
ਮੌੜ ਮੰਡੀ, 3 ਜਨਵਰੀ ਹਰਮਿੰਦਰ ਸਿੰਘ ਅਵਿਨਾਸ਼
ਅੱਜ ਰਾਮਪੁਰਾ-ਤਲਵੰਡੀ ਰੋਡ ’ਤੇ ਸਥਿਤ ਮੌੜ ਮੰਡੀ ਦੇ ਪਸ਼ੂ ਮੇਲਾ ਗਰਾਉਂਡ ਨਜਦੀਕ ਸਕੂਲ ਵੈਨ ਟਰੈਕਟ ਟਰਾਲੀ ਵਿਚ ਵੱਜਣ ਕਾਰਨ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ 3 ਵਿਦਿਆਰਥਣਾ ਜਖ਼ਮੀ ਹੋ ਗਈਆਂ, ਜਦੋਂ ਕਿ ਵੈਨ ਚਾਲਕ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਵੈਨ ਚਾਲਕ ਲਵਪ੍ਰੀਤ ਸਿੰਘ ਪਿੰਡ ਰਾਜਗੜ੍ਹ ਕੁੱਬੇ ਤੋ 17 ਵਿਦਿਆਰਥਣਾ ਅਤੇ 1 ਵਿਦਿਆਰਥਣ ਮੌੜ ਖੁਰਦ ਤੋਂ ਲੈ ਕਿ ਅਦਰਸ਼ ਸਕੂਲ ਰਾਮਨਗਰ ਵੱਲ ਜਾ ਰਿਹਾ ਸੀ। ਜਦੋਂ ਵੈਨ ਪਸ਼ੂ ਮੇਲਾ ਕੋਲ ਪਹੁੰਚੀ ਤਾਂ ਸਕੂਲ ਵੈਨ ਅਚਾਨਕ ਸਾਹਮਣੇ ਆ ਰਹੇ ਸਵਰਾਜ 855 ਟਰੈਕਟਰ ਟਰਾਲੀ ਨਾਲ ਟਕਰਾ ਗਈ। ਜਿਸ ਵਿਚ ਗਿਆਰਵੀਂ ਜਮਾਤ ਦੀ ਮਨਜੋਤ ਕੌਰ ਉਮਰ ਲੱਗਭਗ 16 ਸਾਲ ਪੁੱਤਰੀ ਅਮਨਦੀਪ ਸਿੰਘ ਵਾਸੀ ਰਾਜਗੜ੍ਹ ਕੁੱਬੇ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਵੈਨ ਡਰਾਈਵਰ ਲਵਪ੍ਰੀਤ ਸਿੰਘ ਵਾਸੀ ਮੌੜ ਖੁਰਦ ਤੋਂ ਇਲਾਵਾ ਤਿੰਨ ਵਿਦਿਆਰਥਣਾ ਜਖ਼ਮੀ ਹੋ ਗਈਆਂ । ਜਖ਼ਮੀ ਵਿਦਿਆਰਥਣ ਹਰਮਨਦੀਪ ਕੌਰ, ਪ੍ਰਭਜੋਤ ਕੌਰ, ਜਸ਼ਨਦੀਪ ਕੌਰ ਨੂੰ ਜਸ਼ਨ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ, ਜਦੋਂ ਕਿ ਉਹਨਾਂ ਦੀ ਹਾਲਤ ਸਥਿਰ ਹੈ। ਵੈਨ ਚਾਲਕ ਗੰਭੀਰ ਰੂਪ ’ਚ ਜ਼ਖਮੀ ਹੋਣ ਕਾਰਨ ਉਸ ਨੂੰ ਆਦੇਸ਼ ਹਸਪਤਾਲ ਭੁੱਚੋ ਵਿਖੇ ਰੈਫਰ ਕਰ ਦਿੱਤਾ। ਉੱਧਰ ਇਸ ਘਟਨਾ ਨੂੰ ਲੈ ਕਿ ਇਲਾਕੇ ਅੰਦਰ ਸੋਗ ਦੀ ਲਹਿਰ ਦੋੜ ਗਈ।
ਇਸ ਸਬੰਧੀ ਜਦੋਂ ਥਾਣਾ ਮੁਖੀ ਜਸਵੀਰ ਸਿੰਘ ਚਹਿਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮ੍ਰਿਤਕ ਲੜਕੀ ਦੇ ਵਾਰਸਾਂ ਦੇ ਬਿਆਨਾਂ ਦੇ ਅਧਾਰ ਤੇ 174 ਦੀ ਕਾਰਵਾਈ ਕਰ ਦਿੱਤੀ ਹੈ।
ਫੋਟੋ ਕੈਪਸ਼ਨ : 1 ਟਰਾਲੀ ’ਚ ਵੱਜਣ ਕਾਰਨ ਹਾਦਸਾ ਗ੍ਰਸਤ ਹੋਈ ਵੈਨ
2 ਮ੍ਰਿਤਕ ਮਨਜੋਤ ਕੌਰ ਦੀ ਪੁਰਾਣੀ ਤਸਵੀਰ





