ਬ੍ਰਾਹਮਣ ਸਮਾਜ ਨੇ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਚ ਕੇਵਲ ਢਿੱਲੋਂ ਨੂੰ ਜਿਤਾਕੇ ਵਿਧਾਨ ਸਭਾ ਭੇਜਣ ਲਈ ਡਿਊਟੀਆਂ ਸੰਭਾਲੀਆਂ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਮੱਖਣ ਸ਼ਰਮਾ ਦੀ ਰਹਿਨੁਮਾਈ ਹੇਠ ਕੇਵਲ ਢਿੱਲੋਂ ਦੀ ਬਰਨਾਲਾ ਕੋਠੀ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਬ੍ਰਾਹਮਣ ਸਭ ਬਰਨਾਲਾ ਦੇ ਅਹੁਦਾਰਾਂ ਸਿਰੀ ਰਾਜਪਾਲ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ, ਸਿਰੀ ਸੁਰਿੰਦਰ ਕੋਸਲ ਅਨਿਲ ਦੱਤ ਸ਼ਰਮਾ ਆਦਿ ਨੇ ਕੇਵਲ ਢਿੱਲੋਂ ਦੀ ਪਿੱਠ ਤੇ ਖੜਨ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਵਾਈਸ ਪ੍ਰਧਾਨ ਅਤੇ ਬਰਨਾਲਾ ਤੋਂ 2 ਵਾਰ ਜਿੱਤ ਕੇ ਜਿਲਾ ਬਰਨਾਲਾ ਦੇ ਵਿਕਾਸ ਦਾ ਡੰਕਾ ਦੇਸ਼ਾਂ ਵਿਦੇਸ਼ਾਂ ਚ ਵਜਾਉਣ ਵਾਲੇ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਪਿੱਠ ਤੇ ਸਾਰਾ ਬ੍ਰਾਹਮਣ ਸਮਾਜ ਖੜਾ ਹੈ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਚ ਜਿਤਾਕੇ ਵਿਧਾਨ ਸਭਾ ਭੇਜਣ ਚ ਬ੍ਰਾਹਮਣ ਸਮਾਜ ਦੀ ਅਹਿਮ ਭੂਮਿਕਾ ਹੋਵੇਗੀ !ਕੇਵਲ ਢਿੱਲੋਂ ਨੇ ਸਵਾਗਤ ਕਰਦਿਆਂ ਧੰਨਵਾਦ ਕੀਤਾ ! ਇਸ ਮੌਕੇ ਬ੍ਰਾਹਮਣ ਸਭਾ ਨੇ ਕਿਹਾ ਕਿ ਕੇਵਲ ਢਿੱਲੋਂ ਵਲੋਂ ਪਿਛਲੇ 10 – 12 ਸਾਲਾਂ ਤੋਂ ਵਿਕਾਸ ਦੀਆਂ ਹਨੇਰੀਆਂ ਲਿਆ ਕੇ ਬਰਨਾਲੇ ਦੀ ਕਾਇਆ ਕਲਪ ਕਰ ਦਿੱਤੀ ਜਿਸ ਸਦਕਾ ਕੇਵਲ ਢਿੱਲੋਂ ਵਿਕਾਸ ਦੀ ਜਿਓਂਦੀ ਜਾਗਦੀ ਤਸਵੀਰ ਜਾਪਦਾ ! ਉਹਨਾਂ ਕਿਹਾ ਕਿ ਕੇਵਲ ਢਿੱਲੋਂ ਨੇ ਬਰਨਾਲਾ ਨੂੰ 2006 ਚ ਜਿਲਾ ਬਣਾ ਕੇ ਵੱਡਾ ਸਤਿਕਾਰ ਦਿੱਤਾ ਜਿਹੜੇ ਅਸੀਂ ਮਾੜੇ ਮੋਟੇ ਕੰਮਾਂ ਲਈ ਸਂਗਰੂਰ ਧੱਕੇ ਖਾਂਦੇ ਰਹਿੰਦੇ ਸੀ ,ਤੇ ਬਰਨਾਲਾ ਤੋਂ ਲੁਧਿਆਣੇ ਜਾਂਦਿਆਂ ਰਾਹ ਚ ਦਮ ਤੋੜਨ ਵਾਲੇ ਹਜ਼ਾਰਾਂ ਮਰੀਜ਼ਾਂ ਦੀ ਜਾਨ ਬਚਾਉਣ ਦਾ ਪੁੰਨ ਖੱਟਣ ਵਾਲੇ ਕੇਵਲ ਢਿੱਲੋਂ ਨੇ ਬਰਨਾਲਾ ਲੁਧਿਆਣਾ ਸੜਕ ਬਣਵਾਈ ,ਬਰਨਾਲਾ ਸ਼ਹਿਰ ਦੀਆਂ ਸੜਕਾਂ ਗਲੀਆਂ ਦਾ ਵਿਕਾਸ ,ਧਨੌਲਾ ਫਾਟਕ ਦੀ ਵੱਡੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਿਆਂ ਅੰਡਰਬ੍ਰਿਜ ਬਣਵਾਇਆ ਖੇਤੀ ਸੈਕਟਰ ਨੂੰ ਉੱਚਾ ਚੁੱਕਣ ਲਈ ਬਿਜਲੀ ਮਹਿਕਮੇ ਤੋਂ ਹਜ਼ਾਰਾਂ ਟਰਾਂਸਫਾਰਮਰ ਟਿਊਬਵੈੱਲ ਕੁਨੈਕਸਨ ਮਨਜ਼ੂਰ ਕਰਵਾਏ ਤੇ ਹੁਣ ਤਾਜ਼ਾ ਸੁਪਰਸਪੈਸਲਿਟੀ ਹਸਪਤਾਲ ਮਨਜ਼ੂਰ ਕਰਵਾ ਕੇ ਜਲਦ ਤੋਹਫ਼ਾ ਦੇਣ ਜਾ ਰਹੇ ਹਨ ਤੇ ਸਦਾ ਸਾਰੀਆਂ ਦਾ ਫਰਜ਼ ਬਣਦਾ ਹੈ ਕੇ ਕੇਵਲ ਢਿੱਲੋਂ ਦੇ ਹੱਥ ਮਜਬੂਤ ਕਰਦਿਆਂ ਵਿਧਾਨ ਸਭਾ ਭੇਜ ਕੇ ਬਰਨਾਲੇ ਦਾ ਹੋਰ ਵਿਕਾਸ ਕਰਵਾਈਏ ਤਾਂ ਜੋ ਸਾਡਾ ਬਰਨਾਲਾ ਪੰਜਾਬ ਦੇ ਨਕਸ਼ੇ ਤੇ ਚਮਕੇ ! ਇਸ ਮੌਕੇ ਸਿਰੀ ਹਿਤੇਸ਼ ਕੋਸਲ ਦੇਵੀ ਪ੍ਰਸ਼ਾਦ ਸਮੇਤ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ,ਵਿਚੇ ਪ੍ਰਧਾਨ ਨਰਿੰਦਰ ਗਰਗ ਨੀਟਾ ਹਰਵਿੰਦਰ ਸ਼ਰਮਾ ਸਮੇਤ ਸਭਾ ਦੇ ਪਤਵੰਤੇ ਹਾਜ਼ਿਰ ਸਨ





