17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਬੈੰਕ ਦੇ ਚੈੱਕ ਬਕਸੇ ਵਿਚੋਂ ਚੈੱਕ ਚੋਰੀ ਕਰ ਕਿਸੇ ਹੋਰ ਦੇ ਖਾਤੇ...

ਬੈੰਕ ਦੇ ਚੈੱਕ ਬਕਸੇ ਵਿਚੋਂ ਚੈੱਕ ਚੋਰੀ ਕਰ ਕਿਸੇ ਹੋਰ ਦੇ ਖਾਤੇ ਵਿਚ ਪੈਸੇ ਪਾਉਣ ਦੇ ਮਾਮਲੇ ਵਿਚ ਖਾਤਾਧਾਰਕ ਵਲੋਂ ਬੈੰਕ ਬਾਹਰ ਲਾਇਆ ਗਿਆ ਧਰਨਾ

ਮੌਕੇ ਤੇ ਐੱਸਡੀਐੱਮ ਤਰਨਤਾਰਨ ਨੇ ਪੀੜਿਤ ਨੂੰ 15 ਦਿਨਾ ਵਿਚ ਪੈਸੇ ਵਾਪਿਸ ਮਿਲਣ ਦਾ ਦਿੱਤਾ ਗਿਆ ਭਰੋਸਾ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਦੀ ਪੰਜਾਬ ਨੈਸ਼ਨਲ ਬੈੰਕ ਸ਼ਾਖਾ ਵਿਚ ਕਿਸਾਨ ਗੁਰਿੰਦਰਜੀਤ ਸਿੰਘ ਵਲੋਂ ਆਪਣੀ ਜਗ੍ਹਾ ਵੇਚ ਉਸਦਾ ਚੈੱਕ ਜੋ ਕਿ 2 ਲੱਖ 80 ਹਜ਼ਾਰ ਸੀ ਨੂੰ ਬੈੰਕ ਦੇ ਚੈੱਕ ਬਕਸੇ ਵਿਚ ਪਾਇਆ ਗਿਆ ਜਿਥੋਂ ਉਹ ਚੈੱਕ ਬੈੰਕ ਮੁਲਾਜ਼ਮਾਂ ਦੀ ਅਣਗਹਿਲੀ ਨਾਲ ਗੁਰਿੰਦਰਜੀਤ ਸਿੰਘ ਦਾ ਨਾਮ ਕੱਟਕੇ ਰੂਪਾ ਪੁੱਤਰੀ ਸ਼ਮਸ਼ੇਰ ਸਿੰਘ ਦੇ ਨਾਮ ਪੰਜਾਬ ਐਂਡ ਸਿੰਘ ਬੈੰਕ ਅੰਮ੍ਰਿਤਸਰ ਦੀ ਸ਼ਾਖਾ ਵਿਚ ਕੈਸ਼ ਹੋ ਜਾਣ ਕਾਰਨ ਅੱਜ ਪੀੜਿਤ ਕਿਸਾਨ ਨੇ ਕਿਸਾਨ ਜਥੇਬੰਦੀਆਂ ਸਮੇਤ ਬੈੰਕ ਬਾਹਰ ਧਰਨਾ ਮਾਰ ਕੇ ਇਨਸਾਫ ਦੀ ਮੰਗ ਕਰਦੇ ਹੋਏ ਆਪਣੇ ਪੈਸੇ ਵਾਪਿਸ ਕੀਤੇ ਜਾਣ ਦੀ ਮੰਗ ਕੀਤੀ ਮੌਕੇ ਤੇ ਬੈੰਕ ਪੁੱਜੇ ਐੱਸ.ਡੀ.ਐੱਮ. ਤਰਨਤਾਰਨ ਰਜਨੀਸ਼ ਅਰੋੜਾ ਨੇ ਕਿਹਾ ਕਿ 2 ਲੱਖ ਦੇ ਉੱਪਰ ਦੇ ਚੈੱਕ ਦੀ ਜਾਂਚ ਕਰਨ ਤੋਂ ਬਾਅਦ ਹੀ ਪੈਸੇ ਖਾਤੇ ਵਿਚ ਪਾਏ ਜਾਂਦੇ ਹਨ ਪਰ ਚੈੱਕ ਕੈਸ਼ ਕਰਵਾਉਣ ਵਾਲਿਆਂ ਨੇ ਬੜੀ ਚਲਾਕੀ ਨਾਲ ਨਾਮ ਬਦਲਕੇ ਚੈੱਕ ਕੈਸ਼ ਕਰਵਾ ਲਿਆ ਉਨ੍ਹਾਂ ਕਿਹਾ ਕਿ ਦੋਵਾਂ ਬੈੰਕਾਂ ਦੀ ਅਣਗਹਿਲੀ ਪਾਈ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਪੀੜਿਤ ਕਿਸਾਨ ਦੇ ਪੈਸਿਆਂ ਦੀ ਭਰਪਾਈ ਕਿਹੜਾ ਬੈੰਕ ਕਰੇਗਾ ਉਨ੍ਹਾਂ ਕਿਹਾ ਕਿ ਬੈੰਕ ਅਧਿਕਾਰੀਆਂ ਅਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਪੀੜਿਤ ਨੂੰ 15 ਦਿਨਾ ਵਿਚ ਪੈਸੇ ਵਾਪਿਸ ਮਿਲਣ ਦਾ ਦਿੱਤਾ ਗਿਆ ਭਰੋਸਾ ਵੀ ਦਿਵਾਇਆ

Today Now News

RELATED ARTICLES
- Advertisment -

POPULAR POSTS