2 ਧੀਆਂ ਅਤੇ 1 ਪੁੱਤ ਦਾ ਬਾਪ ਅਤੇ ਬੁੱਢੜੀ ਮਾਂ ਦਾ ਇਕਲੌਤਾ ਪੁੱਤ ਜਿਸ ਦੀਆਂ ਦੋਨੋ ਕਿਡਨੀਆਂ ਖ਼ਰਾਬ ਹੋ ਚੁਕੀਆਂ ਨੇ

ਗੁਰਦਸਪੂਰ (ਲੱਕੀ ਬਟਾਲਾ) : ਗਰੀਬੀ ਦੇ ਨਾਲ ਜਦੋ ਬਿਮਾਰੀ ਘਰ ਵਿੱਚ ਆ ਜਾਵੇ ਤਾਂ ਪਰਿਵਾਰ ਦੇ ਹਾਲਾਤ ਬੁਹਤ ਹੀ ਮੰਦੇ ਹੋ ਜਾਂਦੇ ਹਨ,, ਅਜਿਹਾ ਹੀ ਇੱਕ ਪਰਿਵਾਰ ਗੁਰਦਾਸਪੁਰ ਦੇ ਪਿੰਡ ਰੰਗੜ ਨੰਗਲ ਦਾ ਹੈ ਜਿਸਦੇ ਘਰ ਦਾ ਮੁੱਖੀ ਕੰਵਲਜੀਤ ਸਿੰਘ ਘਰ ਦੇ ਹਾਲਾਤ ਠੀਕ ਕਰਨ ਲਈ ਅੱਜ ਤੋਂ ਢਾਈ ਸਾਲ ਪਹਿਲਾਂ ਵਿਦੇਸ਼ ਦਾ ਰੁੱਖ ਕਰਦਾ ਹੈ ਪਰ ਉਸਨੂੰ ਕਿ ਪਤਾ ਸੀ ਕਿ ਘਰ ਦੇ ਹਾਲਾਤ ਤਾਂ ਉਸ ਕੋਲੋਂ ਨਹੀਂ ਸੁਧਾਰੇ ਜਾਨੇ ਸਗੋਂ ਘਰ ਬਿਮਾਰੀ ਲੈਕੇ ਆ ਜਾਣਾ ਹੈ | 2 ਮਹੀਨੇ ਪਹਿਲਾਂ ਪਰਤੇ ਕੰਵਲਜੀਤ ਸਿੰਘ ਜੋ ਕਿ ਘਰ ਵਿੱਚੋ ਕਮਾਉਣ ਵਾਲਾ ਇਕੱਲਾ ਹੀ ਹੈ ਅਤੇ 2 ਧੀਆਂ ਅਤੇ 1 ਪੁੱਤ ਦਾ ਬਾਪ ਅਤੇ ਬੁੱਢੜੀ ਮਾਂ ਦਾ ਇਕਲੌਤਾ ਪੁੱਤ ਹੈ ਜਿਸਦੀਆਂ ਦੋਵੇਂ ਕਿਡਨੀਆਂ ਖ਼ਰਾਬ ਹੋ ਚੁੱਕੀਆਂ ਹਨ ਅਤੇ ਮੰਝੇ ਤੋਂ ਹੇਠਾਂ ਨਹੀਂ ਉਤਰ ਸਕਦਾ ਉਸਨੇ ਦੱਸਿਆ ਕਿ ਜਦ ਉਹ ਦੁਬਈ ਪੁਹੰਚਦਾ ਹੈ ਤਾਂ ਜਲਦੀ ਹੀ ਓਥੇ ਜਾਕੇ ਬਿਮਾਰ ਹੋ ਜਾਂਦਾ ਹੈ ਅਤੇ 2 ਸਾਲ ਤੱਕ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਹ ਉਸਦਾ ਇਲਾਜ ਕਰਵਾਉਂਦੀ ਰਹੀ ਪਰ ਮਾਂ ਦਾ ਇਕਲੌਤਾ ਪੁੱਤ ਅਤੇ ਛੋਟੇ ਬੱਚਿਆਂ ਦੇ ਬਾਪ ਨੂੰ ਘਰਦਿਆਂ ਨੇ ਵਾਪਿਸ ਭਾਰਤ ਬੁਲਾ ਲਿਆ ਕਿ ਘਟੋ ਘੱਟ ਸਾਡੀਆਂ ਅੱਖਾਂ ਸਾਹਮਣੇ ਤਾਂ ਰਹੇਗਾ ਪਰ ਇਥੇ ਡਾਕਟਰਾਂ ਨੇ 10 ਲੱਖ ਦਾ ਖਰਚਾ ਦੱਸ ਦਿੱਤਾ ਜੋ ਕਿ ਇਸ ਪਰਿਵਾਰ ਕੋਲੋ ਨਹੀਂ ਹੋਣਾ ਅਤੇ ਬੁੱਢੜੀ ਮਾਂ ਅਪੀਲ ਕਰ ਰਹੀ ਹੈ ਕਿ ਉਸਦੇ ਪੁੱਤ ਦਾ ਇਲਾਜ ਕਰਵਾਇਆ ਜਾਵੇ ਕਿਸੇ ਦਾਨੀ ਵੀਰ ਵਲੋਂ ਤਾਂ ਉਹ ਵੀ ਠੀਕ ਹੋਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ |






