17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਵਿਸੇਸ ਮੀਟਿੰਗ ਜਿਲਾ ਪ੍ਰਧਾਨ ਵਾਰੰਟ...

ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਵਿਸੇਸ ਮੀਟਿੰਗ ਜਿਲਾ ਪ੍ਰਧਾਨ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਤੇ ਲੈਫ,ਭੋਲਾ ਸਿੰਘ ਸਿੱਧੂ ਅਤੇ ਕੈਪਟਨ ਵਿਕਰਮ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ

ਰਾਜਪਾਲ ਨੂੰ ਦੇਸ਼ ਲਈ ਆਪਾ ਵਾਰਨ ਵਾਲੇ ਸਹੀਦ ਫੌਜੀਆ ਦੇ ਬੱਚਿਆਂ ਲਈ ਨੋਕਰੀਆ ਵਾਸਤੇ ਦੇਵਾਗੇ ਮੈਮੋਰੰਡਮ, ਇੰਜ ਸਿੱਧੂ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਵਿਸੇਸ ਮੀਟਿੰਗ ਜਿਲਾ ਪ੍ਰਧਾਨ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਤੇ ਲੈਫ,ਭੋਲਾ ਸਿੰਘ ਸਿੱਧੂ ਅਤੇ ਕੈਪਟਨ ਵਿਕਰਮ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਗੁਰੂਦਵਾਰਾ ਬਾਬਾ ਗਾਂਧਾ ਸਿੰਘ ਵਿਖੇ ਹੋਈ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਵਿਸੇਸ ਤੌਰ ਤੇ ਸ਼ਿਰਕਤ ਕੀਤੀ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਜ ਸਿੱਧੂ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਦੇ ਇਸ ਸੰਗਠਨ ਨੂੰ ਬਹੁਤ ਮਜ਼ਬੂਤ ਕੀਤਾ ਜਾਵੇਗਾ ਅਤੇ ਸਾਡਾ ਮੁੱਖ ਉਦੇਸ਼ ਸਾਬਕਾ ਫੌਜੀਆ ਦੀ ਵੈਲਫੇਅਰ ਅਤੇ ਓਹਨਾ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕਣਾ ਹੈ। ਮੀਟਿੰਗ ਵਿੱਚ ਸ਼ਹਿਰ ਬਰਨਾਲਾ ਨਾਲ ਸੰਬੰਧਤ ਦੇਸ਼ ਲਈ ਸਹੀਦ ਹੋਏ ਫੋਜੀ ਵੀਰਾ ਦੇ ਪਰਿਵਾਰਾਂ ਨੇ ਬੱਚਿਆਂ ਸਮੇਤ ਸਿਰਕਤ ਕੀਤੀ ਇੰਜ ਸਿੱਧੂ ਨੇ ਕੈਪਟਨ ਸਰਕਾਰ ਨੂੰ ਯਾਦ ਕਰਾਇਆ ਕੇ ਸਮੁੱਚੇ ਸੂਬੇ ਵਿਚ ਕਈ ਸੈਂਕੜੇ ਦੇਸ਼ ਲਈ ਆਪਾ ਵਾਰਨ ਵਾਲੇ ਸਹੀਦ ਹੋਏ ਫੌਜੀਆ ਦੇ ਬੱਚੇ ਡਿਗਰੀਆਂ ਹੱਥ ਵਿੱਚ ਫ਼ੜਕੇ ਸੜਕਾਂ ਤੇ ਰੁੱਲ ਰਹੇ ਹਨ ਤੇ ਉਧਰ ਮੌਜੂਦਾ ਸਰਕਾਰ ਵਿਸੇਸ ਕੈਬਿਨੇਟ ਮੀਟਿੰਗ ਸੱਦਕੇ ਮੰਤਰੀਆਂ ਦੇ ਬੇਟੀਆ ਨੂੰ ਨੋਕਰੀਆ ਪ੍ਰਦਾਨ ਕਰ ਰਹੀ ਹੈ ਅਸੀ ਸਮੂਹ ਸਾਬਕਾ ਸੈਨਿਕ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਕਰਦੇ ਹਾ ਕੇ ਸਰਕਾਰ ਡਾਇਰੈਕਟਰ ਸੈਨਿਕ ਵੈਲਫੇਅਰ ਪੰਜਾਬ ਰਾਹੀਂ ਸਹੀਦ ਪਰਵਾਰਾਂ ਦਾ ਸਰਵੇ ਕਰਵਾਏ ਅਤੇ ਜਿੰਨਾ ਸ਼ਹੀਦਾ ਦੇ ਬੱਚਿਆਂ ਨੂੰ ਅਜੇ ਤੱਕ ਸਰਕਾਰੀ ਨੌਕਰੀ ਨਹੀਂ ਮਿਲੀ ਓਹਨਾ ਨੂੰ ਤੁਰੰਤ ਨੋਕਰੀਆ ਮੁਹਾਈਐ ਕਰਵਾਇਆ ਜਾਣ ਇਸ ਸੰਬੰਧ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ਦੇ ਰਾਜਪਾਲ ਨੂੰ ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋ ਮੰਗ ਪੱਤਰ ਦਿੱਤਾ ਜਾਵੇਗਾ।ਬਾਦ ਵਿੱਚ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਵੱਲੋ ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਜਸਬੀਰ ਸਿੰਘ ਗੱਖੀ ਦਾ ਅਤੇ ਸਾਬਕਾ ਸੈਨਿਕ ਵਿੰਗ ਦੀ ਬਰਨਾਲਾ ਜਿਲੇ ਦੀ ਸਮੂਹ ਜਥੇਬੰਦੀ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸਹੀਦ ਬਿੱਕਰ ਸਿੰਘ ਸਹੀਦ ਜਗਸੀਰ ਸਿੰਘ ਸਹੀਦ ਬਖਤੌਰ ਸਿੰਘ ਸਹੀਦ ਧਰਮਵੀਰ ਸਿੰਘ ਦੇ ਪਰਵਾਰ ਅਤੇ ਬੱਚੇ ਕੈਪਟਨ ਗੁਰਦੇਵ ਸਿੰਘ ਸੁਬੇਦਾਰ ਜਗਸੀਰ ਸਿੰਘ ਭੈਣੀ ਸੂਬੇਦਾਰ ਗੁਰਤੇਜ ਸਿੰਘ ਸੂਬੇਦਾਰ ਗੁਰਮੇਲ ਸਿੰਘ ਝਲੂਰ ਸੂਬੇਦਾਰ ਦਰਸ਼ਨ ਹੌਲਦਾਰ ਦੀਵਾਨ ਸਿੰਘ ਜਗਮੇਲ ਸਿੰਘ ਜਾਗੀਰ ਸਿੰਘ ਆਤਮਾ ਸਿੰਘ ਮਹਿਲ ਕਲਾਂ ਕੁਲਦੀਪ ਸਿੰਘ ਜਗਤਾਰ ਸਿੰਘ ਹਰਜਿੰਦਰ ਸਿੰਘ ਰੂਪ ਸਿੰਘ ਮਹਿਤਾ ਨਾਇਬ ਸਿੰਘ ਭੋਤਨਾ ਬਸੰਤ ਸਿੰਘ ਉਗੋ ਬਲਵਿੰਦਰ ਸਿੰਘ ਆਦ ਆਗੂ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS