17.1 C
Chandigarh

TODAY NOW NEWS

Thursday, March 19, 2026
HomeBREAKING NEWSਚੰਨੀ ਦੀ ਤਾਜਪੋਸ਼ੀ ਨੂੰ ਲੈ ਕੇ ਬਰਨਾਲਾ ਨੇੜੇ ਪੈਂਦੇ ਸੰਘੇੜਾ ਵਿੱਚ ਖੁਸ਼ੀ...

ਚੰਨੀ ਦੀ ਤਾਜਪੋਸ਼ੀ ਨੂੰ ਲੈ ਕੇ ਬਰਨਾਲਾ ਨੇੜੇ ਪੈਂਦੇ ਸੰਘੇੜਾ ਵਿੱਚ ਖੁਸ਼ੀ ਦੀ ਲਹਿਰ : ਬੀਬੀ ਗਿਆਨ ਕੌਰ

ਬਰਨਾਲਾ (ਮੱਘਰ ਪੁਰੀ) ਪਿਛਲੇ ਕਾਫੀ ਸਮੇਂ ਤੋਂ ਚਰਚਾ ਰਹੇ ਚਰਨਜੀਤ ਸਿੰਘ ਚੰਨੀ ਨੂੰ ਹਾਈ ਕਮਾਂਡ ਵਲੋਂ ਪੰਜਾਬ ਦਾ ਪ੍ਰਧਾਨ ਲਾਉਣ ਤੇ ਚੰਨੀ ਦੀ ਤਾਜਪੋਸ਼ੀ ਨੂੰ ਲੈ ਕੇ ਬਰਨਾਲਾ ਨੇੜੇ ਪੈਂਦੇ ਸੰਘੇੜਾ ਚ ਖੁਸ਼ੀ ਦਾ ਮਾਹੌਲ ਹੈ। ਬਰਨਾਲਾ ਦੇ ਨੇੜੇ ਸੰਘੇੜਾ ਚ ਵਾਰਡ ਨੰ਼ 3 ਦੇ ਐੱਮ.ਸੀ ਬੀਬੀ ਗਿਆਨ ਕੌਰ ਬਹੁਤ ਹੀ ਮਿਹਨਤੀ, ਜੋ ਤਨ ਮਨ ਨਾਲ ਕਾਂਗਰਸ ਪਾਰਟੀ ਦੀ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ । ਐੱਮ.ਸੀ ਬੀਬੀ ਗਿਆਨ ਕੌਰ ਨੇ ਇਲੈਕਸ਼ਨ ਵਿੱਚ ਵੱਡੀਆ ਵੋਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ । ਬੀਬੀ ਗਿਆਨ ਕੌਰ ਐੱਮ .ਸੀ ਨੇ ਦੱਸਿਆ ਕਿ ਪੰਜਾਬ ਨੂੰ ਇੱਕ ਵਧੀਆ ਰਾਹ ਤੇ ਲਿਆਉਣ ਵਾਲਾ ਵਧੀਆ ਧੱਕੜ ਤੇ ਇਮਾਨਦਾਰ ਲੀਡਰ ਮਿਲਿਆ ਹੈ ਉਨਾਂ ਕਿਹਾ ਕਿ ਚੰਨੀ ਦੀ ਪਰਧਾਨਗੀ ਹੇਠ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਕਾਂਗਰਸ ਮੁੜ ਸਰਕਾਰ ਬਣਾਏਗੀ ਤੇ ਲੋਕਾਂ ਦੀ ਖ਼ੁਸ਼ੀ ਨੂੰ ਦੇਖ ਕੇ ਲੱਗਦਾ ਆਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੀ ਹੋਵੇਗਾ। ਉਨਾਂ ਕਿਹਾ ਕਿ ਜੋ ਹਾਈ ਕਮਾਂਡ ਨੇ ਫੈਸਲਾ ਲਿੱਤਾ ਹੈ ਬਹੁਤ ਹੀ ਵਧੀਆ ਹੈ, ਸਾਨੂੰ ਵਿਸ਼ਵਾਸ ਹੈ ਕਿ ਗਰੀਬਾ ਦੇ ਜੋ ਕੰਮ ਅਧੂਰੇ ਪਏ ਹਨ ਉਹ ਪੂਰੇ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਸਾਡੇ ਪਿੰਡ ਨੂੰ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਪਿੰਡ ਵਿੱਚ ਜੋ ਅਧੂਰੇ ਕੰਮ ਪਏ ਹਨ ਉਹ ਜਲਦੀ ਤੋਂ ਜਲਦੀ ਪੂਰੇ ਕੀਤੇ ਜਾਣ। ਇਸ ਮੌਕੇ ਪਰਮਜੀਤ ਸਿੰਘ ਪੰਮਾ, ਦਰਸ਼ਨ ਸਿੰਘ ਸੰਘੇੜਾ, ਵਿਧੀ ਸਿੰਘ, ਨਾਣਾ ਸਿੰਘ, ਗਰਮੇਲ ਫੌਜੀ, ਸੁਰਜੀਤ ਸਿੰਘ ਗਿੱਲ, ਭੋਲੀ ਕੌਰ, ਪਰਮਜੀਤ ਕੌਰ, ਗੁਰਮੇਲ, ਗੁੱਡੀ ਕੌਰ, ਮਨਜੀਤ ਕੌਰ, ਗੁਰਮੇਲ ਕੌਰ ਆਦਿ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS