ਸਰਪੰਚ ਪੋਹਲੋਜੀਤ ਸਿੰਘ ਨੇ ਦੱਸਿਆ ਕਿ ਸਾਡੇ ਮਾਤਾ-ਪਿਤਾ ਪਹਿਲਾਂ ਹੀ ਵਾਰੀ-ਵਾਰੀ ਦਿੱਲੀ ਅੰਦੋਲਨ ਆਪਣੀ ਭੂਮਿਕਾ ਨਿਭਾ ਰਹੇ ਹਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਜ਼ਿਲ੍ਹਾ ਮਾਨਸਾ ਦੇ ਪਿੰਡ ਬਾਜੇਵਾਲਾ ਤੋਂ ਨੌਜਵਾਨ ਕਿਸਾਨਾਂ ਦਾ ਕਾਫ਼ਲਾ 26ਜਨਵਰੀ ਗਣਤੰਤਰਤਾ ਦਿਵਸ ਦੀ ਹੋਣ ਵਾਲੀ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਣ ਲਈ ਦਿੱਲੀ ਅੰਦੋਲਨ ਨੂੰ ਰਵਾਨਾ ਹੋਏ ਤੇ ਸਰਪੰਚ ਪੋਹਲੋਜੀਤ ਸਿੰਘ ਨੇ ਦੱਸਿਆ ਕਿ ਸਾਡੇ ਮਾਤਾ-ਪਿਤਾ ਪਹਿਲਾਂ ਹੀ ਵਾਰੀ-ਵਾਰੀ ਦਿੱਲੀ ਅੰਦੋਲਨ ਆਪਣੀ ਭੂਮਿਕਾ ਨਿਭਾ ਰਹੇ ਹਨ। ਪਰ ਅਸੀਂ ਵੀ ਟਰੈਕਟਰ ਪਰੇਡ ਵਿਚ ਸ਼ਾਮਿਲ ਹੋ ਕੇ ਆਪਣੇ ਫਰਜ਼ ਨੂੰ ਨਿਭਾਉਣ ਹੈ। ਕੇਂਦਰ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਆਪਣੇ ਹੱਕਾਂ ਨੂੰ ਲੈਣ ਲਈ ਕਿਸਾਨਾਂ ਦੇ ਨੌਜਵਾਨ ਪੁੱਤ ਕਦੇ ਵੀ ਪਿੱਛੇ ਨਹੀਂ ਹਟਦੇ। ਇਸ ਕਾਫ਼ਲੇ ਵਿਚ ਹਾਜ਼ਰ ਸਰਪੰਚ ਪੋਹਲੋਜੀਤ ਸਿੰਘ, ਮੈਬਰ ਜਗਪਾਲ ਸਿੰਘ,ਰਾਵਲਾ ਸਿੰਘ ਗੁਰਜੰਟ ਸਿੰਘ ਬਿੱਕਰ ਸਿੰਘ (ਲਾਲਾ)ਖਜਾਨਚੀ,ਬੰਤ ਸਿੰਘ,ਤਾਰ ਸਿੰਘ, ਜਸਵੰਤ ਸਿੰਘ ਮਿੰਟੂ, ਬਲਵੀਰ ਸਿੰਘ ਬੀਰਾ,ਤੋਗਾ ਸਿੰਘ, ਮਨਦੀਪ ਸਿੰਘ, ਗੁਰਪਿਆਰ ਸਿੰਘ






