16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਗਰਵਾਲ ਸਮਾਜ ਸਭਾ ਦੀ ਟੀਮ ਵੱਲੋਂ ਵੇਦਾਂਤ ਨਗਰ ਮੋਗਾ ਵਿੱਚ ਇੱਕ ਮੀਟਿੰਗ...

ਅਗਰਵਾਲ ਸਮਾਜ ਸਭਾ ਦੀ ਟੀਮ ਵੱਲੋਂ ਵੇਦਾਂਤ ਨਗਰ ਮੋਗਾ ਵਿੱਚ ਇੱਕ ਮੀਟਿੰਗ ਕੀਤੀ

ਪੀ ਐਨ ਮਿੱਤਲ (ਜ਼ਿਲ੍ਹਾ ਮੁਖੀ) ਅਤੇ ਮਨੋਜ ਬਾਂਸਲ (ਜ਼ਿਲ੍ਹਾ ਮੁਖੀ ਯੂਥ ਵਿੰਗ) ਨੇ ਕੀਤੀ ਅਗਵਾਈ

ਮੋਗਾ (ਹੈਪੀ-ਹਰਪਾਲ) : ਅਗਰਵਾਲ ਸਮਾਜ ਸਭਾ ਦੀ ਟੀਮ ਵੱਲੋਂ ਵੇਦਾਂਤ ਨਗਰ ਮੋਗਾ ਵਿੱਚ ਪੀ ਐਨ ਮਿੱਤਲ (ਜ਼ਿਲ੍ਹਾ ਮੁਖੀ) ਅਤੇ ਮਨੋਜ ਬਾਂਸਲ (ਜ਼ਿਲ੍ਹਾ ਮੁਖੀ ਯੂਥ ਵਿੰਗ) ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਮੁਖੀ ਡਾ ਅਜੈ ਕਾਂਸਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੀਟਿੰਗ ਵਿੱਚ ਅਗਰਵਾਲ ਭਾਈਚਾਰੇ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਅਜੈ ਕਾਂਸਲ ਜੀ ਨੇ ਕਿਹਾ ਕਿ ਅਗਰਵਾਲ ਸਮਾਜ ਸਭਾ ਵੱਲੋਂ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਜੇਕਰ ਕਿਸੇ ਵਿਅਕਤੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਸੁਸਾਇਟੀ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ। ਸ਼ੁਰੂ ਤੋਂ ਹੀ ਹੋਣਹਾਰ ਬੱਚਿਆਂ ਦਾ ਅਗਰਵਾਲ ਸਮਾਜ ਸਭਾ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ, ਇਸੇ ਮੁਹਿੰਮ ਤਹਿਤ ਅੱਜ ਇਸ ਮੌਕੇ ਡਾ. ਸੁਰਿੰਦਰ ਕਾਂਸਲ, ਭੁਪੇਸ਼ ਗੁਪਤਾ, ਸੰਜੀਵ ਸਿੰਗਲਾ, ਬ੍ਰਿਜ ਮੋਹਨ ਗੋਇਲ, ਭਾਰਤ ਭੂਸ਼ਣ, ਕੇ ਕੇ ਮਿੱਤਲ, ਪ੍ਰਿਯਵਰਤ ਗੁਪਤਾ, ਰੋਬਿਨ ਕਾਂਸਲ, ਰਾਮ ਪ੍ਰਸਾਦ ਗਰਗ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS