16.8 C
Chandigarh

TODAY NOW NEWS

Friday, March 20, 2026
Homeਲਾਈਫ ਸਟਾਈਲਸਿਹਤਸਿਹਤ ਵਿਭਾਗ ਵੱਲੋ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾ ਹੇਠ ਇਕ ਵਿਸ਼ਾਲ ਸਾਇਕਲ...

ਸਿਹਤ ਵਿਭਾਗ ਵੱਲੋ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾ ਹੇਠ ਇਕ ਵਿਸ਼ਾਲ ਸਾਇਕਲ ਰੈਲੀ

ਬਲੱਡ ਪਰੈਸ਼ਰ , ਸ਼ੂਗਰ ਕੈਸਰ ਵਰਗੀਆਂ ਬਿਮਾਰੀਆਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਈ

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਅਜੋਕੀ ਜੀਵਨ ਸ਼ੈਲੀ ਅਤੇ ਸਰੀਰਕ ਕਸਰਤ ਦੀ ਘਾਟ ਕਾਰਨ ਗੈਰ ਸੰਚਾਰਿਤ ਬਿਮਾਰੀਆਂ ਜਿਵੇ ਹਾਈ ਬਲੱਡ ਪਰੈਸ਼ਰ , ਸ਼ੂਗਰ ਕੈਸਰ ਵਰਗੀਆਂ ਬਿਮਾਰੀਆਂ ਦੀ ਬਹੁਤਾਤ ਹੋ ਰਹੀ ਹੈ ਅਤੇ ਇਹਨਾੰ ਬਿਮਾਰੀਆਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਵਿਭਾਗ ਵੱਲੋ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫਿਟ ਲਾਈਫ ਸਾਇਕਲ ਸੰਸਥਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਤੋ ਇਕ ਵਿਸ਼ਾਲ ਸਾਇਕਲ ਰੈਲੀ ਦਾ ਅਯੋਜਨ ਕੀਤਾ ਗਿਆ । ਇਸ ਰੈਲੀ ਵਿੱਚ 50 ਤੋ 60 ਸਾਇਕਲਿਸਟ ਨੇ ਹਿੱਸਾ ਲਿਆ ਰੈਲੀ ਨੂੰ ਡਾ ਜਸਵਿੰਦਰ ਸਿੰਘ ਇ. ਸਿਵਲ ਹਸਪਤਾਲ ਅਤੇ ਡਾ ਬਲਵਿੰਦਰ ਸਿੰਘ ਨੇ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਹਿਸਿਆ ਲਈ ਰਵਾਨਾ ਕੀਤਾ ।

ਇਸ ਮੋਕੇ ਡਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹਨਾੰ ਬਿਮਾਰੀਆਂ ਪ੍ਰਤੀ ਜਾਗਰੂਕਤਾ ਸਲੋਗਨ ਨੂੰ ਗੁਬਾਰਿਆ ਰਹੀ ਹਵਾ ਵਿੱਚ ਉਡਾਇਆ ਗਿਆ ਇਹ ਸਾਈਕਲ ਰੈਲੀ ਪ੍ਰਭਾਤ ਚੋਕ ਗੋਰਮਿੰਟ ਕਾਲਿਜ ਚੋਕ , ਸ਼ੈਸਨ ਚੋਕ , ਮਾਹਿਲਪੁਰ ਅੱਡਾ ਤੋ ਹੁੰਦੀ ਹੋਈ ਘੰਟਾ ਘਰ ਤੋ ਹੁੰਦੀ ਹੋਈ ਸਿਵਲ ਹਸਪਤਾਲ ਵਿਖੇ ਖਤਮ ਹੋਈ । ਰੈਲੀ ਵਿੱਚ ਜਿਥੇ ਸਵੈ ਸੈਵੀ ਸੰਸਥਾਂ ਸਇਕਲ ਕਲੱਬ ਦਾ ਸਹਿਯੋਗ ਰਿਹਾ ਉਥੇ ਪੁਲਿਸ ਪ੍ਰਸ਼ਾਸਿਨ ਵੱਲੋ ਵੀ ਇਸ ਰੈਲੀ ਦੀ ਸੰਚਾਰੂ ਰੂਪ ਵਿੱਚ ਚਲਾਉਣ ਵਿਚ ਸਹਿਯੋਗ ਰਿਹਾ

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜਿਲਾ ਪਰਿਵਾਰ ਭਲਾਈ ਅਫਸਰ ਡਾ ਅਰੁਣ ਵਰਮਾ ਨੇ ਦੱਸਿਆ ਕਿ ਸਰਕਾਰ ਵੱਲੋ ਗੈਰ ਸੰਚਾਰਿਤ ਬਿਮਾਰੀਆੰ ਪ੍ਰਤੀ ਲੋਕਾਂ ਵਿੱਚ ਜਾਗਰੂਕਾਤ ਲਈ ਸਮੂਹ ਸਿਹਤ ਸੰਸਥਾਂ ਐਨ. ਸੀ. ਡੀ ਸੈਲ ਬਣਾਕੇ ਸੇਵਾਵਾਂ ਦਿੱਤੀਆਂ ਜਾਦੀਆ ਹਨ ਅਤੇ ਉਹਨਾਂ ਨੂੰ ਇਹਨਾਂ ਬਿਮਾਰੀਆ ਤੋ ਬਚਾਅ ਲਈ ਰੋਜਾਨਾ ਕਸਰਤ ਕਰਨ , ਤਲੇ ਹੋਏ ਪਦਾਰਥ , ਜੰਕ ਫੂਡ , ਤੰਬਾਕੂ, ਸ਼ਰਾਬ ਦੇ ਸੇਵਨ ਤੇ ਪਰਹੇਜ ਕਰਨ ਬਾਰੇ ਜਾਗਰੂਕ ਕਰਨ ਦੇ ਨਾਲ ਲਿਖਤ ਸਮਗਰੀ ਵੀ ਦਿੱਤੀ ਜਾਦੀ ਹੈ । ਉਹਨਾਂ ਦੱਸਿਆ ਕਿ ਸਾਈਕਲ ਰੈਲੀ ਦਾ ਉਦੇਸ਼ ਲੋਕਾਂ ਨੂੰ ਸਰੀਰਕ ਗਤੀ ਵਿਧੀਆਂ ਤੇਜ ਕਰਨ ਬਾਰੇ ਪ੍ਰਰੇਤ ਕਰਨ ਦਾ ਹੈ ।

Today Now News

RELATED ARTICLES
- Advertisment -

POPULAR POSTS