ਹੁਸ਼ਿਆਰਪੁਰ ਨਲੋਈਆਂ ਚੌਕ ਨਜ਼ਦੀਕ ਸਥਿਤ ਕੇ.ਡੀ.ਐਮ. ਹਸਪਤਾਲ ਵਿੱਚ ਬੀਤੇ ਦਿਨੀ ਹੋਈ ਲੜਾਈ ਵਾਲੇ ਮਾਮਲੇ ਚ ਥਾਣਾ ਮਾਡਲ ਟਾਊਨ ਪੁਲਿਸ ਨੇ ਦੋਹਾਂ ਧਿਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ।

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਹੁਸ਼ਿਆਰਪੁਰ ਨਲੋਈਆਂ ਚੌਕ ਨਜ਼ਦੀਕ ਸਥਿਤ ਕੇਡੀ ਹਸਪਤਾਲ ਵਿੱਚ ਬੀਤੇ ਦਿਨੀ ਹੋਈ ਲੜਾਈ ਵਾਲੇ ਮਾਮਲੇ ਚ ਥਾਣਾ ਮਾਡਲ ਟਾਊਨ ਪੁਲਿਸ ਨੇ ਦੋਹਾਂ ਧਿਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ । ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਤੀਹ ਅਗਸਤ ਨੂੰ ਪੋਡੀਅਮ ਹਸਪਤਾਲ ਚ ਇਲਾਜ ਲਈ ਆਏ ਇੱਕ ਮਰੀਜ਼ ਅਤੇ ਹਸਪਤਾਲ ਦੇ ਪ੍ਰਬੰਧਕਾਂ ਵਿਚਕਾਰ ਕਿਸੇ ਗੱਲ ਕਾਰਨ ਲੜਾਈ ਹੋਈ ਸੀ ਤੇ ਦੋਹਾਂ ਧਿਰਾਂ ਵੱਲੋਂ ਆਪਣੇ ਬਿਆਨ ਕਲਮਬੰਦ ਕਰਵਾਏ ਗਏ ਸਨ । ਜਿਸ ਉਪਰੰਤ ਪੁਲਿਸ ਵੱਲੋਂ ਹਸਪਤਾਲ ਦੇ ਡਾਕਟਰ ਅਰਵਿੰਦ ਕੁਮਾਰ ਤੇ ਇਰਾਦਾ ਕਤਲ ਅਤੇ ਹੋਰ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ । ਦੂਜੀ ਧਿਰ ਤੇ ਵੀ ਪੁਲਿਸ ਵੱਲੋਂ ਸੰਪਤੀ ਨੂੰ ਨੁਕਸਾਨ ਪਹੁੰਚਾਏ ਜਾਣ, ਦੁਰਵਿਵਹਾਰ ਕਰਨ ਸਮੇਤ ਹੋਰ ਦੋਸ਼ਾਂ ਚ ਮਾਮਲਾ ਦਰਜ ਕੀਤਾ ਗਿਆ ਹੈ । ਡੀ.ਐੱਸ.ਪੀ. ਅਤਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।






