ਕਿਸਾਨ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਦਰਸ਼ਨ ਸਿੰਘ ਰੌਲੀ ਵੱਲੋਂ ਨੇਚਰ ਪਾਰਕ ਵਿਖੇ ਕੀਤੀ ਗਈ

ਮੋਗਾ (ਹੈਪੀ ਢੰਡ) : ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨੂੰ ਭਾਰਤ ਬੰਦ ਦੇ ਸੱਦੇ ਸਬੰਧੀ ਅੱਜ ਜਿਲ੍ਹਾ ਮੋਗਾ ਦੀਆਂ ਕਿਸਾਨ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਦਰਸ਼ਨ ਸਿੰਘ ਰੌਲੀ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਵਿਖੇ ਕੀਤੀ ਗਈ। ਇਸ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਗਟ ਸਿੰਘ ਸਾਫੂਵਾਲਾ, ਜਗਜੀਤ ਸਿੰਘ ਧੂੜਕੋਟ, ਗੁਰਬਚਨ ਸਿੰਘ ਚੰਨੂਵਾਲਾ, ਜਸਵੰਤ ਸਿੰਘ ਜੈਮਲਵਾਲਾ,ਅਤੇ ਪਰਮਜੀਤ ਸਿੰਘ ਬੱਡੂਵਾਲ ਨੇ ਕਿਹਾ ਕਿ ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਭਾਰਤ ਬੰਦ ਕੀਤਾ ਜਾ ਰਿਹਾ ਹੈ। ਕਿਉਂਕਿ ਕੇਂਦਰ ਸਰਕਾਰ ਦੇ ਖੇਤੀ ਬਾਰੇ ਤਿੰਨ ਕਾਨੂੰਨ ਇਕੱਲੀ ਕਿਸਾਨੀ ਨੂੰ ਹੀ ਨਹੀਂ ਉਜਾੜਨਗੇ, ਬਲਕਿ ਇਹ ਦੇਸ਼ ਦੇ ਸਾਰੇ ਵਰਗਾਂ ਨੂੰ ਤਬਾਹ ਕਰਨਗੇ। ਇਸ ਲਈ ਸਭ ਵਰਗ ਭਾਰਤ ਬੰਦ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ।
ਇਹਨਾਂ ਆਗੂਆਂ ਨੇ ਕਿਹਾ ਕਿ ਭਾਰਤ ਬੰਦ ਵਾਲੇ ਦਿਨ ਮੋਗੇ ਦੇ ਮੁੱਖ ਚੌਂਕ ਵਿੱਚ ਇਕੱਠ ਕੀਤਾ ਜਾਵੇਗਾ, ਜਿਸ ਵਿੱਚ ਕਿਸਾਨ-ਮਜ਼ਦੂਰ, ਮੁਲਾਜ਼ਮ, ਦੁਕਾਨਦਾਰ ਅਤੇ ਹੋਰ ਸਭ ਵਰਗ ਸ਼ਾਮਲ ਹੋਣਗੇ। ਇਸਦੇ ਲਈ ਹੋਰਨਾਂ ਸੰਸਥਾਵਾਂ ਅਤੇ ਸੰਗਠਨਾਂ ਨਾਲ ਜਲਦ ਹੀ ਇੱਕ ਸਾਂਝੀ ਮੀਟਿੰਗ ਕੀਤੀ ਜਾਵੇਗੀ।
ਕਿਸਾਨ ਆਗੂਆਂ ਮੀਟਿੰਗ ਵਿੱਚ ਵਿਚਾਰ ਚਰਚਾ ਕਰਕੇ ਕਿਹਾ ਕਿ ਕੋਈ ਵੀ ਰਾਜਨੀਤਕ ਪਾਰਟੀ ਕਿਸਾਨ ਮੋਰਚੇ ਦੇ ਨਾਅਰਿਆਂ ਅਤੇ ਨਾਂਅ ਦਾ ਸਹਾਰਾ ਲੈ ਕੇ ਆਪਣੀਆਂ ਸਿਆਸੀ ਰੋਟੀਆਂ ਨਾ ਸੇਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਤਖਾਣਵੱਧ, ਜਗਤਾਰ ਸਿੰਘ ਚੋਟੀਆਂ, ਰਘਬੀਰ ਸਿੰਘ ਰਣਸੀਂਹ, ਗੁਰਮੇਲ ਸਿੰਘ ਡਰੋਲੀ ਭਾਈ, ਭੁਪਿੰਦਰ ਸਿੰਘ ਦੌਲਤਪੁਰਾ, ਜਸਵੀਰ ਸਿੰਘ ਮੰਦਰ, ਬਲਵਿੰਦਰ ਸਿੰਘ ਮਾਣੂੰਕੇ, ਈਸ਼ਰ ਸਿੰਘ, ਸੱਜਣ ਸਿੰਘ, ਨਿਰਮਲ ਸਿੰਘ ਕਾਲੀਏਵਾਲਾ, ਸੂਰਤ ਸਿੰਘ ਬ੍ਰਾਹਮਕੇ ਅਤੇ ਸੁਖਜਿੰਦਰ ਮਹੇਸਰੀ ਹਾਜਰ ਸਨ।






