ਸਿੱਧੂ ਮੂਸੇ ਵਾਲਾ ਨੂੰ ਕਤਲ ਕਰਨ ਵਾਲੇ ਪੰਜਾਬ ਨਾਲ ਸਬੰਧਿਤ ਸ਼ੂਟਰ ਅਜੇ ਵੀ ਪੰਜਾਬ ਦੀ ਗ੍ਰਿਫਤ ਚੋਂ ਬਾਹਰ ਹਨ ਅਤੇ ਪੰਜਾਬ ਪੁਲੀਸ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਪੰਜਾਬ ਦੇ ਉਹ ਕਿਹੜੇ ਸ਼ੂਟਰ ਹਨ ਜਿਨ੍ਹਾਂ ਨੇ ਸਿੱਧੂ ਮੂਸੇ ਵਾਲੇ ਦਾ ਕਤਲ ਕੀਤਾ ਹੈ ਪਰ ਅਸੀਂ ਪਰਿਵਾਰ ਦੇ ਨਾਲ ਹਾਂ ਅਤੇ ਜਦੋਂ ਤਕ ਸਿੱਧੂ ਮੂਸੇ ਵਾਲੇ ਦੇ ਅਸਲ ਕਾਤਲ ਗ੍ਰਿਫ਼ਤਾਰ ਨਹੀ ਹੋ ਜਾਂਦੇ ਉਦੋਂ ਤੱਕ ਜੰਗ ਜਾਰੀ ਰਹੇਗੀ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਨ ਦੇ ਲਈ ਅੱਜ ਫਿਰ ਉਨ੍ਹਾਂ ਦੇ ਘਰ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਿੱਧੂ ਮੂਸੇ ਵਾਲੇ ਦੇ ਜਾਣ ਦਾ ਘਾਟਾ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਪਰ ਸਿੱਧੂ ਮੂਸੇ ਵਾਲੇ ਦੇ ਕਾਤਲ ਤੇ 48 ਦਿਨ ਬਾਅਦ ਵੀ ਉਸ ਨੂੰ ਕਤਲ ਕਰਨ ਵਾਲੇ ਸ਼ਾਰਪਸ਼ੂਟਰ ਜੋ ਪੰਜਾਬ ਨਾਲ ਸਬੰਧਤ ਹਨ ਪੰਜਾਬ ਪੁਲਸ ਦੀ ਗ੍ਰਿਫਤ ਚੋਂ ਬਾਹਰ ਹਨ ਅਤੇ ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਚ ਸਿੱਧੂ ਮੂਸੇਵਾਲਾ ਨੂੰ ਕਿਹੜੇ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਹੈ ਪਹਿਲਾਂ 94 ਕਹਿ ਰਹੇ ਸਨ ਅਤੇ ਹੁਣ AK 47 ਕਹਿ ਰਹੇ ਹਨ ਸੋ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਅਸੀਂ ਪਰਿਵਾਰ ਦੇ ਨਾਲ ਹਾਂ ਜਦੋਂ ਤਕ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਜੰਗ ਜਾਰੀ ਰਹੇਗੀ ਉਥੇ ਉਨ੍ਹਾਂ ਐਸਵਾਈਐਲ ਗੀਤ ਤੇ ਬੋਲਦਿਆਂ ਕਿਹਾ ਕਿ ਭਾਰਤ ਵਿੱਚ ਐਸਵਾਈਐਲ ਗੀਤ ਭਾਜਪਾ ਵੱਲੋ ਬੈਨ ਕਰਨ ਤੇ ਮੁੱਖ ਮੰਤਰੀ ਵੱਲੋਂ ਇਸ ਖ਼ਿਲਾਫ਼ ਆਵਾਜ਼ ਚੁੱਕਣ ਦੀ ਗੱਲ ਕਹੀ ਗਈ ਸੀ ਪਰ ਹੁਣ ਚੁੱਪ ਹੋ ਗਏ ਹਨ ਉਨ੍ਹਾਂ ਬੇਅਦਬੀ ਮਾਮਲੇ ਦੇ ਚ ਮੋਗਾ ਦੀ ਅਦਾਲਤ ਵੱਲੋਂ ਤਿੰਨ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਤੇ ਬੋਲਦਿਆਂ ਕਿਹਾ ਕਿ ਬਹੁਤ ਹੀ ਥੋੜ੍ਹੀ ਸਜ਼ਾ ਹੈ ਅਤੇ ਅੱਜ ਉਹ ਬਰਗਾੜੀ ਜਾ ਰਹੇ ਹਨ ਅਤੇ ਤੱਥਾਂ ਸਬੰਧੀ ਗੱਲਬਾਤ ਵੀ ਕਰਨਗੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਈ ਗਈ ਐਸਆਈਟੀ ਲੋਕਾਂ ਵੱਲੋਂ ਰਿਜੈਕਟ ਕਰ ਦਿੱਤੀ ਗਈ ਹੈ ਇਸ ਮੌਕੇ ਖਹਿਰਾ ਵੱਲੋਂ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਹੋਈ ਜ਼ਮਾਨਤ ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਹੈ ਜੋ ਕਿ ਇਸ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕਰ ਸਕੀ।





