ਪਰਿਵਾਰ ਵਿੱਚ ਛੋਟੇ-ਛੋਟੇ ਬੱਚਿਆਂ ਸਮੇਤ ਘਰ ਦੇ ਹੋਰ ਮੈਬਰਾਂ ਨੂੰ ਛੱਪੜ ਦੇ ਪਾਣੀ ਵਿੱਚੋਂ ਹੀ ਲੰਘ ਕਿ ਜਾਣਾ ਪੈਂਦਾ ਹੈ । ਬਰਸਾਤਾਂ ਦੇ ਟਾਈਮ ਤਾਂ ਬੇਹੱਦ ਔਖਾ ਹੋ ਜਾਂਦਾ ।

ਤਰਨ ਤਾਰਨ (ਰਿੰਪਲ ਗੋਲਣ) :- ਮੀਂਹ ਨਾਲ ਘਰਾਂ ਵਿੱਚ ਪਾਣੀ ਜਾਂ ਸੜਕਾਂ ਤੇ ਪਾਣੀ ਤਾਂ ਤੁਸੀਂ ਆਮ ਹੀ ਦੇਖਿਆ ਹੋਏਗਾ, ਪਰ ਜੇ ਬਿਨਾਂ ਮੀਂਹ ਤੋਂ ਛੱਪੜ ਦੇ ਪਾਣੀ ਵਿੱਚ ਮਕਾਨ ਘਿਰ ਜਾਏ ਤਾਂ ਬਹੁਤ ਅਜੀਬ ਲੱਗੇਗਾ, ਇਹੋ ਜਿਹਾ ਹੀ ਇੱਕ ਘਰ ਹੈ ਜਿਸਦੀਆਂ ਤਸਵੀਰਾਂ ਸਾਡੇ ਕੈਮਰੇ ਦੀ ਅੱਖ ਨਾਲ ਤੁਸੀਂ ਦੇਖ ਰਹੇ ਹੋ । ਇਹ ਤਸਵੀਰਾਂ ਹਨ ਸਰਹੱਦੀ ਪਿੰਡ ਡੱਲ, ਹਲਕਾ ਖੇਮਕਰਨ ਕਰਨ ਦੀਆਂ । ਪਰਿਵਾਰ ਵਿੱਚ ਛੋਟੇ-ਛੋਟੇ ਬੱਚਿਆਂ ਸਮੇਤ ਘਰ ਦੇ ਹੋਰ ਮੈਬਰਾਂ ਨੂੰ ਛੱਪੜ ਦੇ ਪਾਣੀ ਵਿੱਚੋਂ ਹੀ ਲੰਘ ਕਿ ਜਾਣਾ ਪੈਂਦਾ ਹੈ । ਬਰਸਾਤਾਂ ਦੇ ਟਾਈਮ ਤਾਂ ਬੇਹੱਦ ਔਖਾ ਹੋ ਜਾਂਦਾ, ਪਰ ਬਿਨਾਂ ਬਰਸਾਤ ਤੋਂ ਵੀ ਪਰਿਵਾਰ ਨੂੰ ਇਹੋ ਜਿਹੇ ਹਾਲਾਤਾਂ ਵਿੱਚੋ ਗੁਜਰਨਾ ਪੈਂਦਾ ਹੈ । ਮਾਮਲਾ ਉਦੋਂ ਗੰਭੀਰ ਹੋ ਜਾਂਦਾ ਜਦੋਂ ਇਸ ਪਰਿਵਾਰ ਦੇ 3 ਛੋਟੇ ਛੋਟੇ ਬੱਚੇ ਘਰ ਦਿਆਂ ਤੋਂ ਅੱਖ ਬਚਾ ਕਿ ਬਾਹਰ ਪਾਣੀ ਵਿੱਚ ਖੇਡਣ ਆ ਜਾਂਦੇ ਹਨ । ਪਰਿਵਾਰ ਦਾ ਕਹਿਣਾ ਹੈ ਸਾਡੇ ਬੱਚਿਆਂ ਨਾਲ ਕਦੇ ਵੀ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ । ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਏ ਅਤੇ ਸਾਡੀ ਗਲੀ ਬਣਾ ਕਿ ਛੱਪੜ ਦੇ ਪਾਣੀ ਨੂੰ ਕਿਸੇ ਪਾਸੇ ਲਗਾ ਕਿ ਸਾਨੂੰ ਘਰ ਜਾਣ ਦਾ ਰਸਤਾ ਪੱਕਾ ਕਰਕੇ ਦਿੱਤਾ ਜਾਏ । ਇਸ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਦੁਆਇਆ ਜਾਏ ।
ਜਦੋਂ ਇਸ ਸਬੰਧੀ ਭਿੱਖੀਵਿੰਡ ਦੇ ਬੀ.ਡੀ.ਪੀ.ਓ. ਸ੍ਰ. ਰਾਮ ਤਸਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿੰਡ ਦੇ ਨਿਕਾਸ ਲਈ ਪੋਰੇ ਪਵਾਏ ਜਾ ਰਹੇ ਹਨ ਅਤੇ ਜੇ ਇਹਨਾਂ ਦਾ ਪਾਣੀ ਫਿਰ ਵੀ ਖਤਮ ਨਹੀਂ ਹੁੰਦਾ ਤਾਂ ਹੋਰ ਪੋਰੇ ਪਾ ਕਿ ਜਲਦ ਪਰਿਵਾਰ ਨੂੰ ਪਾਣੀ ਤੋਂ ਨਿਜਾਤ ਦਿਵਾਈ ਜਾਏਗੀ ।






