ਮਾਮਲੇ ਦੀ ਜਾਂਚ ਚ ਜੁੱਟੀ ਪੁਲਿਸ ਕੋਲੋਂ ਪਰਿਵਾਰ ਨੇ ਕੀਤੀ ਇੰਨਸਾਫ ਦੀ ਮੰਗ

ਤਰਨਤਾਰਨ (ਰਿੰਪਲ ਗੋਲਣ) : ਤਰਨ ਤਾਰਨ ਦੇ ਰਸੂਲਪੁਰ ਨਹਿਰਾ ਦੇ ਕੋਲ ਤੇਜ ਰਫਤਾਰ ਚ ਆ ਰਹੀ ਗੱਡੀ ਤੇ ਮੋਟਰਸਾਇਕਲ ਦੀ ਆਪਸੀ ਭਿਆਨਕ ਟੱਕਰ ਵਿਚ ਇੱਕ ਵਿਅਕਤੀ ਦੀ ਮੋਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਅਾ ਹੈ।ਇਸ ਘਟਨਾ ਤੋ ਬਆਦ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਨੇ ਮਿਰਤਕ ਵਿਅਕਤੀ ਦੀ ਲਾਸ਼ ਨੁੰ ਪੋਸਟਮਾਟਮ ਦੇ ਲਈ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਤਰਨ ਤਾਰਨ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।ਘਟਨਾ ਦੀ ਜਾਣਕਾਰੀ ਦਿੰਦਿਆ ਮਿਰਤਕ ਵਿਅਕਤੀ ਦਾ ਭਰਾ ਗੁਰਸੇਵਕ ਸਿੰਘ ਪੁਤਰ ਸਵਰਨ ਸਿੰਘ ਵਾਸੀ ਕੈਰੋ ਨੇ ਦਸਿਆ ਕਿ ਰੋਜਾਨਾ ਦੀ ਤਰਾ ਮੇਰਾ ਭਰਾ ਅਵਤਾਰ ਸਿੰਘ ਜੋ ਤਰਨ ਤਾਰਨ ਵੈਲਡਿੰਗ ਦਾ ਕੰਮ ਕਰਦਾ ਹੈ ਤੇ ਵਾਪਿਸ ਕੰਮ ਤੋ ਆਪਣੇ ਘਰ ਪਿੰਡ ਕੇਰੋ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਮੈ ਵੀ ਪਿਛਲੇ ਮੋਟਰਸਾਇਕਲ ਤੇ ਨਾਲ ਨਾਲ ਜਾ ਰਿਹਾ ਸੀ ਕਿ ਜਦ ਅਸੀ ਰਸੁਲਪੁਰ ਦੀਆ ਨਹਿਰਾ ਦੇ ਕੋਲ ਪੁੱਜੇ ਤਾ ਸਾਹਮਣੇ ਵਾਲੀ ਸਾਇਡ ਤੋ ਤੇਜ ਰਫਤਾਰ ਚ ਆ ਰਹੀ ਗਡੀ ਸਵਿਫਟ ਜਿਸਦਾ ਨੰਬਰ ਪੀ.ਬੀ02 ਸੀ.ਵਾਈ.6782 ਨੇ ਮੇਰੇ ਭਰਾ ਅਵਤਾਰ ਸਿੰਘ ਦੇ ਮੋਟਰਸਾਇਕਲ ਚ ਲਿਆ ਕੇ ਟੱਕਰ ਮਾਰ ਦਿਤੀ।ਜਿਸ ਕਰਕੇ ਇਹ ਗੰਭੀਰ ਰੁੱਪ ਵਿਚ ਜਖਮੀ ਹੋ ਗਿਆ।ਜਿਸ ਨੁੰ ਇਲਾਜ ਲਈ ਨਜਦੀਕੀ ਹਸਪਤਾਲ ਲੇ ਜਾਇਆ ਗਿਆ ਜਿਥੇ ਡਾਕਟਰਾ ਵੱਲੋ ਅਵਤਾਰ ਸਿੰਘ ਨੁੰ ਮਿਰਤਕ ਏਲਾਨ ਦੇ ਦਿਤਾ।ਉਹਨਾ ਨੇ ਕਿਹਾ ਘਟਨਾ ਨੁੰ ਅੰਜ਼ਾਮ ਦੇਣ ਵਾਲਾ ਗੱਡੀ ਸਮੇਤ ਭੱਜਣ ਵਿਚ ਕਾਮਯਾਬ ਹੋ ਗਿਆ।ਉਹਨਾ ਨੇ ਕਿਹਾ ਸਾਨੂੰ ਇੰਨਸਾਫ ਦਵਾਇਆ ਜਾਵੇ ਤੇ ਘਟਨਾ ਨੰ ਅੰਜਾਮ ਦੇਣ ਵਾਲਾ ਜਲਦ ਗਿਰਫਤਾਰ ਕੀਤਾ ਜਾਵੇ।ਦੁਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਜਾਂਚ ਅਧਿਕਾਰੀ ਏ.ਅੈਸ.ਅਾਈ ਬਲਰਾਜ ਸਿੰਘ ਨੇ ਕਿਹਾ ਕਿ ਮਿਰਤਕ ਦੇ ਭਰਾ ਗੁਰਸੇਵਕ ਸਿੰਘ ਦੇ ਬਿਆਨਾ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।ਇਥੇ ਇਹ ਵੀ ਦਸ ਦਈੇਏ ਕਿ ਮਿਰਤਕ ਅਵਤਾਰ ਸਿੰਘ ਆਪਣੇ ਪਿਛੇ ਪਤਨੀ ਤੇ 2 ਲੜਕੀਆ ਅਮਨਜੋਤ ਕੋਰ (10) ਹਰਸਿਮਰਨ (7) ਤੇ ਲੜਕਾ ਗੁਰਫਤਿਹ ਸਿੰਘ (4) ਛੱਡ ਗਏ ਹਨ






