16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਾਭਾ : ਗਲਵੱਟੀ ਵਿਖੇ ਪੰਡਤ ਪ੍ਰਸ਼ੋਤਮ ਦਾਸ ਜੀ ਦੀ ਯਾਦ ਵਿੱਚ ਇਕ...

ਨਾਭਾ : ਗਲਵੱਟੀ ਵਿਖੇ ਪੰਡਤ ਪ੍ਰਸ਼ੋਤਮ ਦਾਸ ਜੀ ਦੀ ਯਾਦ ਵਿੱਚ ਇਕ ਵਿਸ਼ਾਲ ਹਾਲ ਕਮਰਾ ਮੰਦਿਰ ਨੂੰ ਸਮਰਪਿਤ

ਲੱਖਾਂ ਦੀ ਲਾਗਤ ਨਾਲ ਤਿਆਰ ਹਾਲ ਕਮਰਾ ਲੋੜ ਵੇਲੇ ਹਰ ਅਮੀਰ ਗਰੀਬ ਦੇ ਕੰਮ ਆਵੇਗਾ : ਮੋਹਨ ਲਾਲ

ਨਾਭਾ (ਸੁਖਚੈਨ ਲੁਬਾਣਾ) : ਇਕ ਪਾਸੇ ਜਿਥੇ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਹੇ।ਉਥੇ ਹੀ ਇਸ ਪਵਿੱਤਰ ਤਿਉਹਾਰ ਮੌਕੇ ਵੱਖੋ-ਵੱਖਰੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਗਲਵੱਟੀ ਵਿਖੇ ਪੰਡਤ ਪ੍ਰਸ਼ੋਤਮ ਦਾਸ ਜੀ ਦੀ ਯਾਦ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਇਕ ਵਿਸ਼ਾਲ ਹਾਲ ਕਮਰਾ ਤਿਆਰ ਕਰਕੇ ਮੰਦਿਰ ਨੂੰ ਸਮਰਪਿਤ ਕੀਤਾ ਗਿਆ ।ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਿੰਡ ਵਿੱਚ ਕੋਈ ਵੱਡਾ ਹਾਲ ਕਮਰਾ ਨਹੀਂ ਸੀ ਇਹ ਪਿੰਡ ਦੇ ਹਰ ਗ਼ਰੀਬ ਅਮੀਰ ਦੇ ਲਈ ਕੰਮ ਆਵੇਗਾ।

ਇਹ ਹੈ ਨਾਭਾ ਬਲਾਕ ਦਾ ਪਿੰਡ ਗਲਵੱਟੀ ਜਿਥੇ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕਰਕੇ ਹਾਲ ਕਮਰਾ ਪੰਡਤ ਪ੍ਰਸ਼ੋਤਮ ਦਾਸ ਜੀ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆ ਪਰਿਵਾਰਕ ਮੈਂਬਰਾਂ ਨੇ ਮੰਦਰ ਨੂੰ ਸਮਰਪਿਤ ਕੀਤਾ, ਕਿਉਂਕਿ ਪਿੰਡ ਵਿੱਚ ਕੋਈ ਵਿਸ਼ਾਲ ਹਾਲ ਕਮਰਾ ਨਹੀਂ ਸੀ ਅਤੇ ਪਿੰਡ ਵਾਸੀਆਂ ਨੂੰ ਸਮਾਗਮ ਕਰਵਾਉਣ ਵਿੱਚ ਕਾਫ਼ੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਪਿੰਡ ਵਾਸੀ ਇਸ ਉਪਰਾਲੇ ਤੋਂ ਕਾਫ਼ੀ ਖ਼ੁਸ਼ ਹਨ।

ਇਸ ਮੌਕੇ ਤੇ ਇੰਦੂ ਬਾਲਾ ਅਤੇ ਮੋਹਨ ਲਾਲ ਨੇ ਦੱਸਿਆ ਕਿ ਇਹ ਅਸੀਂ ਹਾਲ ਕਮਰਾ ਪੰਡਤ ਪ੍ਰਸ਼ੋਤਮ ਦਾਸ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਕਿਉਂਕਿ ਪਿੰਡ ਵਿੱਚ ਕੋਈ ਸਮਾਗਮ ਦੇ ਲਈ ਵਿਸ਼ਾਲ ਹਾਲ ਕਮਰਾ ਨਹੀਂ ਸੀ ਜਿਸ ਕਰਕੇ ਸਾਡੀ ਮਨ ਦੀ ਇੱਛਾ ਸੀ ਕਿ ਅਸੀਂ ਇਹ ਕਾਰਜ ਕਰੀਏ।

ਇਸ ਮੌਕੇ ਤੇ ਪਿੰਡ ਦੇ ਸਰਪੰਚ ਕੰਵਲਜੀਤ ਅਤੇ ਪਿੰਡ ਵਾਸੀ ਹਾਕਮ ਸਿੰਘ ਨੇ ਕਿਹਾ ਕਿ ਜੋ ਪ੍ਰਸ਼ੋਤਮ ਦਾਸ ਜੀ ਦੀ ਯਾਦ ਵਿੱਚ ਇਹ ਵਿਸ਼ਾਲ ਹਾਲ ਕਮਰਾ ਬਣਾਇਆ ਗਿਆ ਹੈ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਪਿੰਡ ਵਿੱਚ ਕੋਈ ਇਸ ਤਰ੍ਹਾਂ ਦਾ ਵਿਸ਼ਾਲ ਹਾਲ ਕਮਰਾ ਨਹੀਂ ਸੀ ਅਤੇ ਇਹ ਹਾਲ ਕਮਰਾ ਪਿੰਡ ਨੂੰ ਸਮਰਪਤ ਕੀਤਾ ਗਿਆ ਹੈ।

Today Now News

RELATED ARTICLES
- Advertisment -

POPULAR POSTS