17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਇੱਕ ਮਾਂ ਨੇ ਅਮਰੀਕੀ ਕੰਪਨੀ ਹਾਰਲੇ-ਡੇਵਿਡਸਨ ਖ਼ਿਲਾਫ਼ ਦਾਇਰ ਕੀਤਾ 1.95 ਕਰੋੜ ਦਾ...

ਇੱਕ ਮਾਂ ਨੇ ਅਮਰੀਕੀ ਕੰਪਨੀ ਹਾਰਲੇ-ਡੇਵਿਡਸਨ ਖ਼ਿਲਾਫ਼ ਦਾਇਰ ਕੀਤਾ 1.95 ਕਰੋੜ ਦਾ ਮੁਕੱਦਮਾ ।

ਪੁੱਤਰ ਦੀ ਸੜਕ ਹਾਦਸੇ ‘ਚ ਹੋਈ ਮੌਤ ਲਈ ਮੋਟਰਸਾਈਕਲ ਕੰਪਨੀ ਨੂੰ ਦੋਸ਼ੀ ਦੱਸਿਆ l

ਨਵੀਂ ਦਿੱਲੀ (ਏਜੇਂਸੀ) : ਉੱਤਰ ਪ੍ਰਦੇਸ਼ ਦੇ ਹਾਥਰਸ ਦੀ ਨਿਵਾਸੀ ਗਾਇਤਰੀ ਦੇਵੀ ਨੇ ਵਕੀਲ ਪੁਸ਼ਪੇਂਦਰ ਢਾਕਾ ਰਾਹੀਂ ਪਟਿਆਲਾ ਹਾਊਸ ਕੋਰਟ ‘ਚ ਮਾਮਲਾ ਦਾਇਰ ਕੀਤਾ ਹੈ। ਪੁਸ਼ਪੇਂਦਰ ਢਾਕਾ ਨੇ ਅਦਾਲਤ ਨੂੰ ਦੱਸਿਆ ਕਿ ਮਾਰਚ 2014 ‘ਚ ਪਾਇਲਟ ਸੁਨੀਲ ਨੇ ਗੁਰੂ ਗ੍ਰਾਮ ਸਥਿਤ ਹਾਰਲੇ-ਡੇਵਿਡਸਨ ਦੇ ਸ਼ੋਅਰੂਮ ਤੋਂ 41 ਲੱਖ ਰੁਪਏ ਦੀ ਐਕਸਜੀ-750 (ਸਟਰੀਟ-750) ਮਾਡਲ ਦਾ ਮੋਟਰਸਾਈਕਲ ਖ਼ਰੀਦਿਆ ਸੀ। 2017 ‘ਚ ਹਿਮਾਚਲ ਪ੍ਰਦੇਸ਼ ਦੇ ਕਸੌਲੀ ਸਥਿਤ ਏਅਰ ਫੋਰਸ ਸਟੇਸ਼ਨ ‘ਤੇ ਤਾਇਨਾਤੀ ਦੌਰਾਨ ਸੁਨੀਲ 19 ਮਾਰਚ, 2017 ਨੂੰ ਮੋਟਰਸਾਈਕਲ ਦਾ ਫਿਊਲ ਕੈਪ ਠੀਕ ਕਰਵਾਉਣ ਲਈ ਸ਼ਹਿਰ ‘ਚ ਜਾ ਰਹੇ ਸਨ। ਪਹਾੜੀ ਇਲਾਕੇ ‘ਚ ਢਲਾਨ ‘ਤੇ ਦੋਸ਼ਪੂਰਨ ਬ੍ਰੇਕਿੰਗ ਡਿਜ਼ਾਈਨ ਕਾਰਨ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਮੋਟਰਸਾਈਕਲ ਸਵਾਰ ਸੁਨੀਲ ਇਕ ਦਰੱਖ਼ਤ ਨਾਲ ਟਕਰਾਅ ਗਿਆ। ਇਸ ਹਾਦਸੇ ‘ਚ ਸੁਨੀਲ ਦੀ ਮੌਤ ਹੋ ਗਈ।

ਸੜਕ ਹਾਦਸੇ ‘ਚ ਆਪਣੇ ਪੁੱਤਰ ਵਿੰਗ ਕਮਾਂਡਰ ਸੁਨੀਲ ਅਗਨੀਹੋਤਰੀ ਨੂੰ ਗੁਆਉਣ ਤੋਂ ਬਾਅਦ ਗਾਇਤਰੀ ਦੇਵੀ ਨੇ ਕੰਪਨੀ ਹਾਰਲੇ-ਡੇਵਿਡਸਨ ਤੇ 1.95 ਕਰੋੜ ਦਾ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਹਾਰਲੇ-ਡੇਵਿਡਸਨ ਕੰਪਨੀ ਦੇ ਮੋਟਰਸਾਈਕਲ ਦੇ ਘਟੀਆ ਬ੍ਰੇਕਿੰਗ ਸਿਸਟਮ ਕਾਰਨ ਉਨ੍ਹਾਂ ਨੇ ਆਪਣਾ ਪੁੱਤਰ ਤੇ ਹਵਾਈ ਫ਼ੌਜ ਦਾ ਅਫ਼ਸਰ ਗੁਆਇਆ ਹੈ। ਦਿੱਲੀ ਦੀ ਪਟਿਆਲਾ ਹਾਊਸ ਸਥਿਤ ਸੈਸ਼ਨ ਕੋਰਟ ਦੀ ਵਧੀਕ ਸੈਸ਼ਨ ਜੱਜ ਸੁਨੈਨਾ ਸ਼ਰਮਾ ਨੇ ਹਾਰਲੇ-ਡੇਵਿਡਸਨ ਨੂੰ ਸੰਮਨ ਜਾਰੀ ਕਰ ਕੇ ਜਵਾਬ ਮੰਗਿਆ ਹੈ। ਅਗਲੀ ਸੁਣਵਾਈ 21 ਜਨਵਰੀ ਨੂੰ ਹੋਵੇਗੀ।

Today Now News

RELATED ARTICLES
- Advertisment -

POPULAR POSTS