17.1 C
Chandigarh

TODAY NOW NEWS

Thursday, March 19, 2026
HomeBREAKING NEWSਜ਼ਬਰਦਸਤ ਧਮਾਕੇ ਨਾਲ ਕੰਬਿਆ ਬੇਰੂਤ, 30 ਦੀ ਮੌਤ ਤੇ ਸੈਂਕੜੇ ਜ਼ਖਮੀ

ਜ਼ਬਰਦਸਤ ਧਮਾਕੇ ਨਾਲ ਕੰਬਿਆ ਬੇਰੂਤ, 30 ਦੀ ਮੌਤ ਤੇ ਸੈਂਕੜੇ ਜ਼ਖਮੀ

ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਦੋ ਵੱਡੇ ਧਮਾਕਿਆਂ ਦੀ ਖਬਰ ਮਿਲੀ ਹੈ, ਜਿਸ ਕਾਰਣ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਤੇ ਹੋਰ 2,500 ਦੇ ਨੇੜੇ ਲੋਕ ਜ਼ਖਮੀ ਹੋ ਗਏ ਹਨ। ਇਸ ਦੀ ਜਾਣਕਾਰੀ ਦੇਸ਼ ਦੇ ਸਿਹਤ ਮੰਤਰਾਲਾ ਵਲੋਂ ਦਿੱਤੀ ਗਈ ਹੈ। ਲੇਬਨਾਨ ਦੇ ਸਿਹਤ ਮੰਤਰੀ ਹਮਦ ਹਸਨ ਨੇ ਕਿਹਾ ਕਿ ਧਮਾਕੇ ਵਿਚ ਹੁਣ ਤੱਕ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2,500 ਦੇ ਨੇੜੇ ਲੋਕ ਜ਼ਖਮੀ ਹੋਏ ਹਨ। ਧਮਾਕੇ ਕਾਰਣ ਬੇਰੂਤ ਦੀ ਬੰਦਰਗਾਹ ‘ਤੇ ਮੌਜੂਦ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਕੁਝ ਦਾ ਤਾਂ ਨਾਮੋ-ਨਿਸ਼ਾਨ ਤੱਕ ਮਿਟ ਗਿਆ। ਇੰਨਾਂ ਹੀ ਨਹੀਂ ਇਸ ਧਮਾਕੇ ਤੋਂ ਦੂਰ ਮੌਜੂਦ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮਿਲੀ ਜਾਣਕਾਰੀ ਮੁਤਾਬਕ ਧਮਾਕੇ ਤੋਂ ਘੰਟਿਆਂ ਬਾਅਦ ਵੀ ਐਂਬੂਲੈਂਸਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਰਹੀਆਂ ਹਨ। ਇਸ ਦੌਰਾਨ ਲੇਬਨਾਨ ਦੇ ਜਨਰਲ ਸਕੱਤਰ ਅੱਬਾਸ ਇਬਰਾਹੀਮ ਨੇ ਕਿਹਾ ਕਿ ਇੰਨਾ ਵੱਡਾ ਧਮਾਕਾ ਕਿਸੇ ਧਮਾਕਾਖੇਜ਼ ਸਮੱਗਰੀ ਕਾਰਣ ਹੋਇਆ ਹੈ। ਸਥਾਨਕ ਟੀਵੀ ਚੈਨਲ ਐੱਲ.ਬੀ.ਸੀ. ਨੇ ਕਿਹਾ ਕਿ ਇਹ ਸਮੱਗਰੀ ਸੋਡੀਅਮ ਨਾਈਟ੍ਰੇਟ ਸੀ। ਅੱਬਾਸ ਨੇ ਕਿਹਾ ਕਿ ਸ਼ਹਿਰ ਬਹੁਤ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਰਾਸ਼ਟਰੀ ਨਿਊਜ਼ ਏਜੰਸੀ ਨੇ ਦੱਸਿਆ ਕਿ ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦੇਯਬ ਨੇ ਬੁੱਧਵਾਰ ਨੂੰ ਰਾਸ਼ਟਰੀ ਸੋਗ ਦਿਨ ਐਲਾਨ ਕੀਤਾ ਹੈ ਤਾਂ ਕਿ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ।

Today Now News

RELATED ARTICLES
- Advertisment -

POPULAR POSTS