) ਬੂਟਾ ਗੁਲਾਮੀ ਵਾਲਾ :- ਏ ਬੀ ਸੀ ਤੇ ਲੋਕੀਂ ਲਾਰੇ ਡੁੱਲਦੇ ਜਾਂਦੇ ਨੇ ਊੜਾ ਐੜਾ ਸੱਸਾ ਭੁੱਲਦੇ ਜਾਂਦੇ ਨੇ । ਮਾਂ ਪੰਜਾਬੀ ਬੋਲੀ ਨੂੰ ਸੱਭ ਭੁੱਲਦੇ ਜਾਂਦੇ ਨੇ ।8 ) ਮਨਜੀਤ ਕੌਰ ਸੇਖੋਂ :- ਮਾਂ ਬੋਲੀ ਦੇ ਨਾਲ ਜਦੋਂ ਪਿਆਰ ਪਾਈ ਦਾ ਸਾਹਿਤ ਸਮਾਗਮਾਂ ਵਿੱਚ ਆਈ ਜਾਈਦਾ । 9 ) ਸਰਦੂਲ ਸਿੰਘ ਭੱਲਾ :- ਇਹ ਗੁਰੂਆਂ ਦੀ ਬੋਲੀ ਹੈ , ਸੂਫ਼ੀ ਸੰਤਾਂ ਦੀ ਬੋਲੀ ਹੈ , ਇਸਨੂੰ ਜਿ ਭੁਲਾ ਦਿਉਗੇ 10 ) ਗੁਰਜੀਤ ਅਜਨਾਲਾ :- ਸੋਹਣੀ ਲੱਗਦੀ ਪੰਜਾਬੀ ਬੋਲੀ ਮੇਰੀ , ਸ਼ਬਦ ਚੰਨ ਤਾਰੇ ਲੱਗਦੇ 11 ) ਬਲਬੀਰ ਕੌਰ :- ਸਾਡੀ ਮਾਂ ਪੰਜਾਬੀ ਬੋਲੀ ਜੱਗ ਤੋਂ ਨਿਆਰੀ ਹੈ । 12 ) ਰਣਜੀਤ ਕੌਰ :- ਮੈਨੂੰ ਸੁਪਨੇ ਵਿੱਚ ਮਿਲਣ ਸੱਜਣ ਨੇ ਆਉਣਾ ਨੀ 13 )ਪ੍ਰਭਧੀਮਾਨ :- ਅਸਾਂ ਨੂੰ ਮਾਣ ਵੱਤਨਾ ਦਾ 14 ) ਕੁਲਬੀਰ ਸਿੰਘ ਲੈਕਚਰਾਰ :- 15 ) ਡਾ: ਅਮਨਪ੍ਰੀਤ ਕੌਰ ਕੰਗ :- ਚਿਮਟਾ ਤਾਂ ਵੱਜਦਾ । ਸੱਚਮੁੱਚ ਇਹਨਾਂ ਗੀਤਕਾਰਾਂ ਨੇ ਬਹੁਤ ਵਧੀਆ ਗੀਤ ਪੇਸ਼ ਕਰਕੇ ਮਾਹੋਲ ਨੂੰ ਰੰਗੀਨ ਤੇ ਸੁਖਾਵਾਂ ਬਣਾ ਦਿੱਤਾ । ਮੀਟਿੰਗ ਵਿੱਚ ਮੈਂਬਰਜ਼ ਦੀ ਹਾਜ਼ਰੀ ਬਹੁਤਾਤ ਗਿਣਤੀ ਵਿੱਚ ਸੀ । ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੇਅਰਮੈਨ ਸ : ਅਜੈਬ ਸਿੰਘ ਚੱਠਾ ਤੇ ਸਭਾ ਦੀ ਸਰਪ੍ਰਸਤ ਰਮਿੰਦਰ ਵਾਲੀਆ ਨੇ ਸੈਮੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ । ਮਾਂ ਬੋਲੀ ਪੰਜਾਬੀ ਦਿਵਸ ਦੀ ਸੱਭ ਨੂੰ ਵਧਾਈ ਵੀ ਦਿੱਤੀ । ਕੰਗ ਸਾਹਿਬ ਨੇ ਕਿਹਾ ਕਿ ਰਮਿੰਦਰ ਵਾਲੀਆ ਇਸ ਸਭਾ ਲਈ ਤੇ ਮੀਟਿੰਗਜ ਨੂੰ ਸਫ਼ਲ ਬਣਾਉਣ ਲਈ ਦਿਲੋਂ ਕੰਮ ਕਰ ਰਹੇ ਹਨ । ਸ਼ਾਲਾ ! ਪ੍ਰਧਾਨ ਰਵਿੰਦਰ ਸਿੰਘ ਦੀ ਅਗਵਾਈ ਵਿੱਚ ਓ ਐਫ ਸੀ ਦਿਨ ਦੁਗਣੀ ਰਾਤ ਚੋਗੁਣੀ ਤੱਰਕੀਆਂ ਕਰੇ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ
ਸਰਪ੍ਰਸਤ ਤੇ ਮੀਡੀਆ ਡਾਇਰੈਕਟਰ ਓ ਐਫ ਸੀ ।

Today Now News

RELATED ARTICLES
- Advertisment -

POPULAR POSTS