
ਬਰਨਾਲਾ 25 ,ਕਰਨਪ੍ਰੀਤ ਧੰਦਰਾਲ/- ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ੍ਰੀ ਰਜਿੰਦਰ ਗੁਪਤਾ ਦੀ ਰਹਿਨੁਮਾਈ ਹੇਠ ਟਰਾਈਡੈਂਟ ਫਾਊਂਡੇਸ਼ਨ ਵੱਲੋਂ ਫਰੀ ਮੈਡੀਕਲ ਕੈਂਪ ਧੌਲਾ ਪਿੰਡ ਵਿੱਚ ਲਾਇਆ ਗਿਆ ਟਰਾਈਡੈਂਟ ਫਾਊਂਡੇਸ਼ਨ ਦੇ ਚੇਅਪਰਸਨ ਸ਼੍ਰੀਮਤੀ ਮਧੂ ਗੁਪਤਾ ਪਤਨੀ ਸ਼੍ਰੀ ਰਜਿੰਦਰ ਗੁਪਤਾ ਤਹਿਤ ਇਸ ਫਾਊਂਡੇਸ਼ਨ ਵੱਲੋਂ ਲੋਕਾਂ ਦੀ ਭਲਾਈ ਅਤੇ ਸਮਾਜ ਸੇਵਾ ਲਈ ਬਣਾਈ ਗਈ ਇਕ ਸੰਸਥਾ ਹੈ ਜੋ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ।
ਸਿਵਿਲ ਹਸਪਤਾਲ ਬਰਨਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਨਿਰੋਗ ਦੇ ਅਧੀਨ ਇਸ ਕੈਂਪ ਦਾ ਉਦਘਾਟਨ ਜਸਵੀਰ ਸਿੰਘ ਔਲਖ ਸੀ ਐਮ ਓ ਬਰਨਾਲਾ ਨੇ ਕੀਤਾ ।ਓਹਨਾ ਨੇ ਮੌਕੇ ਤੇ ਪਹੁੰਚੇ ਹੋਏ ਲੋਕਾਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਓਹਨਾ ਨੂੰ ਸਿਹਤ ਤੇ ਸਾਫ਼ ਸਫਾਈ ਬਾਰੇ ਜਾਗਰੂਕ ਕੀਤਾ।ਇਹ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਨਾਲ ਲਗਦੀ ਡਿਸਪੈਂਸਰੀ ਵਿਚ ਲਗਾਇਆ ਗਿਆ।ਇਸ ਮੌਕੇ ਤੇ ਬਰਨਾਲਾ ਦੇ ਐਕਸ ਡੀਸੀ ਅਤੇ ਰਿਟਾਇਰਡ ਆਈ ਏ ਐੱਸ ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ,ਸਾਰਾ ਸ਼ਰਮਾ (ਸੀ ਈ ਓ) ਰੁਪਿੰਦਰ ਗੁਪਤਾ ਅਤੇ ਟਰਾਈਡੈਂਟ ਦੇ ਹੋਰ ਉੱਚ ਅਧਿਕਾਰੀ ਅਤੇ ਪਿੰਡ ਦੇ ਸਰਪੰਚ ਅਤੇ ਹੋਰ ਮੈਂਬਰ ਮੌਜੂਦ ਸਨ।
ਇਸ ਮੈਡੀਕਲ ਕੈਂਪ ਵਿਚ ਅੱਖਾਂ ਦੇ, ਹੱਡੀਆਂ ਦੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਅਤੇ ਜਨਰਲ ਮੈਡੀਸਿਨ ਦੇ ਮਾਹਿਰ ਡਾਕਟਰਾਂ ਨੇ ਧੌਲਾ ਅਤੇ ਆਸਪਾਸ ਦੇ ਇਲਾਕਾ ਦੇ ਕਾਫੀ ਮਰੀਜਾਂ ਦਾ ਚੈੱਕਅਪ ਕੀਤਾ ਅਤੇ ਸਾਰੇ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਇਸ ਕੈਂਪ ਵਿੱਚ ਲੋਕਾਂ ਦੇ ਮੁਫ਼ਤ ਟੈਸਟ ਕੀਤੇ ਗਏ ਜਿਨ੍ਹਾਂ ਵਿਚੋਂ ਇਕ ਟੈਸਟ ਬਲੱਡ ਸ਼ੂਗਰ ਦਾ ਵੀ ਸੀ।ਇਸ ਕੈਂਪ ਦਾ ਬਹੁਤ ਸਾਰੇ ਲੋਕਾਂ ਨੇ ਫਾਇਦਾ ਉਠਾਇਆ ਅਤੇ ਸਰਾਹਨਾ ਕੀਤੀ। ਟਰਾਈਡੈਂਟ ਗਰੁੱਪ ਦੇ ਬਹੁਤ ਸਾਰੇ ਮੈਂਬਰਾਂ ਨੇ ਵਲੰਟੀਅਰ ਵਜੋਂ ਇਸ ਕੈਂਪ ਵਿੱਚ ਸੇਵਾ ਨਿਭਾਈ। ਪਿੰਡ ਦੇ ਕਈ ਲੋਕਾਂ ਨੇ ਵੀ ਇਸ ਕੈਂਪ ਵਿੱਚ ਆਪਣਾ ਸਾਥ ਨਿਭਾਇਆ। ਟਰਾਈਡੈਂਟ ਫਾਊਂਡੇਸ਼ਨ ਦੀ ਟੀਮ ਮੁਤਾਬਿਕ ਆਉਣ ਵਾਲੇ ਸਮੇਂ ਵਿੱਚ ਟਰਾਈਡੈਂਟ ਫਾਊਂਡੇਸ਼ਨ ਵਲੋਂ ਇਸ ਤਰ੍ਹਾਂ ਦੇ ਹੋਰ ਕੈਂਪ ਲਗਾਏ ਜਾਣਗੇ






