
ਮੱਖੂ,8 ਨਵੰਬਰ(ਹਰਜਿੰਦਰ ਸਿੰਘ ਕਤਨਾ)-ਪ੍ਰਸਿੱਧ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਆਪਣੇ ਸਾਥੀਆਂ ਸਮੇਤ ਮੱਖੂ ਵਿਖੇ ਗੋਲਡਨ ਐਜੂਕੇਸ਼ਨ ਜ਼ੀਰਾ ਰੋਡ ਦੇ ਦਫ਼ਤਰ ਪੁੱਜੇ।ਜਿੱਥੇ ਉਹਨਾਂ ਦਾ ਗੋਲਡਨ ਐਜੂਕੇਸ਼ਨ ਦੇ ਸਟਾਫ ,ਵਿਦਿਆਰਥੀਆਂ ਅਤੇ ਸਰਬੱਤ ਦਾ ਭਲਾ ਦੀ ਜਿਲ੍ਹਾ ਫਿਰੋਜ਼ਪੁਰ ਦੀ ਟੀਮ ਵਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਟਰੱਸਟ ਦੀ ਜਿਲ੍ਹਾ ਫਿਰੋਜ਼ਪੁਰ ਇਕਾਈ ਦੀ ਜਿਲ੍ਹਾ ਇਸਤਰੀ ਵਿੰਗ ਦੀ ਪ੍ਰਧਾਨ ਸ੍ਰੀ ਮਤੀ ਅਮਰਜੀਤ ਕੌਰ ਛਾਬੜਾ ਦੇ ਜਨਮ ਦਿਨ ਦਾ ਕੇਕ ਕਟਵਾ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਓਹਨਾ ਨੂੰ ਜਨਮ ਦਿਨ ਦੀ ਵਧਾਈ ਅਤੇ ਆਪਣਾ ਅਸ਼ੀਰਵਾਦ ਦਿੱਤਾ।ਇਸ ਤੋਂ ਬਾਅਦ ਉਨ੍ਹਾਂ ਵਲੋਂ ਸੰਸਥਾ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨਾਲ ਗੱਲਾਂ ਕੀਤੀਆਂ ਤੇ ਉਹਨਾਂ ਨੂੰ ਆਪਣੀ ਕਾਮਯਾਬੀ ਦੇ ਰਾਜ ਦੱਸੇ।ਉਹਨਾਂ ਵਿਦਿਆਰਥੀਆਂ ਨੂੰ ਆਪਣੀ ਜੀਵਨ ਕਹਾਣੀ ਦੱਸਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਮਿਹਨਤ ਕਰਕੇ ਉਨ੍ਹਾਂ ਨੇ ਆਪਣੀ ਜਿੰਦਗੀ ਵਿੱਚ ਕਾਮਯਾਬੀ ਹਾਸਲ ਕੀਤੀ ਹੈ।ਉਹਨਾ ਕਿਹਾ ਕਿ ਸਖਤ ਮਿਹਨਤ ਨਾਲ ਔਖੀ ਮੰਜ਼ਲ ਵੀ ਸੌਖੀ ਹੋ ਸਕਦੀ ਹੈ ਉਹਨਾਂ ਸੰਸਥਾ ਵਿਚੋਂ ਚੰਗੇ ਪੁਆਇੰਟ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ।ਇਸ ਮੌਕੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਨੇ ਉਨ੍ਹਾਂ ਨੂੰ ਇਥੇ ਆਉਣ ਤੇ ਜੀ ਆਇਆਂ ਆਖਿਆ ਤੇ ਡਾ ਅਜਮੇਰ ਸਿੰਘ ਕਾਲੜਾ ਨੇ ਧੰਨਵਾਦ ਕੀਤਾ।ਸੰਸਥਾ ਵਲੋਂ ਪੁਜੇ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੈਅਰਮੈਨ ਡਾ ਸਤਨਾਮ ਸਿੰਘ ਨਿੱਜਰ, ਮਨਜਿੰਦਰ ਸਿੰਘ ਸੰਚਾਲਕ ਗੋਲਡਨ ਐਜੂਕੇਸ਼ਨ, ਕਰਨਲ ਕਸ਼ਮੀਰ ਸਿੰਘ,ਅਮਿਤ ਪਲਤਾ,ਸੁਖਜਿੰਦਰ ਸਿੰਘ ਹੈਅਰ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ,ਪ੍ਰਿੰਸ ਧੁੰਨਾਂ ਜਿਲ੍ਹਾ ਪ੍ਰਧਾਨ ਤਰਨਤਾਰਨ, ਗੁਰਬਿੰਦਰ ਸਿੰਘ ਬਰਾੜ ਜਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਮਨਪ੍ਰੀਤ ਸਿੰਘ ਸੰਧੂ,ਸਿਸ਼ਪਾਲ ਲਾਡੀ, ਸੁਖਦੀਪ ਸੰਧੂ,ਬਹਾਦਰ ਸਿੰਘ ਭੁੱਲਰ, ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮਖੂ, ਰਣਜੀਤ ਸਿੰਘ ਰਾਏ, ਵਿਜੇ ਕੁਮਾਰ ਬਹਿਲ,ਰਮਿੰਦਰ ਸਿੰਘ ਬਿੱਟਾ ਸਰਪੰਚ, ਪ੍ਰੇਮ ਮਨਚੰਦਾ,ਡਾ ਅਮਿ੍ੰਤਪਾਲ ਕੌਰ ਸੰਧੂ ਜਤਿੰਦਰ ਸਿੰਘ ,ਮਨਪ੍ਰੀਤ ਸਿੰਘ ,ਸੰਦੀਪ ਕੌਰ ਲੈਬ ਟੈਕਨਿਸ਼ਨ, ਕਿਰਨ ਪੇਂਟਰ ਸਮੇਤ ਕਈ ਹੋਰ ਪਤਵੰਤੇ ਵੀ ਮੌਜੂਦ ਸਨ।






