16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੋਲਕਾਤਾ ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ 5 ਮੰਜ਼ਿਲਾਂ ਇਮਾਰਤ 'ਚ ਲੱਗੀ ਅੱਗ...

ਕੋਲਕਾਤਾ ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ 5 ਮੰਜ਼ਿਲਾਂ ਇਮਾਰਤ ‘ਚ ਲੱਗੀ ਅੱਗ ।

ਇਕ 12 ਸਾਲ ਦੇ ਬੱਚੇ ਅਤੇ ਇਕ ਮਹਿਲ ਦੀ ਮੌਤ ।

ਕੋਲਕਾਤਾ (ਸਟੇਟ ਬਿਊਰੋ) : ਗਣੇਸ਼ ਚੰਦਰ ਐਵੀਨਿਊ, ਕੋਲਕਾਤਾ, ਪੱਛਮੀ ਬੰਗਾਲ ਵਿਖੇ ਸ਼ੁੱਕਰਵਾਰ ਦੇਰ ਰਾਤ ਨੂੰ ਇੱਕ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਕਾਰਨ ਇੱਕ 12 ਸਾਲਾ ਲੜਕੇ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੱਛਮੀ ਬੰਗਾਲ ਦੇ ਫਾਇਰ ਸਰਵਿਸ ਮੰਤਰੀ ਸੁਜੀਤ ਬੋਸ ਨੇ ਦੱਸਿਆ ਕਿ ਸਾਰੇ ਲੋਕਾਂ ਨੂੰ ਇਮਾਰਤ ਤੋਂ ਬਾਹਰ ਕੱਢ ਲਿਆ ਗਿਆ ਸੀ ਅਤੇ ਹੁਣ ਸਥਿਤੀ ਕਾਬੂ ਹੇਠ ਹੈ । ਅਧਿਕਾਰੀਆਂ ਅਨੁਸਾਰ ਇਸ ਘਟਨਾ ਵਿਚ ਇੱਕ 12 ਸਾਲਾ ਬੱਚੇ ਅਤੇ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਇਸ ਸਬੰਧ ਵਿਚ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘ਲੜਕੇ ਨੇ ਡਰ ਦੇ ਮਾਰੇ ਇਮਾਰਤ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਸੀ ਜਿਸ ਕਰ ਕੇ ਉਸ ਦੀ ਮੌਤ ਹੋ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਕੁਝ ਮਿੰਟਾਂ ਬਾਅਦ ਉਹ ਦਮ ਤੋੜ ਗਿਆ । ਇੱਕ ਔਰਤ ਦੀ ਲਾਸ਼ ਇਮਾਰਤ ਦੇ ਬਾਥਰੂਮ ਵਿੱਚ ਮਿਲੀ। ਇਮਾਰਤ ਵਿਚ ਰਹਿਣ ਵਾਲੇ ਦੋ ਲੋਕ ਜ਼ਖਮੀ ਵੀ ਹੋਏ ਹਨ। ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅੱਗ ਬੁਝਾਊ ਸੇਵਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਉੱਤਰੀ ਹਿੱਸੇ ਵਿਚ ਇਮਾਰਤ ਦੀ ਪਹਿਲੀ ਮੰਜ਼ਲ ‘ਤੇ ਅੱਗ ਲੱਗੀ ਸੀ, ਜੋ ਕਿ ਉਪਰਲੀ ਮੰਜ਼ਿਲ ਵੱਲ ਵੀ ਫੈਲ ਗਈ ਸੀ । ਦਮਕਲ ਅਧਿਕਾਰੀਆਂ ਮੁਤਾਬਿਕ ਹੁਣ ਸਥਿਤੀ ਕਾਬੂ ਹੇਠ ਹੈ ।

Today Now News

RELATED ARTICLES
- Advertisment -

POPULAR POSTS