16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਾਭਾ ਬਲਾਕ ਦੇ ਪਿੰਡ ਦੋਦਾ ਵਿਖੇ ਇੱਕ ਵਿਅਕਤੀ ਵੱਲੋਂ ਆਪਣੇ ਪਲਾਟ ਵਿੱਚ...

ਨਾਭਾ ਬਲਾਕ ਦੇ ਪਿੰਡ ਦੋਦਾ ਵਿਖੇ ਇੱਕ ਵਿਅਕਤੀ ਵੱਲੋਂ ਆਪਣੇ ਪਲਾਟ ਵਿੱਚ ਕੀਤੀ ਜਾ ਰਹੀ ਖਸ-ਖਸ ਦੀ ਖੇਤੀ

ਪੁਲੀਸ ਵੱਲੋਂ ਰੇਡ ਕਰਕੇ ਮੌਕੇ ਤੇ 6 ਕਿੱਲੋ 400 ਗ੍ਰਾਮ ਖਸ-ਖਸ ਦੇ ਬੂਟੇ ਬਰਾਮਦ ਕਰ ਦੋਸ਼ੀ ਖਿਲਾਫ ਮਾਮਲਾ ਦਰਜ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਵਿੱਚ ਨਸ਼ੇ ਦੇ ਵਗਦੇ ਦਰਿਆ ਨੂੰ ਰੋਕਣ ਲਈ ਪੰਜਾਬ ਪੁਲੀਸ ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜ਼ਿਆਦਾਤਰ ਨਸ਼ਾ ਤਸਕਰ ਬਾਹਰਲੇ ਸੂਬਿਆਂ ਵਿਚੋਂ ਨਸ਼ਾ ਲਿਆ ਕੇ ਪੰਜਾਬ ਵਿਚ ਸਪਲਾਈ ਕਰਦੇ ਪੁਲਿਸ ਵੱਲੋਂ ਧਰ ਦਬੋਚੇ ਜਾਂ ਰਹੇ ਹਨ। ਪਰ ਹੁਣ ਨਸ਼ਾ ਤਸਕਰ ਨਵੇਂ-ਨਵੇਂ ਹੱਥ ਕੰਡੇ ਅਪਣਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਦੋਦਾ ਵਿਖੇ ਜਿੱਥੇ ਇੱਕ ਵਿਅਕਤੀ ਵੱਲੋਂ ਖਸ-ਖਸ ਦੀ ਖੇਤੀ ਆਪਣੇ ਪਲਾਟ ਵਿੱਚ ਕੀਤੀ ਜਾ ਰਹੀ ਤੇ ਪੁਲੀਸ ਵੱਲੋਂ ਜਦੋਂ ਰੇਡ ਕੀਤੀ ਗਈ ਤਾਂ ਮੌਕੇ ਤੇ 6 ਕਿੱਲੋ 400 ਗ੍ਰਾਮ ਖਸ-ਖਸ ਦੇ ਬੂਟੇ ਬਰਾਮਦ ਕਰਕੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ, ਮੌਕੇ ਤੇ ਦੋਸ਼ੀ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਸ ਨੇ ਦੋਸ਼ੀ ਦੇ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਮੌਕੇ ਤੇ ਜਾਂਚ ਅਧਿਕਾਰੀ ਲਾਲ ਚੰਦ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਲਦੀਪ ਸਿੰਘ ਵਾਸੀ ਦੋਦਾ ਦਾ ਰਹਿਣ ਵਾਲਾ ਜੋ ਆਪਣੇ ਪਲਾਟ ਵਿਚ ਖਸਖਸ ਦੀ ਖੇਤੀ ਕਰ ਰਿਹਾ ਹੈ, ਪੁਲੀਸ ਨੇ ਜਦੋਂ ਰੇਡ ਕੀਤੀ ਤਾਂ ਮੌਕੇ ਤੇ 6 ਕਿੱਲੋ 400 ਗ੍ਰਾਮ ਖਸ-ਖਸ ਦੇ ਬੂਟੇ ਬਰਾਮਦ ਕਰਕੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਦੋਸ਼ੀ ਪੁਲਸ ਦੀ ਗ੍ਰਿਫਤ ਵਿਚੋਂ ਬਾਹਰ ਹੈ ਅਤੇ ਦੋਸ਼ੀ ਨੂੰ ਛੇਤੀ ਹੀ ਫੜ ਲਿਆ ਜਾਵੇਗਾ। ਦੋਸ਼ੀ ਦੇ ਖਿਲਾਫ ਐੱਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Today Now News

RELATED ARTICLES
- Advertisment -

POPULAR POSTS