ਲਾਕਡਾਊਨ ਦੀਆਂ ਬੰਧਸ਼ਾਂ ਤੋਂ ਬਾਹਰ ਨਿਕਲਦਿਆਂ ਹੀ ਸੇਵਾ ਪੰਜਾਬ ਦਾ ਇਹ ਪਹਿਲਾ ਪੑੋਗਰਾਮ ਸੀ

ਮੋਗਾ (ਅਮਜਦ ਖਾਨ) : ਸੇਵਾ ਪੰਜਾਬ ਵੱਲੋਂ ਮਹਾਨ ਦੇਸ਼ ਭਗਤ ਪਾਰਕ ਘੱਲ ਕਲਾਂ, ਮੋਗਾ ਵਿਖੇ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਸਮਰਪਿਤ ਦੀਵਾਲੀ ਤੇ ਵਿਸ਼ੇਸ਼ ਪੑੋਗਰਾਮ ਕਰਵਾਇਆ ਗਿਆ ਜੋ ਯਾਦਗਾਰੀ ਬਣ ਗਿਆ। ਸੰਸਥਾ ਵੱਲੋਂ ਹਰ ਦੀਵਾਲੀ,ਵਿਸਾਖੀ ਤੇ ਤਿਉਹਾਰ ਦੇ ਦਿਨਾਂ ਤੇ ਅਜਿਹੇ ਸਾਹਿਤਕ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਨਵੀਂ ਪੀੜੀ ਨੂੰ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਜੋੜਿਆ ਜਾ ਸਕੇ।ਲਾਕਡਾਊਨ ਦੀਆਂ ਬੰਧਸ਼ਾਂ ਤੋਂ ਬਾਹਰ ਨਿਕਲਦਿਆਂ ਹੀ ਸੇਵਾ ਪੰਜਾਬ ਦਾ ਇਹ ਪਹਿਲਾ ਪੑੋਗਰਾਮ ਸੀ ਜਿਸ ਵਿੱਚ ਬਹੁਗਿਣਤੀ ਪਿੰਡ ਘੱਲ ਕਲਾਂ ਦੇ ਹੀ ਲੇਖਕ ਤੇ ਸ਼ੑੋਤਿਆਂ ਤੋਂ ਇਲਾਵਾ ਕੁਝ ਮਹਿਮਾਨ ਲੇਖਕ ਤੇ ਵਕਤਾ ਬਾਹਰੋਂ ਵੀ ਆਪਣੇ ਰੁਝੇਵੇਂ ਛੱਡ ਕੇ ਪਹੁੰਚੇ ਜਿਨ੍ਹਾਂ ਵਿੱਚ ਡਾ. ਸੁਰਜੀਤ ਸਿੰਘ ਦੌਧਰ, ਡਾ. ਦਰਸ਼ਨ ਸਿੰਘ ਭੁੱਲਰ, ਡਾ. ਜਸਵਿੰਦਰ ਸਿੰਘ ਅਤੇ ਸ. ਨਛੱਤਰ ਸਿੰਘ ਜੈਮਲਵਾਲਾ ਸ਼ਾਮਿਲ ਸਨ। ਪੑੋਗਰਾਮ ਦਾ ਮੰਚ ਸੰਚਾਲਨ ਮਾਸਟਰ ਨਿਰਮਲ ਸਿੰਘ ਨੇ ਬਾਖੂਬੀ ਨਿਭਾਇਆ।ਸਭ ਨੂੰ ਜੀ ਆਇਆਂ ਤੇ ਸੇਵਾ ਪੰਜਾਬ ਸੰਸਥਾ ਬਾਰੇ ਸਾਰੀ ਜਾਣਕਾਰੀ ਮਾਸਟਰ ਪਰਮਜੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ।

ਪੑੋਗਰਾਮ ਵਿੱਚ ਪੰਜਾਬੀ ਭਾਸ਼ਾ, ਸਾਹਿਤ,ਦੀਵਾਲੀ, ਕਿਸਾਨੀ, ਨਸ਼ਿਆ ਤੇ ਪੰਜਾਬ ਦੇ ਮੌਜੂਦਾ ਹਾਲਾਤ ਉੱਪਰ ਬਹੁਤ ਢੁਕਵੇਂ ਗੀਤ, ਕਵਿਤਾਵਾਂ ਸ. ਚਮਕੌਰ ਸਿੰਘ, ਸ. ਨਛੱਤਰ ਸਿੰਘ, ਸ. ਨਿਰਮਲ ਸਿੰਘ, ਸ. ਦਰਸ਼ਨ ਸਿੰਘ, ਸ. ਮਨਜੀਤ ਸਿੰਘ ਆਰਟਿਸਟਆਰਟਿਸਟ ਅਤੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ। ਪੑੋਗਰਾਮ ਦੀ ਸਮਾਪਤੀ ਦੇ ਧੰਨਵਾਦੀ ਸ਼ਬਦ ਤੇ ਇਸ ਦੀ ਕਾਮਯਾਬੀ ਦਾ ਸੁਨੇਹਾ ਪੰਜਾਬ ਦੇ ਹਰ ਪਿੰਡ ਤੱਕ ਲਿਜਾਣ ਸੰਬੰਧੀ ਸ. ਸੁਰਜੀਤ ਸਿੰਘ ਦੌਧਰ ਤੇ ਸ. ਜਸਵਿੰਦਰ ਸਿੰਘ ਵੱਲੋਂ ਦਿੱਤਾ ਗਿਆ ਤਾਂ ਜੋ ਪੰਜਾਬ ਦਾ ਹਰ ਪਿੰਡ ਸੁਚੇਤ ਹੋ ਕੇ ਨਵੀਂ ਪੀੜੀ ਨੂੰ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਅਹਿਮੀਅਤ ਸਮਝਾਉਣ ਹਿੱਤ ਅਜਿਹੇ ਸਮਾਗਮ ਕਰਵਾਏ।ਮੇਰਾ ਪਿੰਡ ਮੈਗਜ਼ੀਨ ਬਾਰੇ ਵੀ ਚਰਚਾ ਕੀਤੀ।ਅੰਤ ਵਿੱਚ ਪਿੰਡ ਦੇ ਪਤਿਵੰਤੇ ਸ. ਜਬਰਜੰਗ ਸਿੰਘ ਬਰਾੜ, ਸ. ਗੁਰਨਾਮ ਸਿੰਘ ਸਾਬਕਾ ਸਰਪੰਚ, ਸ.ਹਰਬੰਸ ਸਿੰਘ,ਸ.ਬਲਦੇਵ ਸਿੰਘ, ਸ.ਕਰਨੈਲ ਸਿੰਘ, ਸ.ਮੰਦਰ ਸਿੰਘ ਗੁਰਦੁਆਰਾ ਪੑਧਾਨ, ਸ. ਸੁਖਦੇਵ ਸਿੰਘ, ਸ. ਦਰਸ਼ਨ ਸਿੰਘ, ਸ.ਨਿਰੰਜਨ ਸਿੰਘ, ਮਾਸਟਰ ਸੁਖਦੇਵ ਸਿੰਘ ਬੱਬੀ, ਸ.ਸਤਵੰਤ ਸਿੰਘ, ਸ.ਸਰਬਜੀਤ ਸਿੰਘ, ਸ. ਗੁਰਮੇਲ ਸਿੰਘ, ਗੁਰਪੑੀਤ ਸਿੰਘ, ਲਖਵਿੰਦਰ ਸਿੰਘ ਸੱਜਣਾ ਵੱਲੋਂ ਮੁਅੱਜ਼ਜ਼ ਸਖਸੀਅਤਾਂ ਦਾ ਸਨਮਾਨ ਕਿਤਾਬਾਂ ਭੇਂਟ ਕਰਕੇ ਕੀਤਾ ਗਿਆ।ਪਟਾਕੇ ਤੇ ਪੑਦੂਸ਼ਨ ਰਹਿਤ ਦੀਵਾਲੀ ਦਾ ਇਹ ਪੑੋਗਰਾਮ ਸਭ ਤੇ ਇੱਕ ਵੱਖਰੀ ਛਾਪ ਛੱਡ ਗਿਆ। ਮਹਾਨ ਦੇਸ਼ ਭਗਤ ਪਾਰਕ ਦੇ ਕੁਦਰਤੀ ਮਾਹੌਲ ਵਿੱਚ ਦੀਵਾਲੀ ਤੇ ਘਰੇ ਬਣਾਏ ਪਕੌੜੇ ਤੇ ਚਾਹ ਦਾ ਅਨੰਦ ਵੀ ਵੱਖਰਾ ਸੀ। ਸ਼ੑੋਤਿਆਂ ਨੇ ਇਸ ਪਿਆਰ ਭਰੇ ਮਾਹੌਲ ਵਿੱਚ ਪੰਡਤ ਬੀਰਬਲ ਜੀ ਤੇ ਉਨ੍ਹਾਂ ਦੇ ਉਸਤਾਦ ਪੂਰਨਾ ਨੰਦ ਜੀ ਨੂੰ ਬਹੁਤ ਯਾਦ ਕੀਤਾ।






