17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੁਰੂਦੁਆਰਾ ਬਾਬਾ ਸਿੱਧਸਰ ਸਾਹਿਬ ਰੰਗੀਆਂ ਕੋਠੇ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ

ਗੁਰੂਦੁਆਰਾ ਬਾਬਾ ਸਿੱਧਸਰ ਸਾਹਿਬ ਰੰਗੀਆਂ ਕੋਠੇ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ

ਕਿਸਾਨੀ ਸੰਘਰਸ ਚ ਸਹੀਦ ਹੋਏ ਸਿੰਘਾ ਦੀ ਚੜਦੀ ਕਲਾ ਲਈ ਕਰਵਾਇਆ ਸਮਾਗਮ

ਬਰਨਾਲਾ (ਕਰਨਪਰੀਤ ਧੰਦਰਾਲ) : ਸੱਚਖੰਡ ਵਾਸੀ ਬਾਬਾ ਜਸਵੰਤ ਸਿੰਘ ਜੀ ਮੋਰਾਂਵਾਲੀ ਦੀ ਸਲਾਨਾ ਯਾਦ ਬਰਸੀ ਅਤੇ ਚੱਲ ਰਹੇ ਕਿਸਾਨੀ ਸੰਘਰਸ ਚ ਸਹੀਦ ਹੋਏ ਸਿੰਘਾ ਦੀ ਚੜਦੀ ਕਲਾ ਲਈ ਬਰਨਾਲਾ ਦੇ ਗੁਰੂਦੁਆਰਾ ਬਾਬਾ ਸਿੱਧੂਸਰ ਸਾਹਿਬ ਰੰਗੀਆਂ ਕੋਠੇ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਅਤੇ ਸਮੂਹ ਸਾਧ ਸੰਗਤ ਵੱਲੋਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪੰਥ ਦੇ ਸੰਤ ਮਹਾਂਪੁਰਖ ਬਾਬਾ ਸੁਖਦੇਵ ਸਿੰਘ ਜੀ ਖੋਜਕੀ ਪੁਰ ਵਾਲੇ,ਬਾਬਾ ਦਾਰਾ ਸਿੰਘ ਗ¹ਰਦ¹ਆਰਾ ਦੁੱਖ ਭੰਜਨ ਸਾਹਿਬ ਵਾਲੇ ਆਦਿ ਪ੍ਰਚਾਰਕਾਂ ਨੇਂ ਪਹੁੰਚ ਕੇ ਮਾਲਕ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਆਪ ਤੋਂ ਵਿਧਾਇਕ ਗੁਰਮੀਤ ਮੀਤ ਹੇਅਰ,ਅਕਾਲੀ ਦਲ ਤੋਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾਂ, ਜੱਥੇਦਾਰ ਪਰਮਜੀਤ ਸਿੰਘ ਖਾਲਸਾ,ਸੀਨੀਅਰ ਆਗੂ ਜਤਿੰਦਰ ਜਿੰਮੀ,ਜੱਥੇਦਾਰ ਜਰਨੈਲ ਸਿੰਘ ਭੋਤਨਾਂ,ਅਕਾਲੀ ਦਲ ਦੇ ਸ਼ਹਿਰੀ ਪਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾਂ,ਬੀਬੀ ਕਾਲੀ ਨਰੈਣ ਡੇਰਾ ਗੋਪੀ ਨਰਾਇਣ, ਸੁਖਮੰਦਰ ਸਿੰਘ ਮੋੜ ,ਸਿਕੰਦਰ ਸਿੰਘ ਹੈਡ ਗਰੰਥੀ ਗੁਰੂਦੁਆਰਾ ਦਾਤਣ ਸਾਹਿਬ,ਬਾਬਾ ਅਜੈਬ ਸਿੰਘ ਗੁਰੂਦੁਆਰਾ ਪੰਜ ਪਿਆਰੇ ਨਗਰ ਪੰਚਾਇਤ ਆਦਿ ਨੇਂ ਸ਼ਿਰਕਤ ਕੀਤੀ ਜਿੰਨਾ ਨੂੰ ਸਮੂਹ ਸਾਧ ਸੰਗਤ ਦੀ ਹਾਰਜੀ ਵਿੱਚ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਵਿੱਚ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।

Today Now News

RELATED ARTICLES
- Advertisment -

POPULAR POSTS