17.1 C
Chandigarh

TODAY NOW NEWS

Friday, March 20, 2026
HomeWEIRD NEWSਦੋਆਬਾ ਦਾ ਇੱਕ ਨਾਮੀ ਗੈਂਗਸਟਰ ਗੁਰਜਿੰਦਰ ਸਿੰਘ ਉਰਫ ਸੋਨੂੰ ਰੋੜਮਜਾਰੀਆ ਦੋ ਸਾਥੀਆਂ...

ਦੋਆਬਾ ਦਾ ਇੱਕ ਨਾਮੀ ਗੈਂਗਸਟਰ ਗੁਰਜਿੰਦਰ ਸਿੰਘ ਉਰਫ ਸੋਨੂੰ ਰੋੜਮਜਾਰੀਆ ਦੋ ਸਾਥੀਆਂ ਸਮੇਤ ਗਿਰਫ਼ਤਾਰ

ਹੁਸ਼ਿਆਰਪੁਰ ਪੁਲਿਸ ਨੇ ਇਹਨਾਂ ਪਾਸੋਂ 7 ਪਿਸਟਲ ਸਮੇਤ 18 ਰੋਦ ਜਿੰਦਾ ਬਰਾਮਦ ਕਰਕੇ ਵੱਡੀ ਕਾਮਯਾਬੀ ਪਾਈ

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਨਵਜੋਤ ਸਿੰਘ ਮਾਹਲ ਪੀ.ਪੀ.ਐਸ ਐਸ.ਐਸ.ਪੀ  ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਰਮਾਂ ਨੂੰ ਰੋਕਣ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਉਸ ਮੁਹਿੰਮ ਤਹਿਤ ਅਤੇ ਸ੍ਰੀ ਮਨਦੀਪ ਸਿੰਘ ਪੀ.ਪੀ.ਐਸ ਐਸ ਪੀ ਪੀ.ਬੀ.ਆਈ ਹੁਸ਼ਿਆਰਪੁਰ ਦੀ ਸੁਪਰਵੀਜਨ ਅਧੀਨ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ ਸਹਾਇਕ ਕਪਤਾਨ ਪੁਲਿਸ ਸਬ ਡਵੀਜਨ ਗਸ਼ੰਕਰ , ਸ੍ਰੀ ਸ਼ਿਵ ਕੁਮਾਰ ਇੰਨ : ਸੀ.ਆਈ.ਏ ਹੁਸ਼ਿਆਰਪੁਰ ਸਮੇਤ ਸੀ.ਆਈ.ਏ ਸਟਾਫ ਨੇ ਦੋਆਬਾ ਏਰੀਆ ਦੇ ਇੱਕ ਨਾਮੀ ਗੈਂਗਸਟਰ ਗੁਰਜਿੰਦਰ ਸਿੰਘ ਉਰਫ ਸੋਨੂੰ ਰੋੜਮਜਾਰੀਆ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਰੋੜ ਮਜਾਰਾ ਥਾਣਾ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਅਤੇ ਇਸਦੇ ਸਾਥੀਆਂ ਯੋਗੇਸ਼ ਕੁਮਾਰ ਉਰਫ ਮੋਨੂੰ ਪੁੱਤਰ ਹਰਦੇਵ ਸਿੰਘ ਵਾਸੀ ਦਾਰਾਪੁਰ ਥਾਣਾ ਗੜ੍ਹਸ਼ੰਕਰ ਅਤੇ ਗੁਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਟਾਈ ਥਾਣਾ ਤਿਲਹਰ ਜਿਲਾ ਉੱਤਰ ਪ੍ਰਦੇਸ਼ ਨੂੰ ਤਿਲਹਰ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ

ਇਹਨਾਂ ਪਾਸੋਂ 7 ਪਿਸਟਲ ਸਮੇਤ 18 ਰੋਦ ਜਿੰਦਾ ਬਰਾਮਦ ਕਰਕੇ ਇੱਕ ਬੜੀ ਕਾਮਯਾਬੀ ਹਾਸਿਲ ਕੀਤੀ ਹੈ । ਗੁਰਜਿੰਦਰ ਸਿੰਘ ਸ਼ਾਹਜਹਾਨਪੁਰ ਉਰਫ ਸੋਨੂੰ ਰੋੜਮਜਾਰੀਆਂ ਜੋ ਕਿ ਇੱਕ ਏ ਕੈਟਾਗਿਰੀ ਦਾ ਖਤਰਨਾਕ ਗੈਂਗਸਟਰ ਹੈ ਅਤੇ ਖਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਜੋ ਕਿ ਜਿਲ੍ਹਾ ਅਮ੍ਰਿਤਸਰ ਅਤੇ ਤਰਨਤਾਰਨ ਦੇ ਏਰੀਆ ਵਿੱਚ ਕਤਲ ਅਤੇ ਸ਼ਰੇਆਮ ਗੋਲੀਆਂ ਚਲਾਕੇ ਕਾਫੀ ਦਹਿਸ਼ਤ ਮਚਾਈ ਹੋਈ ਸੀ , ਇਹ ਦੋਵੇਂ ਗੈਂਗਸਟਰ ਕਪੂਰਥਲਾ ਜ਼ੇਲ ਵਿੱਚ ਇੱਕਠੇ ਰਹੇ ਹਨ , ਇਹਨਾਂ ਦੋਵਾਂ ਨੇ ਮਿਲਕੇ ਧਰਮਿੰਦਰ ਸਿੰਘ ਪੁੱਤਰ ਝਲਮਣ ਸਿੰਘ ਵਾਸੀ ਕੁਨੈਲ ਥਾਣਾ ਗੜਸ਼ੰਕਰ ਨੂੰ ਗੜ੍ਹਸ਼ੰਕਰ ਵਿਖੇ ਅਤੇ ਜੱਗਾ ਬਾਉਂਸਰ ਨਾਮ ਦੇ ਵਿਅਕਤੀ ਦਾ ਅਮ੍ਰਿਤਸਰ ਵਿਖੇ ਕਤਲ ਕੀਤਾ ਸੀ । ਕੁਝ ਖੂਫੀਆ ਅਤੇ ਟੈਕਨੀਕਲ ਸੋਰਸ ਲਗਾ ਕੇ ਉਕਤ ਪੁਲਿਸ ਟੀਮ ਵਲੋਂ ਸੋਨੂੰ ਅਤੇ ਉਸਦੇ 2 ਸਾਥੀਆਂ ਨੂੰ ਸਮੇਤ 7 ਪਿਸਟਲ ਅਤੇ 18 ਜਿੰਦਾ ਰੱਦ ਯੂ.ਪੀ ਤੋਂ ਮਿਤੀ 30/05/21 ਨੂੰ ਕਾਬੂ ਕੀਤਾ ਹੈ ਅਤੇ ਇਹਨਾਂ ਤਿੰਨਾ ਨੂੰ ਗੜਸ਼ੰਕਰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਲਿਆ ਗਿਆ ਹੈ । ਸੋਨੂੰ ਦੇ ਖਿਲਾਫ 5 ਮੁਕੱਦਮੇ ਥਾਣਾ ਗੜਸ਼ੰਕਰ ਅਤੇ 1 ਮੁਕਦਮਾਂ ਜਿਲ੍ਹਾ ਅਮ੍ਰਿਤਸਰ ਵਿਖੇ ਦਰਜ਼ ਹੈ । ਜੋ ਇਸ ਤੋਂ ਇਲਾਵਾ ਪਿੰਡ ਕੁੱਕੜ ਮਜਾਰਾ ਵਿਖੇ ਪੈਟਰੋਲ ਪੰਪ ਦੀ ਹੋਈ ਭੰਨ ਤੋੜ ਵਿੱਚ ਅਤੇ ਪਿੰਡ ਗੜੀ ਮੋਟੇ ਵਿੱਖੇ ਗੋਲੀ ਚੱਲਣ ਵਾਲੀ ਘਟਨਾ ਵਿੱਚ ਵੀ ਸੋਨੂੰ ਦਾ ਨਾਮ ਸਾਹਮਣੇ ਆ ਰਿਹਾ ਹੈ , ਜਿਸ ਸਬੰਧੀ ਵੀ ਸੋਨੂੰ ਰੋੜਮਜਾਰੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

Today Now News

RELATED ARTICLES
- Advertisment -

POPULAR POSTS