16.8 C
Chandigarh

TODAY NOW NEWS

Friday, March 20, 2026
HomeWEIRD NEWSਨਾਭਾ ਦੇ ਗਰਿੱਡ ਚੋਕ ਵਿਖੇ ਮੋਟਰਸਾਈਕਲ ਦੀ ਇਕ ਕਾਰ ਤੇ ਬੱਸ ਨਾਲ...

ਨਾਭਾ ਦੇ ਗਰਿੱਡ ਚੋਕ ਵਿਖੇ ਮੋਟਰਸਾਈਕਲ ਦੀ ਇਕ ਕਾਰ ਤੇ ਬੱਸ ਨਾਲ ਹੋਈ ਭਿਆਨਕ ਟੱਕਰ

ਹਾਦਸੇ ਵਿਚ ਤਿੰਨ ਮੋਟਰ ਸਾਈਕਲ ਸਵਾਰਾਂ ਵਿਚੋਂ ਇੱਕ ਦੀ ਮੌਤ ਤੇ ਦੋ ਗੰਭੀਰ ਰੂਪ ਵਿੱਚ ਫੱਟੜ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਵਿੱਚ ਦਿਨੋਂ-ਦਿਨ ਵਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ, ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਨਾਭਾ ਦੇ ਗਰਿੱਡ ਚੌਕ ਦੇ ਨਜ਼ਦੀਕ 3 ਨੌਜਵਾਨ ਮੋਟਰਸਾਈਕਲ ਤੇ ਆ ਰਹੇ ਸੀ ਤਾਂ ਰਸਤੇ ਵਿਚ ਇਕ ਕਾਰ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾ ਗਿਆ ਉਸ ਤੋਂ ਬਾਅਦ ਤੇਜ਼ ਰਫ਼ਤਾਰ ਬੱਸ ਨਾਲ ਟਕਰਾਉਣ ਨਾਲ ਮੌਕੇ ਤੇ ਇਕ ਨੌਜਵਾਨ ਦੀ ਮੌਤ ਹੋ ਗਈ ਜਿਸ ਵਿੱਚ ਦੋ ਨੌਜਵਾਨ ਗੰਭੀਰ ਰੂਪ ਵਿੱਚ ਫੱਟੜ ਹੋ ਗਏ। ਇਸ ਦਰਦਨਾਕ ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿਚ ਕੈਦ ਹੋ ਗਈ, ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਨਾਭਾ ਬਲਾਕ ਦੇ ਪਿੰਡ ਮੰਡੌੜ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਨਰਿੰਦਰ ਸਿੰਘ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਦੋ ਸਾਥੀਆਂ ਦੇ ਨਾਲ ਕੰਮ ਤੇ ਜਾ ਰਿਹਾ ਸੀ। ਜਿਸ ਦੀ ਗਰਿੱਡ ਚੌਕ ਨਜ਼ਦੀਕ ਕਾਰ ਦੇ ਨਾਲ ਟੱਕਰ ਹੋਣ ਤੋਂ ਬਾਅਦ ਬੱਸ ਦੇ ਨਾਲ ਟੱਕਰ ਹੋਣ ਕਾਰਨ ਨਰਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੇ ਦੋ ਸਾਥੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ। ਮ੍ਰਿਤਕ ਨਰਿੰਦਰ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਸਾਰੇ ਘਰ ਦਾ ਗੁਜ਼ਾਰਾ ਉਸਦੇ ਸਿਰ ਤੇ ਹੀ ਨਿਰਭਰ ਸੀ। ਮ੍ਰਿਤਕ ਨਰਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਰੋਂਦੇ ਕੁਰਲਾਉਂਦੇ ਛੱਡ ਗਿਆ।

ਇਸ ਮੌਕੇ ਮ੍ਰਿਤਕ ਨਰਿੰਦਰ ਸਿੰਘ ਦੇ ਦੋਸਤ ਨੇ ਕਿਹਾ ਕਿ ਤਿੰਨੋਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਨਾਭੇ ਜਸਪਾਲ ਕਾਲੋਨੀ ਵਿਚ ਕੰਮ ਤੇ ਆ ਰਹੇ ਸਨ ਜਿਸ ਦਾ ਗਰਿੱਡ ਚੌਕ ਨਜ਼ਦੀਕ ਹਾਦਸਾ ਵਾਪਰ ਗਿਆ ਜਿਸ ਵਿੱਚ ਨਰਿੰਦਰ ਸਿੰਘ ਦੀ ਮੌਤ ਹੋ ਗਈ।

ਇਸ ਮੌਕੇ ਘਰ ਦਾ ਕੰਮ ਕਰਵਾਉਣ ਵਾਲੇ ਮਾਲਕ ਨੇ ਕਿਹਾ ਕਿ ਮ੍ਰਿਤਕ ਨਰਿੰਦਰ ਸਿੰਘ ਸਾਡੇ ਘਰ ਦੇ ਵਿੱਚ ਰਾਜ ਮਿਸਤਰੀ ਦਾ ਕੰਮ ਕਰਦਾ ਸੀ।

ਇਸ ਮੌਕੇ ਸਰਕਾਰੀ ਹਸਪਤਾਲ ਦੇ ਐਸਐਮਓ ਡਾ ਦਲਬੀਰ ਕੌਰ ਨੇ ਕਿਹਾ ਕਿ ਸਾਡੇ ਕੋਲ ਸਡ਼ਕੀ ਹਾਦਸੇ ਦਾ ਕੇਸ ਆਇਆ ਹੈ ਜਿਸ ਵਿਚ ਇਕ ਨੌਜਵਾਨ ਬਰੋਡ ਡੈੱਡ ਆਇਆ ਤੇ ਉਸ ਦੇ ਨਾਲ ਦੋ ਨੌਜਵਾਨ ਜਿਨ੍ਹਾਂ ਵਿਚ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਅਤੇ ਤੀਸਰਾ ਨੌਜਵਾਨ ਨਾਭਾ ਦੇ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਹੈ।

ਇਸ ਮੌਕੇ ਪੁਲੀਸ ਦੇ ਜਾਂਚ ਅਧਿਕਾਰੀ ਸੁਖਦਰਸ਼ਨ ਸਿੰਘ ਨੇ ਕਿਹਾ ਕਿ ਅਸੀਂ ਮਿ੍ਰਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਜਾਂਚ ਦੇ ਵਿਚ ਦੋਸ਼ੀ ਪਾਇਆ ਗਿਆ ਉਸਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS