ਮਜਦੂਰ ਮੰਗਾ ਦੀ ਪ੍ਰਾਪਤੀ ਵਾਲਾ 11 ਸੂਤਰੀ ਮੰਗ ਪੱਤਰ ਡੀ.ਸੀ. ਤਰਨ ਤਾਰਨ ਨੂੰ ਸੌਂਪਿਆ ਗਿਆ ।

ਤਰਨ ਤਾਰਨ (ਜਸਬੀਰ ਸਿੰਘ) : ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਡੀ.ਸੀ. ਤਰਨ ਤਾਰਨ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਵਿਸਾਲ ਧਰਨੇ ਵਿੱਚ ਸੈਂਕੜੇ ਮਜ਼ਦੂਰ ਔਰਤਾਂ ਤੇ ਮਰਦਾ ਨੇ ਭਾਗ ਲਿਆ। ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭੈਲ ਹਰਜਿੰਦਰ ਸਿੰਘ ਚੂੰਘ ਜਗਿੰਦਰ ਸਿੰਘ ਖਡੂਰ ਸਾਹਿਬ ਨੇ ਕੀਤੀ।ਵਿਸਾਲ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਜਿਲ੍ਹਾ ਜਨਰਲ ਸਕੱਤਰ ਚਮਨ ਲਾਲ ਦਰਾਜਕੇ ਨੇ ਬੋਲਦਿਆਂ ਕਿਹਾ ਕਿ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਜਿਆ ਸਮੇਤ ਬੇਜਮੀਨੇ ਮਜ਼ਦੂਰਾਂ ਦੇ ਸਮੁੱਚੇ ਕਰਜੇ ਮਾਫ ਕੀਤੇ ਜਾਣ । ਮਜ਼ਦੂਰਾਂ ਨੂੰ ਬਿਨਾਂ ਵਿਆਜ ਲੰਮੀ ਮਿਆਦ ਦੇ ਕਰਜੇ ਬਿਨਾਂ ਗਰੰਟੀ ਦੇਣਾ ਯਕੀਨੀ ਕੀਤਾ ਜਾਵੇ ਅਤੇ ਸਹਿਕਾਰੀ ਬੈਂਕਾ ਦੇ ਮਾਫ ਕੀਤੇ ਕਰਜਿਆ ਤੇ ਅਮਲਦਾਰੀ ਹੋਵੇ ਅਤੇ ਸੁਸਾਇਟੀ ਬੈਂਕਾਂ ਚ ਮਜ਼ਦੂਰਾਂ ਨੂੰ ਮੈਂਬਰ ਬਣਾਕੇ ਹੱਦ ਕਰਜੇ ਦੀ ਰਕਮ ਵਧਾਈ ਜਾਵੇ । ਕਰੋਨਾ ਮਹਾਮਾਰੀ ਦੀ ਆੜ ਹੇਠ ਜਨਤਕ ਸੰਘਰਸ਼ਾਂ ਤੇ ਲਾਈਆ ਪਾਬੰਦੀਆਂ ਖਤਮ ਕੀਤੀਆ ਜਾਣ ਇਸ ਆੜ ਹੇਠ ਸੰਘਰਸ਼ਸ਼ੀਲ ਆਗੂ/ ਵਰਕਰਾਂ ਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ ਅਤੇ ਦੇਸ਼ ਭਰ ਵਿੱਚ ਲੋਕ ਪੱਖੀ ਬੁੱਧੀਜੀਵੀ ਅਤੇ ਜਮਹੂਰੀ ਕਾਰਕੁੰਨਾਂ ਨੂੰ ਜਿਨ੍ਹਾਂ ਜੇਲੀ ਧੱਕਿਆ ਗਿਆ ਤੁਰੰਤ ਰਿਹਾ ਕੀਤਾ ਜਾਵੇ । ਬਿਜਲੀ ਸੋਧ ਬਿਲ 2020 ਰੱਦ ਕਰਕੇ ਮੌਜੂਦਾ ਸਮੇਂ ਮਜ਼ਦੂਰਾਂ ਨੂੰ ਭੇਜੇ ਜਾ ਰਹੇ ਬਿਲ ਮਾਫ ਕੀਤੇ ਜਾਣ । ਇਕੱਠ ਵੱਲੋਂ ਦੋਵੇ ਹੱਥ ਖੜੇ ਕਰਕੇ ਸਰਬ ਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਬੀਤੇ ਦਿਨੀਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸੰਜੂਕਤ ਸਕੱਤਰ ਜਗਜੀਤ ਸਿੰਘ ਜਸੇਆਣਾ ਉਪਰ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ । ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਸ਼ਮਣ ਸਿੰਘ ਸੇਵੇ ਵਾਲਾ ਨੂੰ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਵੈਰੋਵਾਲ,ਜਰਨੈਲ ਸਿੰਘ ਰਸੂਲਪੁਰ,ਬਲਵੰਤ ਸਿੰਘ ਜਿਉਣੇਕੇ,ਦਿਆਲ ਸਿੰਘ ਲੋਹਕਾ,ਪ੍ਰੇਮ ਸਿੰਘ ਸਰਾਂ ਤਲਵੰਡੀ,ਲਾਜਰ ਲਾਖਣਾ ਆਦਿ ਆਗੂ ਹਾਜਰ ਸਨ। ਧਰਨੇ ਦੇ ਅੰਤ ਵਿੱਚ ਮਜਦੂਰ ਮੰਗਾ ਦੀ ਪ੍ਰਾਪਤੀ ਵਾਲਾ 11 ਸੂਤਰੀ ਮੰਗ ਪੱਤਰ ਡੀ ਸੀ ਤਰਨ ਤਾਰਨ ਨੂੰ ਸੌਂਪਿਆ ਗਿਆ ।






