ਜਦ ਵਾੜ ਹੀ ਖੇਤ ਨੂੰ ਖਾਵੇ ਤਾ ਇਹ ਤੁਸੀਂ ਕਈ ਵਾਰ ਸੁਣਿਆ ਹੋਵੇਗਾ, ਪੰਜਾਬ ਪੁਲਿਸ ਨੇ ਇੱਕ ਹਵਲਦਾਰ ਨੂੰ ਗਿਰਫ਼ਤਾਰ ਕੀਤਾ ਹੈ ਜਿਸ ‘ਤੇ ਇਹ ਬਿਲਕੁਲ ਫਿਟ ਹੁੰਦਾ ਹੈ

ਮੋਗਾ (ਹਰਪਾਲ ਸਹਾਰਨ) : ਲੋਕ ਪੁਲਿਸ ਦੀ ਨਿਗਰਾਨੀ ਵਿੱਚ ਆਪਣੀ ਚੀਜ ਨੂੰ ਸੁਰੱਖਿਅਤ ਮੰਨ ਦੇ ਸਨ ਪਰ ਇਸ ਹਵਲਦਾਰ ਦੀ ਨਜ਼ਰ ਚੋਰਾ ਤੋਂ ਵੀ ਤੇਜ਼ ਸੀ, ਜਿਵੇਂ ਹੀ ਮੋਟਰ ਸਾਈਕਲ ਇਸ ਦੀ ਨਜ਼ਰ ਵਿੱਚ ਆਉਂਦੀ ਸੀ ਉਹ ਇਸ ਮਿੰਟ ਨਹੀਂ ਲਾਉਂਦਾ ਸੀ ਹੱਥ ਸਾਫ਼ ਕਰਨ ਵਿੱਚ ਅਤੇ ਸੇਆਣੇ ਕਹਿੰਦੇ ਨੇ ਕੀ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਉਂ ਗਿਆ ਪੁਲਿਸ ਦੇ ਹੱਥੀ, ਉਹ ਵੀ ਰੰਗੇ ਹੱਥੀ
ਇਸ ਤਰ੍ਹਾਂ ਹੋਈ ਹਵਲਦਾਰ ਦੀ ਗਿਰਫ਼ਤਾਰੀ
ਗੁਰਬਿੰਦਰ ਸਿੰਘ ਗੋਨੀ ਇਹ ਹੈ ਨਾਂ ਉਸ ਹਵਲਦਾਰ ਦਾ ਜੋ ਮੋਟਰ ਸਾਈਕਲਾਂ ‘ਤੇ ਹੱਥ ਸਾਫ਼ ਕਰ ਦਿੱਤਾ ਸੀ,ਬਾਘਾ ਪੁਰਾਣਾ ਪੁਲਿਸ ਨੇ ਇਸ ਨੂੰ ਨਾਕੇ ਦੌਰਾਨ ਗਿਰਫ਼ਤਾਰ ਕੀਤਾ ਹੈ, ਇਸ ਦੇ ਸਾਥੀ ਦੀ ਗਿਰਫ਼ਤਾਰੀ ਤੋਂ ਬਾਅਦ ਹੀ ਗੋਨੀ ਦੀ ਗਿਰਫ਼ਤਾਰੀ ਹੋ ਸਕੀ ਹੈ,ਇੱਥੇ ਵੀ ਇਹ ਕਿਸੇ ਬਾਈਕ ਨੂੰ ਚੋਰੀ ਕਰਨ ਪਹੁੰਚਿਆ ਸੀ,ਪੁਲਿਸ ਨੇ ਹਵਲਦਾਰ ਗੁਰਬਿੰਦਰ ਸਿੰਘ ਤੋਂ 8 ਬਾਇਕਾਂ ਬਰਾਮਦ ਕੀਤੀਆਂ ਨੇ,ਡੀਐੱਸਪੀ ਜਸਵਰਿੰਦਰ ਸਿੰਘ ਵੱਲੋਂ ਗੁਰਬਿੰਦਰ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ,ਫਿਲਹਾਲ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਇਸ ਦੀ ਵਧ ਤੋਂ ਵਧ ਰਿਮਾਂਡ ਹਾਸਲ ਕਰਨਾ ਚਾਉਂਦੀ ਹੈ ਤਾਕੀ ਇਸ ਵੱਲੋਂ ਅੰਜਾਮ ਦਿੱਤੀਆਂ ਹੋਰ ਵਾਰਦਾਤਾਂ ਦਾ ਵੀ ਖੁਲਾਸਾ ਹੋ ਸਕੇ






