17.1 C
Chandigarh

TODAY NOW NEWS

Friday, March 20, 2026
HomeBREAKING NEWSਅੱਜ 90 ਕਰਮਚਾਰੀਆਂ ਸਮੇਤ ਅੱਜ ਤੱਕ ਕੁੱਲ 554 ਅਧਿਕਾਰੀ/ਕਰਮਚਾਰੀਆਂ ਨੇ ਕਰਵਾਈ ਬੂਸਟਰ...

ਅੱਜ 90 ਕਰਮਚਾਰੀਆਂ ਸਮੇਤ ਅੱਜ ਤੱਕ ਕੁੱਲ 554 ਅਧਿਕਾਰੀ/ਕਰਮਚਾਰੀਆਂ ਨੇ ਕਰਵਾਈ ਬੂਸਟਰ ਡੋੋਜ ਵੈਕਸੀਨੇਸ਼ਨ

ਮਾਨਸਾ, 03 ਫਰਵਰੀ/ਗੁਰਜੰਟ ਸਿੰਘ ਬਾਜੇਵਾਲੀਆ/ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਕੋੋਰੋੋਨਾ ਮਹਾਂਮਾਰੀ ਤੋੋਂ ਬਚਾਅ ਲਈ ਇੱਕੋੋ ਇੱਕ ਹੱਲ ਵੈਕਸੀਨੇਸ਼ਨ ਅਤੇ ਕੋੋਰੋੋਨਾ ਸਾਵਧਾਨੀਆਂ ਦੀ ਪਾਲਣਾ ਕਰਨਾ ਹੈ। ਜਿਸਦੇ ਮੱਦੇਨਜ਼ਰ ਜਿਲਾ ਮਾਨਸਾ ਅੰਦਰ ਤਾਇਨਾਤ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਬੂਸਟਰ ਡੋੋਜ ਲਗਵਾਈ ਜਾ ਰਹੀ ਹੈ। ਮਾਨਸਾ ਪੁਲਿਸ ਵੱਲੋੋਂ ਸਿਹਤ ਵਿਭਾਗ ਦੀ ਸਹਾਇਤਾ ਨਾਲ ਮਿਤੀ 22^01^2022 ਤੋੋਂ ਬੂਸਟਰ ਡੋੋਜ ਲਗਵਾਉਣੀ ਸੁਰੂ ਕੀਤੀ ਗਈ ਸੀ। ਇਸੇ ਲੜੀ ਤਹਿਤ ਡਾ, ਬਰਜਿੰਦਰ ਸਿੰਘ ਮੈਡੀਕਲ ਅਫਸਰ ਪੁਲਿਸ ਲਾਈਨ ਹਸਪਤਾਲ ਮਾਨਸਾ ਦੀ ਨਿਗਰਾਨੀ ਹੇਠ ਸਬ^ਡਵੀਜ਼ਨ ਸਾਂਝ ਕੇਂਦਰ ਮਾਨਸਾ ਵਿਖੇ ਵੈਕਸੀਨੇਸ਼ਨ ਕੈਂਪ ਲਗਾ ਕੇ ਅੱਜ 90 ਪੁਲਿਸ ਅਧਿਕਾਰੀ/ਕਰਮਚਾਰੀਆਂ ਦੇ ਬੂਸਟਰ ਡੋੋਜ ਲਗਵਾਈ ਗਈ ਹੈ ਅਤੇ ਅੱਜ ਤੱਕ ਕੁੱਲ 554 ਕਰਮਚਾਰੀਆਂ ਦਾ ਟੀਕਾਕਰਨ ਕਰਵਾਇਆ ਜਾ ਚੁੱਕਾ ਹੈ। ਐਸ,ਐਸ,ਪੀ, ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਡਿਊਟੀਆਂ ਦੇ ਮੱਦੇਨਜ਼ਰ ਸਾਰੇ ਕਰਮਚਾਰੀਆਂ ਦੇ ਵਾਰੀ ਸਿਰ ਟੀਕਾ ਲਗਵਾਇਆ ਜਾ ਰਿਹਾ ਹੈ ਅਤੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਬੂਸਟਰ ਡੋੋਜ ਟੀਕਾਕਰਨ ਦਾ ਕੰਮ ਚੋੋਣਾਂ ਤੋੋਂ ਪਹਿਲਾਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ।

Today Now News

RELATED ARTICLES
- Advertisment -

POPULAR POSTS