17.1 C
Chandigarh

TODAY NOW NEWS

Thursday, March 19, 2026
Homeਖੁਸ਼ੀਆਂ ਗ਼ਮੀਆਂਸਾਲਾਨਾ ਬਰਸੀਸ਼ਹੀਦ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੀ ਪਹਿਲੀ ਬਰਸੀ ਮੋਕੇ ਜੱਦੀ ਪਿੰਡ...

ਸ਼ਹੀਦ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੀ ਪਹਿਲੀ ਬਰਸੀ ਮੋਕੇ ਜੱਦੀ ਪਿੰਡ ਧਾਲੀਵਾਲ ਚ ਯਾਦਗਾਰ ਸਥਾਪਤ ।

ਇੱਕ ਸਾਲ ਪਹਿਲਾਂ ਅਮਰੀਕਾ ਵਿੱਚ ਡਿਊਟੀ ਦੋਰਾਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ।

ਨਡਾਲਾ (ਰਘਬਿੰਦਰ ਸਿੰਘ ਨਡਾਲਾ) : ਅੱਜ ਤੋ ਠੀਕ ਇੱਕ ਸਾਲ ਪਹਿਲਾਂ ਅਮਰੀਕਾ ਵਿੱਚ ਡਿਊਟੀ ਦੋਰਾਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ । ਅੱਜ ਸਮੁੱਚਾ ਦੇਸ਼ ਉਹਨਾਂ ਦੀ ਪਹਿਲੀ ਬਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਿਹਾ । ਇਸ ਸਬੰਧ ਵਿੱਚ ਸ਼ਹੀਦ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੀ ਯਾਦ ਵਿੱਚ ਉਹਨਾਂ ਦੇ ਜੱਦੀ ਪਿੰਡ ਧਾਲੀਵਾਲ ਬੇਟ ਵਿੱਚ ਉਹਨਾ ਦੀ ਯਾਦਗਾਰ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਅਤੇ ਅਮਰਜੀਤ ਸਿੰਘ ਸੈਦੋਵਾਲ ਨੇ ਸਾਂਝੇ ਤੌਰ ਤੇ ਆਪਣੇ ਕਰ ਕਮਲਾਂ ਨਾਲ ਕੀਤਾ ।

ਉਪਰੰਤ ਸ਼ਰਧਾ ਦੇ ਫੁੱਲ ਭੇਟ ਕਰਦਿਆ ਸੀਨੀਅਰ ਕਾਂਗਰਸੀ ਆਗੂ ਗੋਰਾ ਗਿੱਲ ਨੇ ਸ਼ਹੀਦ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੀਆਂ ਪਿੰਡ ਵਿੱਚ ਬਚਪਨ ਵਿੱਚ ਬਿਤਾਏ ਪਲਾਂ ਨੂੰ ਯਾਦ ਕੀਤਾ । ਉਹਨਾ ਦੱਸਿਆ ਕਿ ਸ਼ਹੀਦ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਵਿੱਚ ਦਸਤਾਰ ਵਾਸਤੇ ਉਹਨਾ ਦੀ ਸਰਕਾਰ ਨਾਲ ਕਾਨੂੰਨੀ ਲੜਾਈ ਲੜੀ ਅਤੇ ਕਾਨੂੰਨੀ ਲੜਾਈ ਜਿੱਤ ਕੇ ਸਿੱਖਾਂ ਦੀ ਸ਼ਾਨ ਨੂੰ ਬਰਕਰਾਰ ਰੱਖਿਆ ।

ਕੁਝ ਅਜਿਹੇ ਹੀ ਵਿਚਾਰ ਅਮਰਜੀਤ ਸਿੰਘ ਸੈਦੋਵਾਲ , ਗੁਰਵੀਰ ਸਿੰਘ ਚੌਟਾਲਾ ਡਾਇਰੈਕਟਰ ਮੰਡੀ ਬੋਰਡ , ਸਮਾਜ ਸੇਵਕ ਉਂਕਾਰ ਸਿੰਘ ਕਾਰੀ ਜੈਲਦਾਰ ਧਾਲੀਵਾਲ , ਪੰਜਾਬ ਜਨਰਲ ਸਕੱਤਰ ਅਵਤਾਰ ਸਿੰਘ ਵਾਲੀਆ ਸ਼ਰਨਜੀਤ ਸਿੰਘ ਪੱਡਾ ਚੇਅਰਮੈਨ , ਸਰਪੰਚ ਲਖਵਿੰਦਰ ਸਿੰਘ ਹਮੀਰਾ ਬਲਾਕ ਪ੍ਰਧਾਨ ਕਾਂਗਰਸ , ਹਰਪਾਲ ਸਿੰਘ ਸੰਧੂ ਵਾਇਸ ਪ੍ਰਧਾਨ ਕਾਂਗਰਸ , ਗੁਰਪ੍ਰੀਤ ਸਿੰਘ ਪੱਡਾ ਸਵਰਨ ਸਿੰਘ ਚੰਡੀਗੜੀਆ ਨੇ ਵੀ ਪੇਸ਼ ਕੀਤੇ ਇਸ ਮੌਕੇ ਸਮਾਜ ਸੇਵਕ ਉਂਕਾਰ ਸਿੰਘ ਕਾਰੀ ਜੈਲਦਾਰ ਧਾਲੀਵਾਲ , ਸਵਰਨ ਸਿੰਘ ਚੰਡੀਗੜੀਆ ਨੇ ਸ਼ਹੀਦ ਡਿਪਟੀ ਸ਼ੇਰਿਫ ਸੰਦੀਪ ਸਿੰਘ ਧਾਲੀਵਾਲ ਬਾਰੇ ਦੱਸਿਆ ਕਿ ਇਹਨਾ ਨੇ ਪਿੰਡ ਧਾਲੀਵਾਲ ਬੇਟ ਦਾ ਨਾਮ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਕੀਤਾ ਹੈ । ਸਾਨੂੰ ਸ਼ਹੀਦ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਤੇ ਫਖਰ ਹੈ । ਉਹਨਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾ ਦੀ ਯਾਦ ਨੂੰ ਸਮਰਪਿਤ ਸਮਾਜ ਵਿੱਚ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਜਾਣਗੇ । ਇਸ ਮੌਕੇ ਮਹਿੰਦਰ ਸਿੰਘ ਮੈਂਬਰ ਪੰਚਾਇਤ ਮੈਂਬਰ ਪੰਚਾਇਤ ਸੰਨੀ , ਬਾਬਾ ਦਿਆਲ ਸਿੰਘ , ਜਸਵੰਤ ਸਿੰਘ ਆੜਤੀ , ਅਵਤਾਰ ਸਿੰਘ ਸਾਬਕਾ ਮੈਂਬਰ ਪੰਚਾਇਤ , ਜਰਨੈਲ ਸਿੰਘ ਸਾਬਕਾ ਮੈਂਬਰ ਪੰਚਾਇਤ , ਮਾਨ ਸਿੰਘ ਸਾਬਕਾ ਸਰਪੰਚ , ਰੇਸ਼ਮ ਸਿੰਘ ਫੌਰਮੈਨ , ਰੇਸ਼ਮ ਸਿੰਘ , ਮਲਕੀਤ ਸਿੰਘ ਪੱਪੂ , ਸੁਰਜੀਤ ਸਿੰਘ ਸੀਤਾ ਪ੍ਰੀਤਮ ਸਿੰਘ , ਸਰਬਜੀਤ ਸਿੰਘ , ਸੁਰਿੰਦਰ ਸਿੰਘ , ਮਹਿੰਦਰ ਸਿੰਘ , ਰਛਪਾਲ ਸਿੰਘ , ਜਰਨੈਲ ਸਿੰਘ ਫੌਜੀ , ਅਵਤਾਰ ਸਿੰਘ , ਜੈਵੀਰ ਸਿੰਘ , ਵਿਜੇ ਕੁਮਾਰ , ਨਿਰਮਲ ਸਿੰਘ , ਮਨਜੀਤ ਸਿੰਘ , ਦਾਰਾ ਸਿੰਘ , ਰਛਪਾਲ ਸਿੰਘ ਖ਼ਾਲੀ , ਬਾਬਾ ਜੀਤ ਸਿੰਘ , ਮੁਖਤਿਆਰ ਸਿੰਘ , ਬਾਬਾ ਹਰਭਜਨ ਸਿੰਘ , ਬਾਬਾ ਗੁਰਪ੍ਰੀਤ ਸਿੰਘ , ਪ੍ਰਭਦਿਆਲ ਸਿੰਘ , ਬਲਕਾਰ ਸਿੰਘ ਧਾਲੀਵਾਲ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜਿਰ ਸਨ ।

Today Now News

RELATED ARTICLES
- Advertisment -

POPULAR POSTS